ਕਰਨਾਟਕ ਵਿਧਾਨ ਸਭਾ ਚੋਣਾਂ ਲਈ ਗਿਣਤੀ ਸ਼ੁਰੂ: ਅੱਜ ਹੋਵੇਗਾ ਕਿਸਮਤ ਦਾ ਫੈਸਲਾ, ਹੁਣ ਤੱਕ ਦੇ ਰੁਝਾਨ

By  Joshi May 15th 2018 09:08 AM -- Updated: May 15th 2018 09:10 AM

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਗਿਣਤੀ ਸ਼ੁਰੂ: ਅੱਜ ਹੋਵੇਗਾ ਕਿਸਮਤ ਦਾ ਫੈਸਲਾ, ਹੁਣ ਤੱਕ ਦੇ ਰੁਝਾਨ

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਵੱਲੋਂ ਨੇਤਾਵਾਂ ਦੀ ਕੀਤੀ ਗਈ ਕਿਸਮਤ ਦੇ ਫੈਸਲੇ ਦਾ ਇੰਤਜ਼ਾਰ ਹੋ ਰਿਹਾ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਚੋਣਾਂ ਦੇ ਨਤੀਜੇ ਅੱਜ ਦੁਪਹਿਰ ਤੱਕ ਆ ਜਾਣਗੇ।

Karnataka elections 2018, counting startsਫਿਲਹਾਲ, ਭਾਰਤੀ ਜਨਤਾ ਪਾਰਟੀ 160 'ਚੋਂ 71, ਕਾਂਗਰਸ 66 ਅਤੇ ਕਰਨਾਟਕ ਦੀਆਂ ਚੋਣਾਂ 2018 ਵਿਚ ਜੇਡੀਐੱਸ 24 'ਤੇ ਚੱਲ ਰਹੀ ਹੈ।

ਸਰਕਾਰੀ ਈਸੀ ਦੇ ਰੁਝਾਨ ਦਿਖਾਉਂਦੇ ਹਨ ਕਿ ਬੀਜੇਪੀ ਚਾਰ ਸੀਟਾਂ 'ਤੇ ਅੱਗੇ ਹੈ, ਅਤੇ ਦੋ ਸੀਟਾਂ 'ਚ ਕਾਂਗਰਸ ਕਾਬਜ ਹੈ।

ਕਰਨਾਟਕ ਦੇ 224 ਵਿਧਾਨ ਸਭਾ ਹਲਕਿਆਂ ਦੇ 222 ਵਿਧਾਨ ਸਭਾ ਲਈ 12 ਮਈ ਨੂੰ ਚੋਣਾਂ ਹੋਈਆਂ ਸਨ।

Karnataka elections 2018, counting startsਚੋਣਾਂ ਵਿਚ ਲਗਪਗ 200 ਮਹਿਲਾਵਾਂ ਸਮੇਤ 2600 ਤੋਂ ਵੱਧ ਉਮੀਦਵਾਰ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਧਿਰ ਭਾਜਪਾ ਵਿਚਕਾਰ ਸਿੱਧੀ ਲੜਾਈ ਦੇ ਰੂਪ ਵਿਚ ਸਾਹਮਣੇ ਆਏ ਸਨ।

ਦੱਸ ਦੇਈਏ ਕਿ ਚੋਣ ਸਰਵੇਖਣਾਂ ਮੁਤਾਬਕ ਸੂਬੇ 'ਚ ਤ੍ਰਿਸ਼ੰਕੂ ਵਿਧਾਨਸਭਾ ਦਾ ਭਵਿੱਖਫਲ ਦੱਸਿਆ ਗਿਆ ਹੈ। ਇਸ ਦੌਰਾਨ ਪੋਲਿੰਗ ਸੈਂਟਰ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

—PTC News

Related Post