Fri, Apr 26, 2024
Whatsapp

ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ

Written by  Shanker Badra -- September 18th 2019 04:28 PM
ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ

ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ

ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ:ਲੁਧਿਆਣਾ  : ਪੰਜਾਬ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਅੱਜ ਕੱਲ੍ਹ ਆਮ ਹੀ ਬੱਚੇ ਚੁੱਕਣ ਦੀਆਂ ਘਟਨਾਵਾਂ ਵਾਪਰ ਰਹੀਆ ਹਨ। ਇਹ ਕੋਈ ਅਫਵਾਹ ਨਹੀਂ ਸਗੋਂ ਅਸਲੀਅਤ ਹੈ। ਕੁੱਝ ਲੋਕ ਚੰਦ ਕੁ ਪੈਸਿਆ ਦੀ ਖਾਤਰ ਬੱਚਿਆਂ ਦੇ ਅੰਗ ਵੇਚਣ ਦਾ ਘਿਨੋਣਾ ਅਪਰਾਧ ਕਰਦੇ ਹਨ। ਇਸ ਲਈ ਕੋਈ ਵੀ ਛੋਟੀ ਘਟਨਾ ਘੱਟਦੀ ਹੈ ਤਾਂ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। [caption id="attachment_341160" align="aligncenter" width="300"]Ludhiana Rishi Nagar area man 4-year-old child steal sleeping with her family members outside her residence ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ[/caption] ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਵਿੱਚ ਬੀਤੀ ਰਾਤ ਇੱਕ ਵਿਅਕਤੀ ਨੇ ਚਾਰ ਸਾਲਾਂ ਦੇ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ’ਚ ਸਾਫ਼ ਵਿਖਾਈ ਦਿੰਦਾ ਹੈ ਕਿ ਬੱਚਾ ਚੋਰ ਰਾਤੀਂ 1:15 ਵਜੇ ਪਹਿਲਾਂ ਗਲ਼ੀ ’ਚ ਆਪਣੇ ਘਰ ਦੇ ਬਾਹਰ ਸੌਂ ਰਹੀਆਂ ਦੋ ਔਰਤਾਂ ਕੋਲੋਂ ਲੰਘਦਾ ਦਿਸਦਾ ਹੈ ਅਤੇ ਫਿਰ ਉਹ ਥੋੜ੍ਹਾ ਅੱਗੇ ਜਾ ਕੇ ਪਰਤਦਾ ਹੈ ਤੇ ਫਿਰ ਕੋਲੋਂ ਲੰਘਦਾ ਹੈ। [caption id="attachment_341161" align="aligncenter" width="300"]Ludhiana Rishi Nagar area man 4-year-old child steal sleeping with her family members outside her residence ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ[/caption] ਜਦੋਂ ਉਹ ਬੱਚਾ ਚੋਰ ਇੱਕ ਰੇਹੜੀ ਲੈ ਕੇ ਆਉਂਦਾ ਹੈ ਤੇ ਉਸ ਵਿੱਚ ਮੰਜੇ ਉੱਤੇ ਪਏ ਚਾਰ ਸਾਲਾਂ ਦੇ ਇੱਕ ਬੱਚੇ ਨੂੰ ਚੁੱਕ ਕੇ ਰੇਹੜੀ ਉੱਤੇ ਰੱਖ ਲੈਂਦਾ ਹੈ ਪਰ ਇੰਨੇ ਨੂੰ ਇੱਕ ਔਰਤ ਦੀ ਅੱਖ ਖੁੱਲ੍ਹ ਜਾਂਦੀ ਹੈ, ਉਹ ਰੇਹੜੀ ’ਤੇ ਪਏ ਆਪਣੇ ਬੱਚੇ ਨੂੰ ਚੁੱਕ ਲੈਂਦੀ ਹੈ ਤੇ ਉਹ ਬੱਚਾ ਚੋਰ ਭੱਜ ਜਾਂਦਾ ਹੈ। [caption id="attachment_341162" align="aligncenter" width="300"]Ludhiana Rishi Nagar area man 4-year-old child steal sleeping with her family members outside her residence ਲੁਧਿਆਣਾ 'ਚ ਬੀਤੀ ਰਾਤ ਇੱਕ ਬੱਚੇ ਨੂੰ ਅਗ਼ਵਾ ਕਰਨ ਦੀ ਕੀਤੀ ਕੋਸ਼ਿਸ਼ , ਦੇਖੋ ਵੀਡੀਓ 'ਚ ਇਹ ਘਟਨਾ[/caption] ਉਹ ਔਰਤਾਂ ਰੌਲ਼ਾ ਪਾ ਦਿੰਦੀਆਂ ਹਨ ਤੇ ਅੱਗਿਓਂ ਹੋਰ ਬਹੁਤ ਸਾਰੇ ਲੋਕ ਉਸ ਬੱਚਾ ਚੋਰ ਨੂੰ ਰੇਹੜੀ ਸਮੇਤ ਰੋਕ ਲੈਂਦੇ ਹਨ। ਉੱਥੇ ਉਸ ਦਾ ਕੁਟਾਪਾ ਚਾੜ੍ਹਿਆ ਜਾਂਦਾ ਹੈ ਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਪੁਲਿਸ ਉਸ ਬੱਚਾ ਚੋਰ ਤੋਂ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਉਹ ਇਕੱਲਾ ਹੁਣ ਤੱਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ ਕਿ ਜਾਂ ਉਸ ਦਾ ਸਬੰਧ ਕਿਸੇ ਗਿਰੋਹ ਨਾਲ ਹੈ। -PTCNews


Top News view more...

Latest News view more...