ਦੀਵਾਲੀ ਤੱਕ ਦੇਸ਼ 'ਚ Jio ਲਾਂਚ ਕਰੇਗਾ 5G ਮੋਬਾਈਲ ਸਰਵਿਸ

By  Pardeep Singh August 30th 2022 09:52 AM -- Updated: August 30th 2022 09:58 AM

ਚੰਡੀਗੜ੍ਹ: ਰਿਲਾਇੰਸ ਜੀਓ ਨੇ ਇਸ ਸਾਲ ਦੀਵਾਲੀ ਤੱਕ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਹਾਈ-ਸਪੀਡ 5ਜੀ ਟੈਲੀਕਾਮ ਸੇਵਾਵਾਂ ਸ਼ੁਰੂ ਕਰੇਗਾ। ਇਸ ਤੋਂ ਬਾਅਦ 2023 ਦੇ ਅੰਤ ਤੱਕ ਦੇਸ਼ ਦੇ ਹਰ ਕੋਨੇ ਵਿੱਚ 5ਜੀ ਸੇਵਾ ਉਪਲਬਧ ਹੋਵੇਗੀ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜੀਓ ਦੀ 5ਜੀ ਸੇਵਾਵਾ ਬੇਹਤਰੀਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ ਜੀਓ ਕੋਲ 700 ਮੈਗਾਹਰਟਜ਼ ਸਪੈਕਟ੍ਰਮ ਹੈ ਜੋ ਹਰ ਜਗ੍ਹਾ ਕਵਰੇਜ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਰਿਲਾਇੰਸ ਜਿਓ ਦੀ 5ਜੀ ਸੇਵਾ ਸਭ ਤੋਂ ਸਸਤੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਇੰਟਰਨੈੱਟ ਖਪਤਕਾਰਾਂ ਨੂੰ ਕੋਈ ਸਮੱਸਿਆਂ ਨਹੀਂ ਆਵੇਗੀ। ਚੇਅਰਮੈਨ ਨੇ ਦੱਸਿਆ ਕਿ ਰਿਲਾਇੰਸ ਜੀਓ 5ਜੀ ਸੇਵਾਵਾਂ ਲਈ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਨੇ AGM 'ਚ ਦੱਸਿਆ ਕਿ ਰਿਲਾਇੰਸ ਜੀਓ ਕੋਲ ਇਸ ਸਮੇਂ ਸਭ ਤੋਂ ਵੱਧ 421 ਮਿਲੀਅਨ ਮੋਬਾਈਲ ਗਾਹਕ ਹਨ। ਉਨ੍ਹਾਂ ਕਿਹਾ ਕਿ ਜੀਓ ਨੇ ਸਭ ਤੋਂ ਮਜ਼ਬੂਤ ​​4ਜੀ ਨੈੱਟਵਰਕ ਸਥਾਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 3 ਵਿੱਚੋਂ ਦੋ ਗਾਹਕ ਜੀਓ ਫਾਈਬਰ ਦੀ ਚੋਣ ਕਰ ਰਹੇ ਹਨ। Jio ਦੀ 5G ਵੀ ਬਿਹਤਰੀਨ ਸਰਵਿਸ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਆਸ ਹੈ ਕਿ ਇਹ ਦੇਸ਼ ਦਾ ਸਭ ਤੋਂ ਵੱਧ ਸਪੀਡ ਵਾਲਾ ਇੰਟਰਨੈੱਟ ਹੋਵੇਗਾ। ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਭਾਰਤ ਅਜੇ ਵੀ ਫਿਕਸਡ ਬ੍ਰਾਡਬੈਂਡ 'ਚ ਕਾਫੀ ਪਿੱਛੇ ਹੈ। ਉਨ੍ਹਾਂ ਕਿਹਾ ਕਿ ਫਿਕਸਡ ਬ੍ਰਾਂਡ ਬੈਂਕ ਦੇ ਮਾਮਲੇ 'ਚ ਜੀਓ ਭਾਰਤ ਨੂੰ ਦੁਨੀਆ ਦੇ ਚੋਟੀ ਦੇ 10 ਦੇਸ਼ਾਂ 'ਚ ਸ਼ਾਮਲ ਕਰੇਗਾ। ਫਿਕਸਡ ਬਰਾਡਬੈਂਡ ਲਈ 5ਜੀ ਦਾ ਬਰਾਡਬੈਂਡ ਵਰਤਿਆ ਜਾਵੇਗਾ। ਰਿਲਾਇੰਸ ਜੀਓ ਮੁੰਬਈ ਵਿੱਚ Jio 5G ਅਨੁਭਵ ਕੇਂਦਰ ਵੀ ਖੋਲ੍ਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਹਰ ਵਾਸੀ ਨੂੰ 5 ਜੀ ਇੰਟਰਨੈਟ ਮਿਲੇਗਾ। ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਰਿਲਾਇੰਸ ਜੀਓ ਨੇ 5ਜੀ ਹੈਂਡਸੈੱਟ ਬਣਾਉਣ ਲਈ ਗੂਗਲ ਨਾਲ ਸਮਝੌਤਾ ਵੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ  Jio ਦਾ 4G ਨੈੱਟਵਰਕ 400 ਮਿਲੀਅਨ ਤੋਂ ਵੱਧ ਖਪਤਕਾਰਾਂ ਨੂੰ ਸਭ ਤੋਂ ਵਧੀਆ ਗੁਣਵੱਤਾ, ਸਭ ਤੋਂ ਕਿਫਾਇਤੀ ਡਿਜੀਟਲ ਪੇਸ਼ਕਸ਼ਾਂ ਨਾਲ ਸੇਵਾ ਕਰਦਾ ਹੈ। ਜਿਓ ਦੀਆਂ 5ਜੀ ਸੇਵਾਵਾਂ ਤੋਂ ਹੋਰ ਵੀ ਵਧੀਆ ਹੋਵੇਗਾ। ਇਹ ਵੀ ਪੜ੍ਹੋ:ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਵੱਡਾ ਐਲਾਨ, ਪੈਟਰੋਲ ਪੰਪ ਬੰਦ ਰੱਖਣ ਦਾ ਪ੍ਰੋਗਰਾਮ ਮੁਲਤਵੀ -PTC News

Related Post