ਜੋਅ ਬਾਈਡੇਨ ਦੇ ਰੂਪ 'ਚ ਅਮਰੀਕਾ ਨੂੰ ਮਿਲਿਆ 46ਵਾਂ ਰਾਸ਼ਟਰਪਤੀ

By  Jagroop Kaur November 8th 2020 10:31 AM -- Updated: November 8th 2020 10:35 AM

ਅਮਰੀਕਾ : ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਇਤਿਹਾਸ ਰਚਦੇ ਹੋਏ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ Joe biden ਦੇ ਰੂਪ 'ਚ ਅਮਰੀਕਾ ਨੂੰ ਉਹਨਾਂ ਦਾ 46 ਵਾਂ ਰਾਸ਼ਟਰਪਤੀ ਮਿਲ ਗਿਆ ਹੈ। ਬਾਈਡੇਨ ਡੋਨਾਲਡ ਟਰੰਪ ਨੂੰ ਭਾਰੀ ਫਰਕ ਨਾਲ ਹਰਾ ਕੇ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਹਨ। ਇੰਨਾ ਹੀ ਨਹੀਂ ਜੋਅ ਬਾਈਡੇਨ ਵੋਟਾਂ ਦੇ ਮਾਮਲੇ 'ਚ ਆਪਣੀ ਹੀ ਪਾਰਟੀ ਦੇ ਨੇਤਾ ਬਰਾਕ ਓਬਾਮਾ ਨੂੰ ਵੀ ਪਿੱਛੇ ਛੱਡ ਕੇ ਇਤਿਹਾਸ ਕਾਇਮ ਕੀਤਾ ਹੈ। Joe Biden 2020: What a Democratic Presidential win would mean for Americaਬਾਈਡੇਨ ਨੂੰ ਵ੍ਹਾਈਟ ਹਾਊਸ ਪਹੁੰਚਣ ਲਈ 270 ਇਲੈਕਟ੍ਰੋਲ ਕਾਲਜ ਵੋਟਾਂ ਹਾਸਲ ਕਰਨਾ ਜ਼ਰੂਰੀ ਸੀ, ਜਦੋਂ ਕਿ ਬਾਈਡੇਨ ਇਸ ਤੋਂ ਵੀ ਕਾਫ਼ੀ ਅੱਗੇ ਨਿਕਲ ਗਏ। Joe Biden  ਹੁਣ ਸਭ ਤੋਂ ਜ਼ਿਆਦਾ ਪਾਪੁਲਰ ਵੋਟ ਪਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ। ਮਜ਼ੇਦਾਰ ਗੱਲ ਇਹ ਹੈ ਕਿ ਓਬਾਮਾ ਦੇ ਸਮੇਂ ਵਿਚ ਹੀ ਜੋਅ ਬਾਈਡੇਨ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ। Joe Biden 2020: Election News, Polls for President, Fundraising, Campaign, Opponents, Results & More - POLITICO

ਦਸਦੀਏ ਕਿ 4 ਸੂਬਿਆਂ 'ਚ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਕਾਰ ਪੇਨਸਿਲਵੇਨੀਆ 'ਚ 20 ਇਲੈਕਟ੍ਰੋਲ ਵੋਟਾਂ ਜਿੱਤ ਕੇ ਬਾਈਡੇਨ 273 ਇਲੈਕਟ੍ਰੋਲ ਵੋਟਾਂ ਦੀ ਸ਼ਾਨਦਾਰ ਜਿੱਤ ਹਾਸਿਲ ਕੀਤੀ।ਜਦੋਂ ਕਿ ਟਰੰਪ ਸਿਰਫ 214 ਵੋਟਾਂ 'ਤੇ ਸਿਮਟ ਕੇ ਰਹਿ ਗਏ ।ਦੱਸਣਯੋਗ ਹੈ ਕਿ 77 ਸਾਲਾ ਜੋਅ ਬਾਈਡੇਨ ਤਕਰੀਬਨ ਪਿਛਲੇ 50 ਸਾਲ ਤੋਂ ਅਮਰੀਕਾ ਦੀ ਰਾਜਨੀਤੀ 'ਚ ਸਰਗਰਮ ਹਨ। ਉਹ ਓਬਾਮਾ ਪ੍ਰਸ਼ਾਸਨ 'ਚ ਉਪ ਰਾਸ਼ਟਰਪਤੀ ਰਹੇ ਹਨ।US Election Results 2020: Joe Biden wins presidential election - AP Projectionਬਾਈਡੇਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਟਰੰਪ ਰਾਜ 'ਚ ਮਿੱਤਰ ਦੇਸ਼ਾਂ ਦੇ ਸਾਮਾਨਾਂ 'ਤੇ ਲਾਗੂ ਕੀਤੇ ਗਏ ਟੈਰਿਫ ਵਰਗੇ ਕਈ ਵਪਾਰਕ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ, ਨਾਲ ਹੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਹੋਵੇਗਾ।ਇਸ ਦੇ ਨਾਲ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਇਤਿਹਾਸ ਰਚ ਦਿੱਤਾ ਹੈ। ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ, ਪਹਿਲੀ ਗੈਰ-ਗੋਰੀ ਅਮਰੀਕੀ ਅਤੇ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਗਈ ਹੈ।

Related Post