ਕੈਥਲ : ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ , 1 ਦੀ ਮੌਤ, ਦਰਜਨ ਦੇ ਕਰੀਬ ਫੱਟੜ

By  Shanker Badra March 23rd 2019 12:12 PM -- Updated: March 23rd 2019 12:19 PM

ਕੈਥਲ : ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ , 1 ਦੀ ਮੌਤ, ਦਰਜਨ ਦੇ ਕਰੀਬ ਫੱਟੜ:ਹਰਿਆਣਾ : ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਬਦਸੂਈ ਵਿੱਚ ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ ਹੋ ਗਿਆ ਹੈ।ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਧਾਰਮਿਕ ਸਥਾਨ ਨੂੰ ਲੈ ਕੇ ਦੋ ਧਿਰਾਂ ਭਿੜ ਗਈਆਂ ਹਨ।

Kaithal: Temple and Gurdwara Land Fight , 1 death many Injured ਕੈਥਲ : ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ , 1 ਦੀ ਮੌਤ, ਦਰਜਨ ਦੇ ਕਰੀਬ ਫੱਟੜ

ਇਸ ਲੜਾਈ ਦੌਰਾਨ ਕਰੀਬ ਇੱਕ ਦਰਜ਼ਨ ਲੋਕਾਂ ਨੂੰ ਸੱਟ ਵੱਜੀਆਂ ਹਨ, ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਜਿਸ ਤੋਂ ਬਾਅਦ ਜ਼ਖਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

Kaithal: Temple and Gurdwara Land Fight , 1 death many Injured ਕੈਥਲ : ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ , 1 ਦੀ ਮੌਤ, ਦਰਜਨ ਦੇ ਕਰੀਬ ਫੱਟੜ

ਇਸ ਦੌਰਾਨ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਵਿਅਕਤੀਆਂ ਨੇ ਦੱਸਿਆ ਹੈ ਕਿ ਸਿੱਖ ਪਰਿਵਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਨਾ ਚਾਹੁੰਦੇ ਸਨ ਪਰ ਬਾਕੀ ਦੇ ਪਿੰਡ ਵਾਸੀ ਜੋ ਕਿ ਇਸ ਦੇ ਖਿਲਾਫ ਹਨ ,ਉਨ੍ਹਾਂ ਨੇ ਲੱਗਭਗ 250 ਦੇ ਕਰੀਬ ਲੋਕਾਂ ਨਾਲ ਸਿੱਖਾਂ 'ਤੇ ਹਮਲਾ ਕਰ ਦਿੱਤਾ ,ਜਿਸ ਵਿੱਚ ਔਰਤਾਂ ਵੀ ਸ਼ਾਮਿਲ ਸਨ।

Kaithal: Temple and Gurdwara Land Fight , 1 death many Injured ਕੈਥਲ : ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ , 1 ਦੀ ਮੌਤ, ਦਰਜਨ ਦੇ ਕਰੀਬ ਫੱਟੜ

ਦਰਅਸਲ 'ਚ ਪਿੰਡ ਬਦਸੂਈ ਵਿਖੇ ਮੰਦਰ ਤੇ ਗੁਰਦੁਆਰਾ ਸਾਹਿਬ ਇਕੋਂ ਥਾਂ 'ਤੇ ਆਹਮੋ-ਸਾਹਮਣੇ ਬਣੇ ਹੋਏ ਹਨ।ਜਿਸ ਕਰਕੇ ਦੋਵੇਂ ਥਾਵਾਂ ਦੀ ਜ਼ਮੀਨੀ ਵੰਡ ਨੂੰ ਲੈ ਕੇ ਇਕ ਪੀਸ ਕਮੇਟੀ ਬਣਾਈ ਗਈ ਸੀ।ਪੀਸ ਕਮੇਟੀ ਨੇ ਫੈਸਲਾ ਦਿੱਤਾ ਸੀ ਕਿ ਮੰਦਰ ਵੱਲ 90 ਫੁੱਟ ਜ਼ਮੀਨ ਰਵੇਗੀ ਤੇ ਗੁਰਦੁਆਰਾ ਸਾਹਿਬ ਵੱਲ 110 ਫੁੱਟ ਜ਼ਮੀਨ ਰਵੇਗੀ।ਜਦੋਂ ਹੋਲੀ ਵਾਲੇ ਦਿਨ ਕੁਝ ਲੋਕਾਂ ਨੇ ਉਕਤ ਥਾਂ 'ਤੇ ਪੁੱਜ ਕੇ ਦੋਵਾਂ ਦੇ ਵਿਚਕਾਰ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਓਥੇ ਦੂਜਾ ਧੜਾ ਵੀ ਮੌਕੇ 'ਤੇ ਪੁੱਜ ਗਿਆ, ਜਿਸ ਕਾਰਨ ਲੜਾਈ ਵਧ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਹਰਿਆਣਾ : ਇੱਕ ਮਾਸੂਮ ਬੱਚੇ ਨੂੰ 48 ਘੰਟੇ ਬਾਅਦ ਡੂੰਘੇ ਬੋਰਵੈੱਲ ‘ਚ ਬਾਹਰ ਕੱਢਿਆ

-PTCNews

Related Post