ਪੰਜਾਬ ਪੁਲਿਸ ਨਿਕਲੀਆਂ ਭਰਤੀਆਂ, ਅਗਲੇ ਮਹੀਨੇ ਤੋਂ ਕਰ ਸਕੋਗੇ ਅਪਲਾਈ

By  Baljit Singh June 22nd 2021 01:42 PM

ਚੰਡੀਗੜ੍ਹ: ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਦੀ ਤਿਆਰੀ ਵਿੱਚ ਲੱਗੇ ਉਮੀਦਵਾਰਾਂ ਲਈ ਕੰਮ ਦੀ ਖਬਰ ਹੈ। ਪੰਜਾਬ ਪੁਲਿਸ ਦੇ ਡਿਸਟਰਿਕਟ ਕੈਡਰ ਵਿਚ 2016 ਕਾਂਸਟੇਬਲ ਅਹੁਦਿਆਂ ਅਤੇ ਆਰਮਡ ਕੈਡਰ ਵਿਚ 2346 ਕਾਂਸਟੇਬਲ ਅਹੁਦਿਆਂ ਲਈ ਅਪਲਾਈ ਪ੍ਰਕਿਰਿਆ ਅਤੇ ਲਿਖਤੀ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਸੂਬਾ ਸਰਕਾਰ ਵਲੋਂ ਕਰ ਦਿੱਤਾ ਗਿਆ ਹੈ। ਪੜੋ ਹੋਰ ਖਬਰਾਂ: ਮੋਗਾ ‘ਚ ਲੁਟੇਰਾ ਗਿਰੋਹ ਦਾ ਪਰਦਾਫਾਸ਼, ਕਈ ਵਾਰਦਾਤਾਂ ‘ਚ ਸੀ ਸ਼ਾਮਲ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਦੇ ਸੰਬੰਧ ਵਿਚ ਸਰਕਾਰ ਦੇ ਫ਼ੈਸਲਾ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਡਿਸਟਰਿਕਟ ਕੈਡਰ ਅਤੇ ਆਰਮਡ ਕੈਡਰ ਵਿਚ ਕੁੱਲ 4362 ਕਾਂਸਟੇਬਲ ਅਹੁਦਿਆਂ ਉੱਤੇ ਭਰਤੀ ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਪੜੋ ਹੋਰ ਖਬਰਾਂ: ਮਹੀਨੇ ਦੇ ਬਿੱਲ ‘ਚ 25 ਫੀਸਦੀ ਕਟੌਤੀ ਕਰੇਗਾ ਨਵਾਂ ਪਾਈਪ ਕੁਦਰਤੀ ਗੈਸ ਸਟੋਵ ਜੁਲਾਈ ਤੋਂ ਕਰ ਸਕੋਗੇ ਅਪਲਾਈ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਲਈ ਅਪਲਾਈ ਪ੍ਰਕਿਰਿਆ ਅਤੇ ਚੋਣ ਪ੍ਰਕਿਰਿਆ ਦੀਆਂ ਸੰਭਾਵਿਤ ਤਰੀਕਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਪਲਾਈ ਦੀ ਪ੍ਰਕਿਰਿਆ ਜੁਲਾਈ 2021 ਵਿਚ ਸ਼ੁਰੂ ਹੋਣੀ ਹੈ। ਉਥੇ ਹੀ, ਨਿਰਧਾਰਤ ਚੋਣ ਪ੍ਰਕਿਰਿਆ ਅਨੁਸਾਰ ਏੱਮਸੀਕਿਊ (ਮਲਟੀਪਲ ਚੁਆਇਸ ਕਵੇਸ਼ਚਨ) ਲਿਖਤੀ ਪ੍ਰੀਖਿਆ ਦਾ ਪ੍ਰਬੰਧ 25 ਅਤੇ 26 ਸਤੰਬਰ 2021 ਨੂੰ ਕੀਤਾ ਜਾਣਾ ਹੈ। ਪੜੋ ਹੋਰ ਖਬਰਾਂ: ਟੀਕਾ ਲਗਵਾਓ ਤੇ ਫਰਿੱਜ ਘਰ ਲੈ ਜਾਓ, ਇਸ ਸੂਬੇ ਨੇ ਦਿੱਤਾ ਨਵਾਂ ਆਫਰ ਮਹਿਲਾ ਉਮੀਦਵਾਰਾਂ ਨੂੰ 33 ਫੀਸਦੀ ਰਾਖਵਾਂਕਰਨ ਪੰਜਾਬ ਪੁਲਿਸ ਵਿਚ 4362 ਕਾਂਸਟੇਬਲ ਅਹੁਦਿਆਂ ਦੀ ਭਰਤੀ ਵਿਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਵਿਚ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਅਹੁਦਿਆਂ ਪਦਾਂ ਦੀ ਕੁੱਲ ਗਿਣਤੀ ਵਿਚੋਂ 33 ਫੀਸਦੀ ਔਰਤਾਂ ਲਈ ਹੈ। ਦੂਜੇ ਪਾਸੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਦੀ ਤਿਆਰੀ ਲਈ ਉਮੀਦਵਾਰਾਂ ਨੂੰ ਜਨਤਕ ਗ੍ਰਾਊਂਡ ਉਪਲੱਬਧ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਰਾਜ ਦੇ ਵੱਖ-ਵੱਖ ਜ਼ਿਲਿਆਂ ਦੇ ਪੁਲਿਸ ਲਾਈਨ, ਕਾਲਜਾਂ ਅਤੇ ਸਕੂਲਾਂ ਦੇ ਗ੍ਰਾਊਂਡਾਂ ਨੂੰ ਉਮੀਦਵਾਰਾਂ ਦੀ ਤਿਆਰੀ ਲਈ ਖੋਲ੍ਹੇ ਜਾਣ ਦਾ ਐਲਾਨ ਪੰਜਬ ਦੇ ਮੁੱਖ ਮੰਤਰੀ ਨੇ ਕੀਤਾ। ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਅਤੇ ਖੇਡਾਂ ਦੇ ਵਿਭਾਗਾਂ ਦੇ ਕੋਚ ਉਮੀਦਵਾਰਾਂ ਦੇ ਮਾਰਗਦਰਸ਼ਨ ਲਈ ਇਨ੍ਹਾਂ ਗ੍ਰਾਉਂਡਾਂ ਉੱਤੇ ਉਪਲੱਬਧ ਹੋਣਗੇ। -PTC News

Related Post