ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 51 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , 105 ਸਾਲਾ ਔਰਤ ਨੇ ਝਾਰਖੰਡ ਵਿੱਚ ਪਾਈ ਵੋਟ

By  Shanker Badra May 6th 2019 02:13 PM -- Updated: May 6th 2019 02:17 PM

ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 51 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , 105 ਸਾਲਾ ਔਰਤ ਨੇ ਝਾਰਖੰਡ ਵਿੱਚ ਪਾਈ ਵੋਟ:ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ।ਅੱਜ ਦੇਸ਼ ‘ਚ ਪੰਜਵੇਂ ਪੜਾਅ ‘ਚ 7 ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।ਜਿਸ ਵਿੱਚ ਅੱਜ ਬਿਹਾਰ (5), ਜੰਮੂ-ਕਸ਼ਮੀਰ (20) , ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14) ਤੇ ਪੱਛਮੀ ਬੰਗਾਲ (7) ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। [caption id="attachment_291765" align="aligncenter" width="300"]Jharkhand :105-year-old mother cast votes at polling booth number 450 in Hazaribagh ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 51 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , 105 ਸਾਲਾ ਔਰਤ ਨੇ ਝਾਰਖੰਡ ਵਿੱਚ ਪਾਈ ਵੋਟ[/caption] ਅੱਜ ਸਵੇਰੇ ਤੋਂ ਹੀ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਹੈ ਅਤੇ ਬੂਥ ਕੇਂਦਰਾਂ ਉਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਵੋਟਾਂ ਪਾਉਣ ਲਈ ਨੌਜਵਾਨਾਂ ਤੋਂ ਲੈ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਹੈ।ਇਸ ਦੌਰਾਨ ਗਰਮੀ ਤੋਂ ਪ੍ਰੇ਼ਸਾਨ ਲੋਕ ਛੱਤਰੀ ਲੈ ਕੇ ਵੋਟ ਪਾਉਣ ਲਈ ਬੂਥ ਕੇਂਦਰਾਂ ਉਤੇ ਪਹੁੰਚ ਰਹੇ ਹਨ। [caption id="attachment_291763" align="aligncenter" width="300"]Jharkhand :105-year-old mother cast votes at polling booth number 450 in Hazaribagh ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 51 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , 105 ਸਾਲਾ ਔਰਤ ਨੇ ਝਾਰਖੰਡ ਵਿੱਚ ਪਾਈ ਵੋਟ[/caption] ਇਸ ਮੌਕੇ ਝਾਰਖੰਡ ਦੇ ਹਜਾਰੀਬਾਗ ਦੇ ਬੂਥ ਨੰਬਰ -450 ਉਤੇ ਇਕ 105 ਸਾਲਾ ਮਹਿਲਾ ਨੇ ਆਪਣੀ ਵੋਟ ਪਾਈ ਹੈ।ਓਥੇ ਬਜ਼ੁਰਗ ਮਹਿਲਾ ਨੂੰ ਵੋਟ ਪਾਉਣ ਲਈ ਇਕ ਵਿਅਕਤੀ ਵੱਲੋਂ ਚੁੱਕੇ ਕੇ ਬੂਥ ਕੇਂਦਰ ਉਤੇ ਲਿਆਂਦਾ ਗਿਆ। [caption id="attachment_291762" align="aligncenter" width="300"]Jharkhand :105-year-old mother cast votes at polling booth number 450 in Hazaribagh ਲੋਕ ਸਭਾ ਚੋਣਾਂ 2019 : 7 ਸੂਬਿਆਂ ਦੀਆਂ 51 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , 105 ਸਾਲਾ ਔਰਤ ਨੇ ਝਾਰਖੰਡ ਵਿੱਚ ਪਾਈ ਵੋਟ[/caption] ਇਸ ਪੜਾਅ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (ਅਮੇਠੀ), ਯੂਪੀਏ ਪ੍ਰਮੁੱਖ ਸੋਨੀਆ ਗਾਂਧੀ (ਰਾਏਬਰੇਲੀ), ਗ੍ਰਹਿ ਮੰਤਰੀ ਰਾਜਨਾਥ ਸਿੰਘ (ਲਖਨਊ) ਅਤੇ ਸਮ੍ਰਿਤੀ ਇਰਾਨੀ (ਅਮੇਠੀ) ਸਮੇਤ 674 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।ਇਸ ਦੌਰਾਨ ਅਮੇਠੀ ਦੀ ਸੀਟ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹਨ ਕਿਉਂਕਿ ਇੱਥੇ ਰਾਹੁਲ ਗਾਂਧੀ ਤੇ ਸਮ੍ਰਿਤੀ ਇਰਾਨੀ ਆਹਮੋ-ਸਾਹਮਣੇ ਹਨ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ‘ਚ 4 ਪੜਾਅ ‘ਚ ਵੋਟਾਂ ਪਾਈਆ ਗਈਆਂ ਹਨ।ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post