ਜਸਟਿਨ ਟਰੂਡੋ ਨੇ ਪੁਤਿਨ ਨੂੰ ਘਿਨਾਉਣੇ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਠਹਿਰਾਇਆ

By  Jasmeet Singh May 9th 2022 06:10 PM

ਕੀਵ, 9 ਮਈ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਯੂਕਰੇਨ ਦੇ ਦੌਰੇ ਦੌਰਾਨ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ "ਯੁੱਧ ਅਪਰਾਧਾਂ" ਲਈ ਜ਼ਿੰਮੇਵਾਰ ਹਨ, ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕਰਨ ਪਹੁੰਚੇ ਸਨ।

ਇਹ ਵੀ ਪੜ੍ਹੋ: ਹੁਣ ਕੋਕਾ-ਕੋਲਾ ਖ਼ਰੀਦਾਂਗਾ ਤਾਂ ਜੋ ਕੋਕੀਨ ਮਿਲਾ ਸਕਾਂ : ਐਲਨ ਮਸਕ

ਟਰੂਡੋ ਨੇ ਯੂਕਰੇਨੀ ਨੇਤਾ ਨਾਲ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਇਹ ਸਪੱਸ਼ਟ ਹੈ ਕਿ ਵਲਾਦੀਮੀਰ ਪੁਤਿਨ ਘਿਨਾਉਣੇ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਹੈ। ਯੂਕਰੇਨ ਦੇ ਰਾਸ਼ਟਰਪਤੀ ਸਮੇਤ ਜੀ-7 ਦੀ ਮੀਟਿੰਗ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਇਸ ਅੱਤ ਘੰਭੀਰ ਮਾਮਲੇ 'ਤੇ ਪੁਤਿਨ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ

ਸ਼ਹਿਰ ਦੇ ਮੇਅਰ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਤੋਂ ਪਹਿਲਾਂ ਦਿਨ ਵਿੱਚ ਟਰੂਡੋ ਨੇ ਕੀਵ ਦੇ ਬਾਹਰ ਇਰਪਿਨ ਦਾ ਵੀ ਦੌਰਾ ਕੀਤਾ। ਇਹ ਸ਼ਹਿਰ ਮਾਰਚ ਵਿੱਚ ਮਾਸਕੋ ਦੁਆਰਾ ਕਬਜ਼ੇ ਤੋਂ ਪਹਿਲਾਂ ਯੂਕਰੇਨੀ ਅਤੇ ਰੂਸੀ ਫੌਜਾਂ ਵਿਚਕਾਰ ਹੋਈ ਭਿਆਨਕ ਜੰਗ ਵਿੱਚ ਤਬਾਹ ਹੋ ਗਿਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਰੂਸ ਦੀ ਗੈਰ-ਕਾਨੂੰਨੀ ਜੰਗ ਦੀ ਬੇਰਹਿਮੀ ਨੂੰ ਪਹਿਲੀ ਵਾਰ ਦੇਖਿਆ ਹੈ। ਇਰਪਿਨ ਦੇ ਮੇਅਰ ਓਲੇਕਸੈਂਡਰ ਮਾਰਕੁਸ਼ਿਨ ਨੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਚੈਨਲ 'ਤੇ ਟਰੂਡੋ ਦੇ ਨਾਲ ਤਸਵੀਰਾਂ ਸਾਂਝੀ ਕੀਤੀਆਂ ਹਨ, ਜਿਸ ਵਿੱਚ ਲਿਖਿਆ ਹੈ ਕਿ "ਉਹ ਇਰਪਿਨ 'ਚ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਦੇਖਣ ਆਇਆ ਜੋ ਰੂਸੀ ਕਬਜ਼ਾ ਕਰਨ ਵਾਲਿਆਂ ਨੇ ਸਾਡੇ ਸ਼ਹਿਰ ਨਾਲ ਕੀਤਾ ਸੀ।"

ਟਰੂਡੋ ਦੀ ਫੇਰੀ ਉਸੇ ਦਿਨ ਆਈ ਹੈ ਜਦੋਂ ਯੂਐਸ ਦੀ ਪਹਿਲੀ ਮਹਿਲਾ ਜਿਲ ਬਿਡੇਨ ਨੇ ਯੂਕਰੇਨ ਦੀ ਅਣ-ਐਲਾਨੀ ਯਾਤਰਾ ਕੀਤੀ ਸੀ। ਮਾਰਕੁਸ਼ਿਨ ਨੇ ਕੈਨੇਡਾ ਦੁਆਰਾ ਅੱਜ ਯੂਕਰੇਨ ਨੂੰ ਦਿਖਾਏ ਗਏ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਉਨ੍ਹਾਂ ਅੱਗੇ ਕਿਹਾ ਅਸੀਂ ਸਾਡੀ ਜਿੱਤ ਤੋਂ ਬਾਅਦ ਯੂਕਰੇਨ ਦੇ ਸ਼ਹਿਰਾਂ ਦੇ ਪੁਨਰ ਨਿਰਮਾਣ ਲਈ ਸਾਡੇ ਦੇਸ਼ਾਂ ਵਿਚਕਾਰ ਨਿਰੰਤਰ ਸਹਿਯੋਗ ਵਿੱਚ ਵਿਸ਼ਵਾਸ ਕਰਦੇ ਹਾਂ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ ਇਰਪਿਨ 'ਚ ਲਗਭਗ 60,000 ਨਿਵਾਸੀ ਰਹਿੰਦੇ ਸਨ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਸਮੇਤ ਕਈ ਪੱਛਮੀ ਰਾਜਨੀਤਿਕ ਨੇਤਾਵਾਂ ਨੇ ਹਾਲ ਹੀ ਵਿੱਚ ਰਾਜਧਾਨੀ ਕੀਵ ਦੇ ਆਲੇ ਦੁਆਲੇ ਇਰਪਿਨ ਅਤੇ ਹੋਰ ਰਿਹਾਇਸ਼ੀ ਖੇਤਰਾਂ ਦਾ ਦੌਰਾ ਕੀਤਾ ਹੈ ਜਿੱਥੇ ਰੂਸੀ ਬਲਾਂ 'ਤੇ ਸੈਂਕੜੇ ਨਾਗਰਿਕਾਂ ਨੂੰ ਜਾਨੋ ਮਾਰਨ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: ਇਮੈਨੁਅਲ ਮੈਕਰੋਂ ਦੂਜੀ ਵਾਰ ਫਰਾਂਸ ਦੇ ਰਾਸ਼ਟਰਪਤੀ ਬਣੇ

ਟਰੂਡੋ ਦੇ ਨਾਲ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਮਿਲ ਕੇ ਕੀਵ ਵਿੱਚ ਕੈਨੇਡਾ ਦੇ ਮਿਸ਼ਨ ਵਿੱਚ ਮੈਪਲ ਲੀਫ ਝੰਡਾ ਵੀ ਲਹਿਰਾਇਆ।

ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਅੱਜ ਕੀਵ ਵਿੱਚ ਮੁੜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ।

-PTC News

Related Post