ਅੰਮ੍ਰਿਤਪਾਲ ਸਿੰਘ ਨਾਰਵੇ ’ਚ ਬਣੇ ਪਹਿਲੇ ਪੰਜਾਬੀ ਸਿੱਖ ਨਗਰ ਕੌਂਸਲਰ , ਇਸ ਤਰ੍ਹਾਂ ਮਿਲੀ ਸੀ ਪਛਾਣ

By  Shanker Badra September 18th 2019 05:00 PM

ਅੰਮ੍ਰਿਤਪਾਲ ਸਿੰਘ ਨਾਰਵੇ ’ਚ ਬਣੇ ਪਹਿਲੇ ਪੰਜਾਬੀ ਸਿੱਖ ਨਗਰ ਕੌਂਸਲਰ , ਇਸ ਤਰ੍ਹਾਂ ਮਿਲੀ ਸੀ ਪਛਾਣ :ਕਪੂਰਥਲਾ : ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨੇ ਨਾਰਵੇ ਦੇ ਸ਼ਹਿਰ ਦਰਮਨ ’ਚ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਜਿਸ ਤੋਂ ਬਾਅਦ ਉਹ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ।ਅੰਮ੍ਰਿਤਪਾਲ ਸਿੰਘ ਨੇ ਨਾਰਵੇ ਦੀਆਂ ਨਗਰ ਕੌਂਸਲ ਚੋਣਾਂ ਵਿੱਚਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਇਹ ਚੋਣ ਹੋਇਰੇ ਪਾਰਟੀ ਦੀ ਟਿਕਟ ਉੱਤੇ ਲੜੀ ਸੀ ਤੇ ਆਪਣੇ ਮੁਕਾਬਲੇ ਖੜ੍ਹੇ 34 ਉਮੀਦਵਾਰਾਂ ਨੂੰ ਹਰਾਇਆ ਹੈ।

Kapurthala man Amritpal Singh Norway city 1st turbaned councillor ਅੰਮ੍ਰਿਤਪਾਲ ਸਿੰਘਨਾਰਵੇ ’ਚ ਬਣੇ ਪਹਿਲੇ ਪੰਜਾਬੀ ਸਿੱਖ ਨਗਰ ਕੌਂਸਲਰ , ਇਸ ਤਰ੍ਹਾਂ ਮਿਲੀ ਸੀ ਪਛਾਣ

ਅੰਮ੍ਰਿਤਪਾਲ ਸਿੰਘ  25 ਸਾਲ ਪਹਿਲਾਂ ਆਪਣੇ ਪਿਤਾ ਨਰਪਾਲ ਸਿੰਘ ਔਜਲਾ ਕੋਲ ਪੜ੍ਹਾਈ ਮੁਕੰਮਲ ਕਰਨ ਗਏ ਸਨ। ਅੰਮ੍ਰਿਤਪਾਲ ਨੇ ਅਰਥ–ਸ਼ਾਸਤਰ ਅਤੇ ਫ਼ਾਈਨਾਂਸ ਦੀ ਮਾਸਟਰ ਡਿਗਰੀ ਨਾਰਵੇ ਤੋਂ ਹਾਸਲ ਕੀਤੀ ਹੈ। ਉਹ ਨਾਰਵੇ ’ਚ ਇਨਕਮ ਟੈਕਸ ਕਮਿਸ਼ਨਰ ਬਣੇ। ਇਸ ਵੇਲੇ ਉਹ ਬਹੁ-ਰਾਸ਼ਟਰੀ ਕੰਪਨੀ ਨੌਰਸ਼ਕ ਹੀਦਰੋ ’ਚ ਬਤੌਰ ਡਾਇਰੈਕਟਰ ਸੇਵਾਵਾਂ ਦੇ ਰਹੇ ਹਨ ਅਤੇ ਟਰੇਡ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਹਨ।

Kapurthala man Amritpal Singh Norway city 1st turbaned councillor ਅੰਮ੍ਰਿਤਪਾਲ ਸਿੰਘਨਾਰਵੇ ’ਚ ਬਣੇ ਪਹਿਲੇ ਪੰਜਾਬੀ ਸਿੱਖ ਨਗਰ ਕੌਂਸਲਰ , ਇਸ ਤਰ੍ਹਾਂ ਮਿਲੀ ਸੀ ਪਛਾਣ

ਦਰਅਸਲ 'ਚ ਕਪੂਰਥਲਾ ਦੇ ਅੰਮ੍ਰਿਤਪਾਲ ਸਿੰਘ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ’ਚ ਜਵਾਈ ਹਨ। ਉਨ੍ਹਾਂ ਦਾ ਵਿਆਹ ਡੈਂਟਲ ਸਰਜਨ ਮਨਦੀਪ ਕੌਰ ਨਾਲ 2005 ’ਚ ਸਨ। ਉਨ੍ਹਾਂ ਦੀ ਸੱਸ ਪਰਮਜੀਤ ਕੌਰ ਸਰਹਿੰਦ ਲਿਖਾਰੀ ਸਭਾ ਫ਼ਤਿਹਗੜ੍ਹ ਸਾਹਿਬ ਦੇ ਜਨਰਲ ਸਕੱਤਰ ਹਨ ਤੇ ਸਹੁਰਾ ਸ੍ਰੀ ਊਧਮ ਸਿੰਘ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸੇਵਾ ਮੁਕਤ ਮੈਨੇਜਰ ਰਹਿ ਚੁੱਕੇ ਹਨ।ਇਸ ਦੌਰਾਨ ਪਰਮਜੀਤ ਕੌਰ ਨੇ ਵਾਹਿਗੁਰੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸਨੂੰ ਇੱਕ ਕਾਬਿਲ ਜਵਾਈ ਮਿਲਿਆ ਹੈ। ਉਨ੍ਹਾਂ ਦੇ ਕੌਂਸਲਰ ਬਣਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਹੁਰੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

Kapurthala man Amritpal Singh Norway city 1st turbaned councillor ਅੰਮ੍ਰਿਤਪਾਲ ਸਿੰਘਨਾਰਵੇ ’ਚ ਬਣੇ ਪਹਿਲੇ ਪੰਜਾਬੀ ਸਿੱਖ ਨਗਰ ਕੌਂਸਲਰ , ਇਸ ਤਰ੍ਹਾਂ ਮਿਲੀ ਸੀ ਪਛਾਣ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ‘ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ ‘ਚ ਇਹ ਘਟਨਾ

ਅਮ੍ਰਿਤਪਾਲ ਸਿੰਘ ਦੀ ਸੱਸ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਨਾਰਵੇ ਸਰਕਾਰ ਨੇਸਿੱਖਾਂ ਨੂੰ ਆਪਣੇ ਕੰਨ ਨੰਗੇ ਕਰਕੇ ਫੋਟੋਆਂ ਖਿਚਵਾ ਕੇ ਆਪਣੇ ਪਾਸਪੋਰਟਾਂ 'ਤੇ ਲਗਾਉਣ ਦੀ ਹਦਾਇਤ ਕੀਤੀ ਸੀ ਤਾਂ ਅਮ੍ਰਿਤਪਾਲ ਸਿੰਘ ਨੇ ਇਸਦਾ ਵਿਰੋਧ ਕੀਤਾ ਸੀ।ਉਨ੍ਹਾਂ ਨੇ ਓਥੇ ਨੌਜਵਾਨ ਸਿੱਖ ਗਰੁੱਪ ਅਤੇ ਹੋਰ ਸਿੱਖ ਸੰਗਠਨਾਂ ਨਾਲ ਮਿਲ ਕੇ ਇਹ ਮਸਲਾ ਭਾਰਤ ਸਰਕਾਰ ਕੋਲ ਪਹੁੰਚਾਇਆ। ਇਸ ਦੇ ਲਈ ਉਹ ਵਿਸ਼ੇਸ਼ ਤੌਰ 'ਤੇ ਭਾਰਤ ਆਏ ਅਤੇ ਇੱਕ ਵਫ਼ਦ ਦੇ ਨਾਲ ਨਾਰਵੇ ਦੇ ਇੱਕ ਸਰਕਾਰੀ ਅਧਿਕਾਰੀ ਨਾਲ ਮੁਲਾਕਾਤ ਕੀਤੀ। ਇਕ ਖੁੱਲੀ ਬਹਿਸ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਭਰੋਸਾ ਦਿੱਤਾ ਕਿ ਉਹ ਇਸ ‘ਤੇ ਜਲਦੀ ਵਿਚਾਰ ਕਰੇਗੀ।

-PTCNews

Related Post