ਅੰਤਰਰਾਸ਼ਟਰੀ ਕਬੱਡੀ ਖਿਡਾਰੀਮਹਾਂਬੀਰ ਸਿੰਘ ਅਟਵਾਲ ਦਾ ਹੋਇਆ ਦਿਹਾਂਤ

By  Shanker Badra January 12th 2021 12:22 PM

ਅੰਮ੍ਰਿਤਸਰ: ਮਾਝੇ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਜੋਂ ਨਾਮਣਾ ਖੱਟ ਚੁੱਕੇ ਮਹਾਂਬੀਰ ਸਿੰਘ ਅਟਵਾਲ (29) ਪੁੱਤਰ ਬਲਵਿੰਦਰ ਸਿੰਘ ਪਿੰਡ ਅਠਵਾਲ ਦਾ ਸੋਮਵਾਰ ਦੀ ਰਾਤ ਨੂੰ ਦਿਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨਾਲ ਖੇਡ ਪ੍ਰੇਮੀਆਂ ਤੇ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕਬੱਡੀ ਖੇਡ 'ਚ ਧਰੂ ਤਾਰੇ ਵਾਂਗ ਚਮਕਦੇ ਇਸ ਖਿਡਾਰੀ ਨੇ ਦੇਸ਼-ਵਿਦੇਸ਼ 'ਚ ਕਬੱਡੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੰਗਾ ਨਾਮਣਾ ਖੱਟਿਆ ਸੀ ਅਤੇ ਇਸ ਸਮੇਂ ਭਗਵਾਨਪੁਰ ਟੀਮ 'ਚ ਸਟਾਰ ਰੇਡਰ ਵਜੋਂ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਸੀ।

ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ

Kabbadi Players Mhavir Atwal Passed Away in Amritsar ਅੰਤਰਰਾਸ਼ਟਰੀ ਕਬੱਡੀ ਖਿਡਾਰੀਮਹਾਂਬੀਰ ਸਿੰਘ ਅਟਵਾਲ ਦਾ ਹੋਇਆ ਦਿਹਾਂਤ

ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹਾਬੀਰ ਸਿੰਘ (28) ਪੁੱਤਰ ਬਲਵਿੰਦਰ ਸਿੰਘ ਵਾਸੀ ਅਠਵਾਲ ਜੋ ਕਬੱਡੀ ਦਾ ਪ੍ਰਸਿੱਧ ਰੇਡਰ ਸੀ ਤੇ ਪਿਛਲੇ ਦਿਨਾਂ ਦੌਰਾਨ ਯੂਐਸਏ 'ਚ ਹੋਏ ਕਬੱਡੀ ਟੂਰਨਾਮੈਂਟ 'ਚ ਲਗਾਤਾਰ ਸੱਤ ਰੇਡਾਂ 'ਤੇ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਸੀ। ਇਸ ਤੋਂ ਇਲਾਵਾ ਕਬੱਡੀ ਖਿਡਾਰੀ ਮਹਾਵੀਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਲੇਫੋਰਨੀਆ ਆਦਿ ਯੂਰਪ ਦੇਸ਼ਾਂ ਤੋਂ ਇਲਾਵਾ ਦੇਸ਼-ਵਿਦੇਸ਼ 'ਚ ਆਪਣੀ ਕਬੱਡੀ ਕਾਰਨ ਆਪਣੇ ਪਿੰਡ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਚੁੱਕਾ ਹੈ।

Kabbadi Players Mhavir Atwal Passed Away in Amritsar ਅੰਤਰਰਾਸ਼ਟਰੀ ਕਬੱਡੀ ਖਿਡਾਰੀਮਹਾਂਬੀਰ ਸਿੰਘ ਅਟਵਾਲ ਦਾ ਹੋਇਆ ਦਿਹਾਂਤ

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਮਹਾਵੀਰ ਸਿੰਘ ਨੇ ਆਪਣੇ ਪੇਟ 'ਚ ਦਰਦ ਮਹਿਸੂਸ ਕੀਤਾ ਸੀ ਤੇ ਇਸ ਉਪਰੰਤ ਬਟਾਲਾ ਤੇ ਇਸ ਤੋਂ ਬਾਅਦ ਸਕਾਊਟ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨਾਂ ਤੋਂ ਕਬੱਡੀ ਖਿਡਾਰੀ ਮਹਾਬੀਰ ਦੇ ਪੇਟ 'ਚ ਇਨਫੈਕਸ਼ਨ ਸ਼ੁਰੂ ਹੋਈ ਸੀ ਤੇ ਸੋਮਵਾਰ ਦੀ ਰਾਤ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹਾਵੀਰ ਸਿੰਘ ਦੀ ਮੌਤ ਹੋ ਗਈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ ਤੋਂ ਵਾਪਸ ਆਏ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਖੇਤੀ ਕਾਨੂੰਨਾਂ ਨੂੰ ਠਹਿਰਾਇਆ ਜ਼ਿੰਮੇਵਾਰ

Kabbadi Players Mhavir Atwal Passed Away in Amritsar ਅੰਤਰਰਾਸ਼ਟਰੀ ਕਬੱਡੀ ਖਿਡਾਰੀਮਹਾਂਬੀਰ ਸਿੰਘ ਅਟਵਾਲ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਮਹਾਵੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਤੇ ਦੋ ਮਾਸੂਮ ਬੇਟੀਆਂ ਦਾ ਪਿਤਾ ਸੀ। ਉਨ੍ਹਾਂ ਦੀ ਵੱਡੀ ਬੇਟੀ ਸੁਪ੍ਰੀਤ ਕੌਰ (8) ਤੇ ਛੋਟੀ ਬੇਟੀ ਸੀਰਤ ਕੌਰ (5) ਦੀ ਉਮਰ ਹੈ। ਇਸ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹਾਬੀਰ ਸਿੰਘਦੀ ਮੌਤ ਹੋਣ ਕਾਰਨ ਇਲਾਕੇ ਤੇ ਕਬੱਡੀ ਖਿਡਾਰੀਆਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

-PTCNews

Related Post