ਕਾਲਾਬਜ਼ਾਰੀ ਰੋਕਣ ਲਈ ਜਥੇ.ਸੁਖਜੀਤ ਬਘੌਰਾ ਨੇ ਪੀਐਮ ਮੋਦੀ ਨੂੰ ਲਿੱਖੀ ਚਿੱਠੀ

By  Jagroop Kaur May 2nd 2021 09:56 PM -- Updated: May 2nd 2021 10:04 PM

ਦੇਸ਼ ਇਸ ਵੇਲੇ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਅਜਿਹੇ ਵਿਚ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਇਸ ਲਾਗ ਰੋਗ ਤੋਂ ਬਚਾਇਆ ਜਾ ਸਕੇ। ਡੇਢ ਸਾਲ ਤੋ ਉਪਰ ਦਾ ਸਮਾ ਹੋ ਗਿਆ ਹੈ ਪਰ ਕੇਂਦਰ ਸਰਕਾਰ ਇਸ ਬੀਮਾਰੀ ਨੂੰ ਰੋਕਣ ਵਿੱਚ ਫੇਲ੍ਹ ਸਾਬਿਤ ਹੋਈ ਹੈ ਉਥੇ ਹੀ ਇਸ ਦੌਰਾਨ ਕਈ ਲੋਕ ਹਨ ਜੋ ਕਾਲਾਬਜ਼ਾਰੀ ਕਰਨ ਤੋਂ ਵੀ ਬਾਜ਼ ਨਹੀਂ ਆ ਰਹੇ , ਜਿਸ ਨੂੰ ਦੇਖਦੇ ਹੋਏ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਕਿਹਾ ਕਰੋਨਾ ਸੰਕਟ 'ਚ ਕੁੱਝ ਦੁਕਾਨ ਦਾਰ ਜਿਵੇ ਕੇ ਕਰਿਆਨਾ ਸਟੋਰ ਮੈਡੀਕਲ ਗੈਸ ਸਿਲੰਡਰ ਦੀਆ ਅੰਜਸੀਆਂ ਮਾਰਕੀਟ ਰੇਟ ਨਾਲੋ ਵਧ ਰੇਟ ਵਸੁਲ ਕਰਕੇ ਲੋਕਾ ਨਾਲ ਲੁੱਟ ਕਰ ਰਹੇ ਹਨ।ਪਟਿਆਲਾ 'ਚ ਹਸਪਤਾਲ ਅਤੇ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ -ਜਥੇਦਾਰ ਸੁਖਜੀਤ ਸਿੰਘ ਬਘੌਰਾ -

Read More :ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ…

ਇਸ ਲੁੱਟ ਨੂੰ ਰੋਕਣ ਲਈ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਮੀਟਿੰਗ ਸਦ ਕੇ ਇਸ ਭਿਆਨਕ ਬਿਮਾਰੀ ਨੂੰ ਰੋਕਣ ਲਈ ਖਾਸ ਪ੍ਰਬੰਧ ਕਿਤੇ ਜਾਣ ਅੱਤੇ ਇਸ ਵਿਚ ਕੋਈ ਹਲ ਕੱਢਿਆ ਜਾਵੇ। ਲੋਕਾ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ ਅਤੇ ਸਬੰਧਤ ਭਾਰਤ ਸਰਕਾਰ ਸਾਰੇ ਸੁਬਿਆ ਨਾਲ ਗੱਲਬਾਤ ਕਰੇ ਕਿ ਜੋ ਵੀ ਵਿਅਕਤੀ ਨਜਾਇਜ਼ ਕੰਮ ਕਰਦਾ ਹੈ ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋ ਸੰਗਿਆਨ ਲਿਆ ਜਾਵੇ।

Read More :ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ…

ਇਸ ਦੇ ਨਾਲ ਹੀ ਜਥੇਦਾਰ ਬਘੌਰਾ ਨੇ ਕਿਹਾ ਜਦੋ ਜਿਸ ਤਰ੍ਹਾਂ ਸਰਕਾਰਾਂ ਕੋਈ ਮਸਲਾ ਕਿਤੇ ਵੀ ਖਰਾਬ ਹੋਵੇ ਉਥੇ ਸੀ ਆਰ ਪੀ ਜਾ ਹੋਰ ਬਲਾ ਦੀ ਡਿਊਟੀ ਲਗਾਈ ਜਦੀ ਹੈ ਫਿਰ ਕਰੋਨਾ ਸੰਕਟ ਵਿੱਚ ਜੋ ਵਿਅਕਤੀ ਕਿਤੇ ਵੀ ਗਲਤ ਕੰਮ ਕਰਦਾ ਹੈ ਉੱਥੇ ਸਰਕਾਰ ਦਾ ਕਨੂੰਨ ਕੰਮ ਕਿਓਂ ਨਹੀ ਕਰਦਾ|

Related Post