ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਪਹੁੰਚੇ ਜੈਜ਼ੀ ਬੀ

By  Shanker Badra December 22nd 2020 03:27 PM -- Updated: December 22nd 2020 03:32 PM

ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਪਹੁੰਚੇ ਜੈਜ਼ੀ ਬੀ:ਨਵੀਂ ਦਿੱਲੀ : ਪੰਜਾਬੀ ਕਲਾਕਾਰਾਂ ਵੱਲੋਂ ਵੱਧ ਚੜ ਕੇ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬੀ ਕਲਾਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਇਸ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਅੱਜ ਪੰਜਾਬੀ ਗਾਇਕ ਜੈਜ਼ੀ ਬੀ ਵੀ ਕਿਸਾਨ ਅੰਦੋਲਨ 'ਚ ਪਹੁੰਚੇ ਹਨ। [caption id="attachment_459915" align="aligncenter" width="300"]Jazzy B Reached Kisan Andolan in Delhi support of struggling farmers ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਪਹੁੰਚੇਜੈਜ਼ੀ ਬੀ[/caption] ਇਸ ਦੌਰਾਨ ਜੈਜ਼ੀ ਬੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਕਰਕੇ ਪੂਰੀ ਦੁਨੀਆ ਦਾ ਏਕਾ ਹੋ ਗਿਆ ਹੈ। ਇਹ ਲੜਾਈ ਪੰਜਾਬ ਤੋਂ ਸ਼ੁਰੂ ਹੋਈ ਸੀ ਤੇ ਹਰਿਆਣੇ ਨੇ ਛੋਟੇ ਭਰਾ ਵਾਂਗ ਸਾਥ ਦਿੱਤਾ। ਜਿਥੇ -ਜਿਥੇ ਵੀ ਕਿਸਾਨਾਂ ਨਾਲ ਧੱਕਾ ਹੋਇਆ ਹੈ ,ਉਹ ਸਾਰੇ ਇਸ ਅੰਦੋਲਨ 'ਚ ਪਹੁੰਚ ਰਹੇ ਹਨ। [caption id="attachment_459917" align="aligncenter" width="300"]Jazzy B Reached Kisan Andolan in Delhi support of struggling farmers ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਪਹੁੰਚੇਜੈਜ਼ੀ ਬੀ[/caption] Jazzy B : ਜੈਜ਼ੀ ਬੀ ਨੇ ਕਿਹਾ, ਕਿ ਜਿਹੜਾ ਮਾੜਾ ਬੰਦਾ ਉਸ ਨਾਲ ਸਰਕਾਰ ਧੱਕਾ ਕਰਦੀ ਹੈ ਪਰ ਪੰਜਾਬ ਅਤੇ ਹਰਿਆਣੇ ਵਾਲੇ ਕਿਸੇ ਨਾਲ ਧੱਕਾ ਨਹੀਂ ਹੋਣ ਦਿੰਦੇ। ਜੈਜ਼ੀ ਬੀ ਨੇ ਕਿਹਾ ਕਿਸਾਨ ਅੰਦੋਲਨ ਦੌਰਾਨ ਨੌਜਵਾਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ। ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਾ ਹੈ। [caption id="attachment_459920" align="aligncenter" width="300"]Jazzy B Reached Kisan Andolan in Delhi support of struggling farmers ਦਿੱਲੀ ਕਿਸਾਨ ਅੰਦੋਲਨ 'ਚ ਪਹੁੰਚੇ ਜੈਜ਼ੀ ਬੀ , ਗਾਇਕ ਨੇ ਨੌਜਵਾਨਾਂ ਨੂੰ ਕੀਤੀ ਇਹ ਅਪੀਲ[/caption] Farmers Protest : ਜੈਜ਼ੀ ਬੀ ਨੇ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਕੋਈ ਅਜਿਹਾ ਕੰਮ ਨਹੀਂ ਕਰਨਾ , ਜਿਸ ਨਾਲ ਸਾਡੀ ਬਦਨਾਮੀ ਹੋਵੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਪ੍ਰਧਾਨ ਮੰਤਰੀਆਂ ਨੇ ਕਿਸਾਨਾਂ ਦਾ ਸਾਥ ਦਿੱਤਾ ਹੈ ਪਰ ਮੋਦੀ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਜੈਜ਼ੀ ਬੀ ਨੇਗੋਦੀ ਮੀਡੀਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਥੇ ਸਿਰਫ ਨੌਜਵਾਨ ਹੀ ਨਹੀਂ, ਸਗੋਂ 80 ਸਾਲਾਂ ਦੇ ਬਜ਼ੁਰਗ ਵੀ ਸਵੇਰੇ ਉਠ ਕੇ ਡੰਡ ਮਾਰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਕਵਰ ਨਹੀਂ ਕੀਤਾ ਜਾਂਦਾ। Jazzy B ,Kisan Andolan ,Farmers Protest ,Delhi Border ,Kisan Dharna -PTCNews

Related Post