'ਜਯਾ ਬੱਚਨ' ਦੀ ਸਪੀਚ 'ਤੇ 'ਕੰਗਣਾ' ਦਾ ਪਲਟਵਾਰ , ਕਿਹਾ - "ਸਾਡੇ ਲਈ ਵੀ ਹਮਦਰਦੀ ਦਿਖਾਓ"
ਨਵੀਂ ਦਿੱਲੀ-'ਜਯਾ ਬੱਚਨ' ਦੀ ਸਪੀਚ 'ਤੇ 'ਕੰਗਣਾ' ਦਾ ਪਲਟਵਾਰ , ਕਿਹਾ - "ਸਾਡੇ ਲਈ ਵੀ ਹਮਦਰਦੀ ਦਿਖਾਓ"-ਸਮਾਜਵਾਦੀ ਪਾਰਟੀ ਦੀ ਸੰਸਦ ਅਤੇ ਅਦਾਕਾਰਾ ਜਯਾ ਬੱਚਨ ਨੇ ਬਾਲੀਵੁੱਡ ਨੂੰ ਡਰੱਗਸ ਨਾਲ ਜੋੜਨ ਵਾਲੇ ਲੋਕਾਂ ਨੂੰ ਕਰੜੇ ਹੱਥੀਂ ਲੈਂਦੇ ਹੋਏ , ਇਸਨੂੰ ਫ਼ਿਲਮ ਇੰਡਸਟਰੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ । ਸਿਰਫ਼ ਇਹੀ ਨਹੀਂ ਉਹਨਾਂ ਨੇ ਕਿਸੇ ਦਾ ਲਏ ਬਗੈਰ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ। ਜਯਾ ਬੱਚਨ ਵੱਲੋਂ ਕੀਤੀ ਇਸ ਟਿੱਪਣੀ ਤੋਂ ਬਾਅਦ ਹੀ ਪ੍ਰਤੀਕਿਰਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ , ਦੱਸ ਦੇਈਏ ਕਿ ਕੰਗਨਾ ਨੇ ਵੀ ਜਯਾ ਬੱਚਨ ਦੀ ਇਸ ਟਿੱਪਣੀ 'ਤੇ ਟਵੀਟ ਕੀਤਾ ਹੈ ।
ਦੱਸਣਯੋਗ ਹੈ ਕਿ ਜਯਾ ਦੀ ਟਿੱਪਣੀ 'ਤੇ ਕੰਗਨਾ ਨੇ ਆਪਣਾ ਟਵੀਟ ਕਰਦੇ ਹੋਏ ਜਯਾ ਬੱਚਨ ਨੂੰ ਟਵੀਟ ਜ਼ਰੀਏ ਸਵਾਲ ਕੀਤਾ - ਕੰਗਨਾ ਨੇ ਕਿਹਾ ਕਿ ' ਜਯਾ ਜੀ , ਕੀ ਤੁਸੀਂ ਉਦੋਂ ਵੀ ਇਹੀ ਕਹਿੰਦੇ ਅਗਰ ਮੇਰੀ ਜਗ੍ਹਾ 'ਤੇ ਤੁਹਾਡੀ ਬੇਟੀ ਸ਼ਵੇਤਾ ਨੂੰ ਟੀਨ ਏਜ 'ਚ ਕੁੱਟਿਆ ਗਿਆ ਹੁੰਦਾ , ਡਰਗਜ਼ ਦਿੱਤੇ ਗਏ ਹੁੰਦੇ ਅਤੇ ਸੋਸ਼ਣ ਹੁੰਦਾ । ਕੀ ਤੁਸੀਂ ਓਦੋਂ ਵੀ ਇਹੀ ਕਹਿੰਦੇ ਜੇਕਰ ਤੁਹਾਡੇ ਬੇਟੇ ਅਭਿਸ਼ੇਕ ਲਗਾਤਾਰ ਬੁਲਿੰਗ ਅਤੇ ਸੋਸ਼ਣ ਦੀ ਗੱਲ ਕਰਦੇ ਅਤੇ ਇੱਕ ਦਿਨ ਫਾਂਸੀ ਤੇ ਝੂਲਦੇ ਪਾਏ ਜਾਂਦੇ ? ਜਯਾ ਜੀ , ਥੋੜੀ ਹਮਦਰਦੀ ਸਾਡੇ ਲਈ ਵੀ ਦਿਖਾਓ ।- Jaya ji would you say the same thing if in my place it was your daughter Shweta beaten, drugged and molested as a teenage, would you say the same thing if Abhieshek complained about bullying and harassment constantly and found hanging one day? Show compassion for us also ?