ਜੈਸਿਕਾ ਲਾਲ ਕਤਲ ਮਾਮਲੇ 'ਚ ਮਨੂ ਸ਼ਰਮਾ ਨੂੰ ਤਿਹਾੜ ਜੇਲ੍ਹ 'ਚੋਂ ਮਿਲੀ ਰਿਹਾਈ

By  Shanker Badra June 2nd 2020 07:05 PM

ਜੈਸਿਕਾ ਲਾਲ ਕਤਲ ਮਾਮਲੇ 'ਚ ਮਨੂ ਸ਼ਰਮਾ ਨੂੰ ਤਿਹਾੜ ਜੇਲ੍ਹ 'ਚੋਂ ਮਿਲੀ ਰਿਹਾਈ:ਨਵੀਂ ਦਿੱਲੀ : ਬਹੁਚਰਚਿਤ ਜੈਸਿਕਾ ਲਾਲ ਹੱਤਿਆਕਾਂਡ ਦੇ ਦੋਸ਼ੀ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੁ ਸ਼ਰਮਾ ਨੂੰ ਦਿੱਲੀ ਦੇ ਉੱਪ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਆਏ ਹਨ। ਉਨ੍ਹਾਂ ਨੂੰ 14 ਸਾਲ ਦੀ ਕੈਦ ਤੋਂ ਬਾਅਦ ਚੰਗੇ ਵਿਵਹਾਰ ਦੇ ਆਧਾਰ ਉੱਤੇ ਤਿਹਾੜ ਜੇਲ੍ਹ ਤੋਂ ਰਿਹਾਈ ਮਿਲੀ ਹੈ। ਇਸ ਤੋਂ ਪਹਿਲਾਂ 13 ਮਈ ਨੂੰ ਜੈਸਿਕਾ ਲਾਲ ਹੱਤਿਆਕਾਂਡ ਦੇ ਦੋਸ਼ੀ ਤੇ ਹਰਿਆਣਾ ਦੇ ਸਾਬਕਾ ਮੰਤਰੀ ਵਿਨੋਦ ਸ਼ਰਮਾ ਦੇ ਬੇਟੇ ਮਨੁ ਸ਼ਰਮਾ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ,ਜਿਸ ਉੱਤੇ ਆਖਰੀ ਮੋਹਰ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੂੰ ਲਗਾਉਣੀ ਸੀ। ਦੱਸ ਦੇਈਏ ਕਿ ਮਸ਼ਹੂਰ ਮਾਡਲ ਜੈਸਿਕਾ ਲਾਲ ਨੂੰ ਮਨੁ ਸ਼ਰਮਾ ਨੇ 29 ਅਪ੍ਰੈਲ 1999 ਦੀ ਰਾਤ ਦਿੱਲੀ ਦੇ ਟੈਮਰਿੰਡ ਕੋਰਟ ਰੈਸਟੋਰੈਂਟ ਵਿਚ ਗੋਲੀ ਮਾਰ ਕੇ ਇਸ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਸਨੇ ਸ਼ਰਾਬ ਪਰੋਸਨ ਤੋਂ ਮਨ੍ਹਾ ਕਰ ਦਿੱਤਾ ਸੀ। -PTCNews

Related Post