ਜੱਸੀ ਸਿੱਧੂ ਕਤਲ ਮਾਮਲਾ : ਅਦਾਲਤ ਨੇ ਮੁਲਜ਼ਮ ਮਾਂ ਅਤੇ ਮਾਮੇ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

By  Shanker Badra January 25th 2019 01:01 PM -- Updated: January 25th 2019 01:10 PM

ਜੱਸੀ ਸਿੱਧੂ ਕਤਲ ਮਾਮਲਾ : ਅਦਾਲਤ ਨੇ ਮੁਲਜ਼ਮ ਮਾਂ ਅਤੇ ਮਾਮੇ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ:ਸੰਗਰੂਰ : ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ 'ਚ ਉਸਦੀ ਮੁਲਜ਼ਮ ਮਾਂ ਮਲਕੀਤ ਸਿੱਧੂ ਤੇ ਮਾਮਾ ਸੁਰਜੀਤ ਬਦੇਸ਼ਾ ਨੂੰ ਅੱਜ ਮਲੇਰਕੋਟਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।ਇਸ ਦੌਰਾਨ ਅਦਾਲਤ ਨੇ ਜੱਸੀ ਦੀ ਮਲਜਮ ਮਾਂ ਮਲਕੀਤ ਸਿੱਧੂ ਅਤੇ ਮਾਮਾ ਸੁਰਜੀਤ ਬਦੇਸ਼ਾ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਹਫ਼ਤੇ ਦਾ ਪੁਲਿਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 4 ਦਿਨ ਦਾ ਹੀ ਪੁਲਿਸ ਰਿਮਾਂਡ ਦਿੱਤਾ ਹੈ।ਇਸ ਦੌਰਾਨ ਡੀਐਸਪੀ ਪਲਵਿੰਦਰ ਚੀਮਾਂ ਨੇ ਕਿਹਾ ਕਿ ਜੇਕਰ ਜਾਂਚ ਸਹਿਯੋਗ ਨਾ ਕੀਤਾ ਤਾਂ ਰਿਮਾਂਡ ਹੋ ਵੀ ਲਿਆ ਜਾਵੇਗਾ। [caption id="attachment_245684" align="aligncenter" width="300"]Jassi Sidhu murder case Mother Malkit Kaur Sidhu and Mama Surjit Badesha 4-day police remand ਜੱਸੀ ਸਿੱਧੂ ਕਤਲ ਮਾਮਲਾ : ਅਦਾਲਤ ਨੇ ਮੁਲਜ਼ਮ ਮਾਂ ਅਤੇ ਮਾਮੇ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ[/caption] ਦਰਅਸਲ 'ਚ ਬੀਤੇ ਕੱਲ ਉਸਦੀ ਮੁਲਜ਼ਮ ਮਾਂ ਮਲਕੀਤ ਸਿੱਧੂ ਤੇ ਮਾਮਾ ਸੁਰਜੀਤ ਬਦੇਸ਼ਾ ਨੂੰ ਕੈਨੇਡਾ ਵੱਲੋਂ ਡਿਪੋਟ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ।ਇਸ ਤੋਂ ਬਾਅਦ ਬੀਤੇ ਕੱਲ ਭੈਣ -ਭਰਾ ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਦਾ ਟ੍ਰਾਂਜ਼ਿਟ ਰਿਮਾਂਡ ਤਾਂ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਦੇ ਦਿੱਤਾ ਸੀ ਪਰ ਦੇਰੀ ਹੋਣ ਕਰਕੇ ਕੱਲ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ ਸੀ।ਜਿਸ ਕਰਕੇ ਅੱਜ ਉਨ੍ਹਾਂ ਦੋਵਾਂ ਨੂੰ ਮਾਲੇਰਕੋਟਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। [caption id="attachment_245681" align="aligncenter" width="300"]Jassi Sidhu murder case Mother Malkit Kaur Sidhu and Mama Surjit Badesha 4-day police remand ਜੱਸੀ ਸਿੱਧੂ ਕਤਲ ਮਾਮਲਾ : ਅਦਾਲਤ ਨੇ ਮੁਲਜ਼ਮ ਮਾਂ ਅਤੇ ਮਾਮੇ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ[/caption] ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਦੀ ਜੰਮਪਲ ਜਸਵਿੰਦਰ ਕੌਰ (ਜੱਸੀ) ਸਿੱਧੂ (25) ਵਲੋਂ ਪੰਜਾਬ 'ਚ ਆ ਕੇ ਆਟੋ ਚਾਲਕ ਸੁਖਵਿੰਦਰ ਸਿੰਘ (ਮਿੱਠੂ) ਸਿੱਧੂ ਨਾਮਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਕਾਰਨ ਸੁਪਾਰੀ ਦੇ ਕੇ (8 ਜੂਨ 2000 ਨੂੰ ) ਕਤਲ ਕਰਵਾਉਣ ਦਾ ਮਾਮਲਾ ਬੀਤੇ ਦੋ ਕੁ ਦਹਾਕਿਆਂ ਤੋਂ ਅਦਾਲਤਾਂ 'ਚ ਭਖ ਰਿਹਾ ਹੈ,ਜਿਸ ਦਾ ਹੁਣ ਅੰਤ ਹੋਣ ਜਾ ਰਿਹਾ ਹੈ। [caption id="attachment_245683" align="aligncenter" width="300"]Jassi Sidhu murder case Mother Malkit Kaur Sidhu and Mama Surjit Badesha 4-day police remand ਜੱਸੀ ਸਿੱਧੂ ਕਤਲ ਮਾਮਲਾ : ਅਦਾਲਤ ਨੇ ਮੁਲਜ਼ਮ ਮਾਂ ਅਤੇ ਮਾਮੇ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ[/caption] ਇਸ ਮਾਮਲੇ 'ਚ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ (ਕੈਨੇਡਾ ਵਾਸੀ) ਨੇ ਅਣਖ਼ ਖਾਤਰ ਸੁਪਾਰੀ ਦੇ ਕੇ ਪੰਜਾਬ 'ਚ ਜੱਸੀ ਦਾ ਕਤਲ ਕਰਵਾਇਆ ਸੀ।ਹੁਣ ਤੱਕ ਉਹ ਪੰਜਾਬ 'ਚ ਕੇਸ ਦਾ ਸਾਹਮਣਾ ਕਰਨ ਤੋਂ ਬਚਾਅ ਕਰਦੇ ਆ ਰਹੇ ਸਨ।ਬਿ੍ਟਿਸ਼ ਕੋਲੰਬੀਆ ਕੋਰਟ ਆਫ਼ ਅਪੀਲ ਦੇ ਜੱਜ ਨੇ ਉਨ੍ਹਾਂ ਦੀ ਆਖਰੀ ਅਪੀਲ ਬੀਤੀ 11 ਦਸੰਬਰ ਨੂੰ ਖ਼ਾਰਜ ਕਰ ਦਿੱਤੀ ਸੀ ਅਤੇ ਦੋਵਾਂ ਨੂੰ ਕੈਨੇਡਾ ਤੋਂ ਭਾਰਤ ਭੇਜੇ ਜਾਣ ਲਈ ਰਾਹ ਪੱਧਰਾ ਕਰ ਦਿੱਤਾ ਸੀ। [caption id="attachment_245679" align="aligncenter" width="300"]Jassi Sidhu murder case Mother Malkit Kaur Sidhu and Mama Surjit Badesha 4-day police remand ਜੱਸੀ ਸਿੱਧੂ ਕਤਲ ਮਾਮਲਾ : ਅਦਾਲਤ ਨੇ ਮੁਲਜ਼ਮ ਮਾਂ ਅਤੇ ਮਾਮੇ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ[/caption] ਇਸ ਮਾਮਲੇ 'ਚ 3 ਵਿਅਕਤੀ ਦੋਸ਼ੀ ਪਾਏ ਗਏ ਸਨ ਜਦਕਿ ਬੀਬੀ ਸਿੱਧੂ ਤੇ ਬਦੇਸ਼ਾ ਕੈਨੇਡਾ 'ਚ ਹੋਣ ਕਾਰਨ ਬਚਦੇ ਰਹੇ ਸਨ।ਪੰਜਾਬ ਪੁਲਿਸ ਤੇ ਭਾਰਤ ਸਰਕਾਰ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਲਈ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਦਰਵਾਜ਼ਾ ਖੜਕਾਇਆ ਸੀ।ਜਿਸ ਤੋਂ ਬਾਅਦ ਭਾਰਤ-ਕੈਨੇਡਾ ਹਵਾਲਗੀ ਸੰਧੀ (ਐਕਸਟ੍ਰਾਡੀਸ਼ਨ ਐਕਟ) ਤਹਿਤ ਕਤਲ ਦੀ ਸ਼ੱਕੀ ਸਾਜਿਸ਼ਘਾੜੇ ਬੀਬੀ ਸਿੱਧੂ ਤੇ ਬਦੇਸ਼ਾ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਗਿਆ।ਜੱਜਾਂ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਭਾਰਤ ਹਵਾਲੇ ਨਾ ਕਰਨ ਦਾ ਕੈਨੇਡਾ ਕੋਲ ਕੋਈ ਅਧਾਰ ਨਹੀਂ ਹੈ।ਬਦੇਸ਼ਾ ਨੇ ਆਪਣੀ ਬਜ਼ੁਰਗੀ ਅਤੇ ਖਰਾਬ ਸਿਹਤ ਦੇ ਵਾਸਤੇ ਪਾ ਕੇ ਕੈਨੇਡਾ 'ਚੋਂ ਕੱਢੇ ਜਾਣ ਤੋਂ ਬਚਾਅ ਕਰਨਾ ਚਾਹਿਆ ਪਰ ਉਸ ਦੀ ਇਹ ਦਲੀਲ ਰੱਦ ਕਰ ਦਿੱਤੀ ਗਈ ਸੀ। -PTCNews

Related Post