ਬੇਅਦਬੀ ਮਾਮਲਿਆਂ 'ਚ ਪੇਸ਼ ਕੀਤੇ ਚਲਾਨ 'ਚ ਡੇਰਾ ਮੁਖੀ ਦਾ ਨਾਂਅ ਬਾਹਰ ਕੱਢਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

By  Shanker Badra July 14th 2021 01:48 PM -- Updated: July 14th 2021 01:50 PM

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਨਵੀਂ ਐਸ.ਆਈ.ਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਟ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿਚ ਡੇਰਾ ਸਿਰਸਾ ਮੁਖੀ ਦਾ ਨਾਂਅ ਕੱਢਣ ਦੀ ਸਖ਼ਤ ਨਿੰਦਾ ਕੀਤੀ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। [caption id="attachment_514885" align="aligncenter" width="300"] ਬੇਅਦਬੀ ਮਾਮਲਿਆਂ 'ਚ ਪੇਸ਼ ਕੀਤੇ ਚਲਾਨ 'ਚ ਡੇਰਾ ਮੁਖੀ ਦਾ ਨਾਂਅ ਬਾਹਰ ਕੱਢਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ[/caption] ਉਨ੍ਹਾਂ ਕਿਹਾ ਕਿ ਜਦੋਂ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ ਤਾਂ ਉਸ ਵੇਲੇ ਦਰਜ ਐਫ.ਆਈ.ਆਰ. ਨੰ. 128 ਵਿਚ ਡੇਰਾ ਮੁਖੀ ਦਾ ਨਾਂਅ ਸ਼ਾਮਿਲ ਸੀ। ਪੰਜਾਬ ਸਰਕਾਰ ਨੇ ਅੱਖ ਬਚਾਉਂਦਿਆਂ ਹੀ SIT ਵੱਲੋਂ ਦਾਇਰ ਕੀਤੀ ਚਾਰਜਸ਼ੀਟ 'ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂਅ ਬਾਹਰ ਕੱਢ ਦਿੱਤਾ ਹੈ। [caption id="attachment_514886" align="aligncenter" width="300"] ਬੇਅਦਬੀ ਮਾਮਲਿਆਂ 'ਚ ਪੇਸ਼ ਕੀਤੇ ਚਲਾਨ 'ਚ ਡੇਰਾ ਮੁਖੀ ਦਾ ਨਾਂਅ ਬਾਹਰ ਕੱਢਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ[/caption] ਉਨ੍ਹਾਂ ਕਿਹਾ ਕਿ ਸਿੱਟ ਵਲੋਂ ਕੀਤੀ ਗਈ ਕਾਰਵਾਈ ਸਰਕਾਰਾਂ ਦੀ ਨੀਅਤ 'ਤੇ ਸ਼ੱਕ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਫ਼ਾਇਦਾ ਲੈਣ ਲਈ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤਤਕਾਲੀ ਸਿਟ ਵੱਲੋਂ ਬਣਾਈ ਗਈ ਰਿਪੋਰਟ ਦੇ ਉਲਟ ਹੁਣ ਨਵੀਂ ਸਿਟ ਨੇ ਬਾਕੀ ਡੇਰਾ ਪ੍ਰੇਮੀਆਂ ਨੂੰ ਤਾਂ ਦੋਸ਼ੀ ਕਰਾਰ ਦੇ ਦਿੱਤਾ ਹੈ , ਜਦਕਿ ਡੇਰਾ ਮੁਖੀ ਨੂੰ ਦੋਸ਼ੀਆਂ ਵਾਲੇ ਖਾਨੇ ਵਿਚੋਂ ਬਾਹਰ ਕੱਢ ਦਿੱਤਾ ਹੈ। [caption id="attachment_514889" align="aligncenter" width="300"] ਬੇਅਦਬੀ ਮਾਮਲਿਆਂ 'ਚ ਪੇਸ਼ ਕੀਤੇ ਚਲਾਨ 'ਚ ਡੇਰਾ ਮੁਖੀ ਦਾ ਨਾਂਅ ਬਾਹਰ ਕੱਢਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ[/caption] ਇਸ ਮੌਕੇ ਐਸ.ਆਈ.ਟੀ ਮੈਂਬਰ ਨੇ ਕਿਹਾ ਹੈ ਕਿ ਕੁੱਲ 6 ਬੰਦਿਆਂ ਖਿਲਾਫ਼ ਚਲਾਣ ਪੇਸ਼ ਕੀਤਾ ਗਿਆ ਹੈ ਅਤੇ 3 ਭਗੌੜੇ ਦੋਸ਼ੀਆਂ ਖਿਲਾਫ਼ ਵਾਰੰਟ ਹਾਸਿਲ ਕੀਤੇ ਗਏ ਹਨ। ਡੇਰਾ ਮੁਖੀ ਦਾ ਨਾਂਅ ਨਾ ਪੇਸ਼ ਕਰਨ 'ਤੇ ਐਸ.ਆਈ.ਟੀ ਮੈਂਬਰ ਨੇ ਕਿਹਾ ਹੈ ਕਿ 63 ਨੰਬਰ ਐਫਆਈਆਰ ਵਿੱਚ ਡੇਰਾ ਮੁਖੀ ਦਾ ਨਾਂਅ ਸ਼ਾਮਿਲ ਕੀਤਾ ਹੈ , ਜਦਕਿ ਐਫਆਈਆਰ ਨੰਬਰ 117 ਅਤੇ ਐਫ.ਆਈ.ਆਰ. ਨੰ. 128 ਵਿੱਚ ਡੇਰਾ ਮੁਖੀ ਦਾ ਨਾਂਅ ਸ਼ਾਮਿਲ ਨਹੀਂ ਹੈ। -PTCNews

Related Post