ਜੰਮੂ ਸੈਕਸ ਸਕੈਂਡਲ ਮਾਮਲਾ :ਡੀਆਈਜੀ ਸਣੇ 5 ਦੋਸ਼ੀਆਂ ਨੂੰ ਮਿਲੀ 10-10 ਸਾਲ ਦੀ ਸਜ਼ਾ

By  Shanker Badra June 6th 2018 07:05 PM

ਜੰਮੂ ਸੈਕਸ ਸਕੈਂਡਲ ਮਾਮਲਾ :ਡੀਆਈਜੀ ਸਣੇ 5 ਦੋਸ਼ੀਆਂ ਨੂੰ ਮਿਲੀ 10-10 ਸਾਲ ਦੀ ਸਜ਼ਾ:ਜੰਮੂ-ਕਸ਼ਮੀਰ 'ਚ 12 ਸਾਲ ਪੁਰਾਣੇ ਤੇ 2006 ਦੇ ਸੈਕਸ ਸਕੈਂਡਲ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਦੋਸ਼ੀਆਂ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਹੈ।JK sex scandal:Ex-BSF DIG,former DSP awarded 10 years in jailਇਸ ਦੇ ਨਾਲ ਹੀ ਸਾਬਕਾ ਬੀ.ਐੱਸ.ਐੱਫ. ਡੀ.ਆਈ.ਜੀ, ਕੇ.ਸੀ. ਪਾਂਧੀ ਅਤੇ ਸਾਬਕਾ ਡੀ.ਐੱਸ.ਪੀ. ਅਸ਼ਰਫ ਮੀਰ ਨੂੰ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ,ਜਦੋਂ ਕਿ ਬਾਕੀ 3 ਦੋਸ਼ੀਆਂ ਸ਼ਬੀਰ ਅਸ਼ਰਫ ਲਾਵੇ,ਮਕਸੂਦ ਅਹਿਮਦ ਅਤੇ ਸ਼ਬੀਰ ਲੰਗੂ ਨੂੰ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ।ਸੋਮਵਾਰ ਨੂੰ ਹਾਈਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਬੀਐਸਐਫ ਦੇ ਡੀਆਈਜੀ ਸਣੇ ਪੰਜ ਦੋਸ਼ੀਆਂ ਨੇ ਵੱਖ-ਵੱਖ ਆਧਾਰਾਂ ’ਤੇ ਸਜ਼ਾ ਵਿੱਚ ਨਰਮੀ ਦੀ ਮੰਗ ਕੀਤੀ ਜਦਕਿ ਸਰਕਾਰੀ ਵਕੀਲ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ।JK sex scandal:Ex-BSF DIG,former DSP awarded 10 years in jailਵਧੀਕ ਐਡਵੋਕੇਟ ਜਨਰਲ ਅਨਿਲ ਸੇਠੀ ਤੇ ਮੇਰਹਜ਼ਦੀਨ ਮਲਿਕ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਦੇ ਤਤਕਾਲੀ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਨਾਂਅ ਸੀਬੀਆਈ ਜਾਂਚ ਵਿੱਚ ਆਇਆ ਸੀ।ਹਾਲਾਂਕਿ,ਜੁਲਾਈ 2009 ਵਿੱਚ ਉਨ੍ਹਾਂ ਦਾ ਨਾਂ ਹਟਾ ਦਿੱਤਾ ਗਿਆ ਸੀ।ਉਮਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ ਪਰ ਰਾਜਪਾਲ ਨੇ ਪ੍ਰਵਾਨ ਨਹੀਂ ਕੀਤਾ ਸੀ।JK sex scandal:Ex-BSF DIG,former DSP awarded 10 years in jailਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2006 'ਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਜੰਮੂ-ਕਸ਼ਮੀਰ ਪੁਲਿਸ ਵਲੋਂ ਨਾਬਾਲਗ ਕਸ਼ਮੀਰੀ ਲੜਕੀਆਂ ਨਾਲ ਹੋਏ ਬਲਤਾਕਾਰ ਦੀਆਂ ਦੋ ਸੀਡੀਜ਼ ਬਰਾਮਦ ਕੀਤੀਆਂ ਗਈਆਂ ਸਨ।ਨਾਬਾਲਗਾਂ ਨੂੰ ਜ਼ਬਰਦਸਤੀ ਦੇਹ ਵਪਾਰ 'ਚ ਧੱਕਿਆ ਗਿਆ ਸੀ ਅਤੇ ਉਨ੍ਹਾਂ ਨੂੰ ਰਾਜਨੇਤਾਵਾਂ, ਨੌਕਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ ਸੀ।JK sex scandal:Ex-BSF DIG,former DSP awarded 10 years in jailਰਿਪੋਰਟਾਂ ਮੁਤਾਬਕ ਇਸ ਕੇਸ 'ਚ ਸ਼੍ਰੀਨਗਰ 'ਚ ਵੇਸਵਾਪੁਣੇ ਦਾ ਧੰਦਾ ਕਰਨ ਵਾਲੀ ਸਬੀਨਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ।ਇਸ ਤੋਂ ਇਲਾਵਾ ਇਸ ਸਕੈਂਡਲ 'ਚ ਸ਼ਾਮਲ ਲੋਕਾਂ ਦੀ ਇਕ ਸੂਚੀ ਤਿਆਰ ਕੀਤੀ ਗਈ ਸੀ।ਹਾਈਕੋਰਟ ਦੇ ਹੁਕਮ ‘ਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। -PTCNews

Related Post