ਹਲਕੀ ਬੂੰਦਾਬਾਂਦੀ ਨੇ ਹੱਡਚੀਰਵੀਂ ਠੰਡ 'ਚ ਕੀਤਾ ਵਾਧਾ, ਠੁਰ-ਠੁਰ ਕਰਨ ਲੱਗੇ ਲੋਕ

By  Jashan A January 6th 2019 10:33 AM

ਹਲਕੀ ਬੂੰਦਾਬਾਂਦੀ ਨੇ ਹੱਡਚੀਰਵੀਂ ਠੰਡ 'ਚ ਕੀਤਾ ਵਾਧਾ, ਠੁਰ-ਠੁਰ ਕਰਨ ਲੱਗੇ ਲੋਕ,ਕਪੂਰਥਲਾ: ਬੀਤੇ ਦਿਨ ਹੋ ਰਹੀ ਹਲਕੀ ਬੂੰਦਾਬਾਂਦੀ ਨੇ ਠੰਡ 'ਚ ਹੋਰ ਵਾਧਾ ਕਰ ਦਿੱਤਾ ਹੈ। ਸੂਬੇ ਭਰ 'ਚ ਤਾਪਮਾਨ 'ਚ ਹੋਰ ਗਿਰਾਵਟ ਹੋ ਗਈ ਹੈ।ਜਿਸ ਨਾਲ ਠੰਡ ਤੋਂ ਤੌਬਾ ਕਰ ਰਹੇ ਲੋਕ ਕੰਨਾਂ ਨੂੰ ਹੱਥ ਲਗਾਉਣ ਨੂੰ ਮਜਬੂਰ ਹੋ ਗਏ।ਬਾਰਿਸ਼ ਆਉਣ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਉਹਨਾਂ ਕੰਮ ਠੱਪ ਹੀ ਰਿਹਾ ਤੇ ਲੋਕਾਂ ਨੂੰ ਘਰ ਹੀ ਰਹਿਣਾ ਪਿਆ। [caption id="attachment_236707" align="aligncenter" width="300"]cold waves ਹਲਕੀ ਬੂੰਦਾਬਾਂਦੀ ਨੇ ਹੱਡਚੀਰਵੀਂ ਠੰਡ 'ਚ ਕੀਤਾ ਵਾਧਾ, ਠੁਰ-ਠੁਰ ਕਰਨ ਲੱਗੇ ਲੋਕ[/caption] ਬਾਰਿਸ਼ ਕਾਰਨ ਕਪੂਰਥਲਾ ’ਚ ਟੁੱਟੀਆਂ ਸਡ਼ਕਾਂ ’ਚ ਪਾਣੀ ਭਰ ਗਿਆ ਤੇ ਕੱਚੀਆਂ ਸਡ਼ਕਾਂ ਨੇ ਦਲ-ਦਲ ਦਾ ਰੂਪ ਅਖਤਿਆਰ ਕਰ ਲਿਆ, ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਠੰਡ ਤੋਂ ਬਚਣ ਲਈ ਲੋਕ ਅੱਗ ਬਾਲ ਕੇ ਹੱਥ ਸੇਕਦੇ ਨਜ਼ਰ ਆਏ। [caption id="attachment_236708" align="aligncenter" width="300"]cold waves ਹਲਕੀ ਬੂੰਦਾਬਾਂਦੀ ਨੇ ਹੱਡਚੀਰਵੀਂ ਠੰਡ 'ਚ ਕੀਤਾ ਵਾਧਾ, ਠੁਰ-ਠੁਰ ਕਰਨ ਲੱਗੇ ਲੋਕ[/caption] ਸਰਦੀ ਦਾ ਮੌਸਮ ਤੇ ਉਪਰੋਂ ਪਈ ਬਾਰਿਸ਼ ਨੇ ਬਾਜ਼ਾਰਾਂ ’ਚ ਗਾਹਕਾਂ ਦੀ ਗਿਣਤੀ ਜੋ ਠੰਡ ’ਚ ਪਹਿਲਾਂ ਹੀ ਘੱਟ ਸੀ, ਨੂੰ ਹੋਰ ਘੱਟਾ ਦਿੱਤਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ, ਜਿਸ ਕਾਰਨ ਠੰਡ ਹੋਰ ਜ਼ਿਆਦਾ ਵਧ ਸਕਦੀ ਹੈ। -PTC News

Related Post