
ਦਿੱਲੀ ਧਰਨੇ ਤੋਂ ਵਾਪਸ ਆਏ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਖੇਤੀ ਕਾਨੂੰਨਾਂ ਨੂੰ ਠਹਿਰਾਇਆ ਜ਼ਿੰਮੇਵਾਰ:ਫਿਰੋਜ਼ਪੁਰ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 49ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਠੰਡ ਵੀ ਭਾਰੀ ਪੈ ਰਹੀ ਹੈ। ਦਿੱਲੀ ਬਾਰਡਰ 'ਤੇ ਜਾਰੀ ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ।
ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ
Kisan Andolan 2020 : ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਤੋਂ ਤੰਗ ਆ ਕੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਮਹਿਮਾ ਦੇ ਕਿਸਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਜਿਸ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ।ਬਾਬਾ ਨਸੀਬ ਸਿੰਘ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।
ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ 'ਤੇ ਅੱਜ ਆ ਸਕਦਾ ਸੁਪਰੀਮ ਕੋਰਟ ਦਾ ਵੱਡਾ ਫੈਸਲਾ
Farmers Protest : ਜਾਣਕਾਰੀ ਅਨੁਸਾਰ ਬਾਬਾ ਨਸੀਬ ਸਿੰਘ 50 ਸਾਲਾਂ ਦੇ ਸੀ। ਉਹ ਪਿੰਡ ਮਹਿਮਾ ਦੇ ਇੱਕ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਵੀ ਸੀ। ਉਨ੍ਹਾਂ ਆਪਣੇ ਲਾਇਸੈਂਸੀ ਹਥਿਆਰ ਨਾਲ ਗੁਰਦੁਆਰਾ ਸਾਹਿਬ ਵਿਖੇ ਖੁਦ ਨੂੰ ਗੋਲੀ ਮਾਰ ਲਈ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟੀ ਹੈ। ਸੁਸਾਈਡ ਨੋਟ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਹੀ ਦਿੱਲੀ ਵਿਖੇ ਬਾਬਾ ਰਾਮ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਹੈ ,ਜਿਸ ਤੋਂ ਭਾਵੁਕ ਹੋ ਕੇ ਕਿਸਾਨ ਨੇ ਅੱਜ ਦੇਰ ਸ਼ਾਮ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।
Farmers Bill 2020 : ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਹਰਸਹਾਏ ਦੇ ਡੀਐੱਸਪੀ ਸਰਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਇਕ 50 ਸਾਲਾ ਕਰੀਬ ਕਿਸਾਨ ਨਸੀਬ ਸਿੰਘ ਪੁੱਤਰ ਸ਼ਿੰਗਾਰ ਸਿੰਘ ਵੱਲੋਂ ਜੋ ਕਿ ਪਿੰਡ ਦਾ ਇੱਕ ਗ੍ਰੰਥੀ ਵੀ ਹੈ ,ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨ ਤੋਂ ਤੰਗ ਆ ਕੇ ਆਪਣੇ ਆਪ ਨੂੰ ਅੱਜ ਬਾਰਾਂ ਬੋਰ ਦੀ ਬੰਦੂਕ ਨਾਲ ਗੋਲੀ ਮਾਰੀ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਇਸ ਕਿਸਾਨ ਵੱਲੋਂ ਇਕ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ।
Farmers Protest । Farmers Bill 2020 । Kisan Andolan 2020