ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼

By  Shanker Badra August 12th 2019 08:27 PM

ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼ :ਬੈਂਗਲੁਰੂ : ਦੇਸ਼ ਦੇ ਪੱਛਮੀ ਹਿੱਸੇ ਤੋਂ ਲੈ ਕੇ ਦੱਖਣ ਦੇ ਸੂਬਿਆਂ ਤੱਕ ਹੜ੍ਹ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕਰਨਾਟਕ 'ਚ ਵੀ ਹੜ੍ਹ ਨੇ ਕਹਿਰ ਢਾਹਿਆ ਹੋਇਆ ਹੈ ਅਤੇ ਲੋਕਾਂ ਦੇ ਮਕਾਨ ਪਾਣੀ 'ਚ ਡੁੱਬ ਚੁੱਕੇ ਹਨ। ਇਥੇ ਇਨਸਾਨ ਤਾਂ ਕੀ ਜਾਨਵਰ ਵੀ ਹੜ੍ਹ ਦੀ ਮਾਰ ਨਾਲ ਬੇਹਾਲ ਹਨ। ਉੱਥੇ ਜਾਨਵਰਾਂ ਦਾ ਵੀ ਬੁਰਾ ਹਾਲ ਹੈ।ਇਸ ਨਾਲ ਜਾਨਵਰ ਆਬਾਦੀ ਵਾਲੇ ਇਲਾਕਿਆਂ 'ਚ ਦਾਖਲ ਹੋ ਗਏ ਹਨ। [caption id="attachment_328454" align="aligncenter" width="300"]karnataka-flood-affected-one-crocodile-lands-on-roof-of-a-house-in-belgaum ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼[/caption] ਕਰਨਾਟਕ ਦੇ ਬੇਲਗਾਮ 'ਚ ਜਾਨਵਰਾਂ ਦੀ ਘੁਸਪੈਠ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੇਲਗਾਮ ਦੀ ਰਾਏਬਾਗ ਤਹਿਸੀਲ 'ਚ ਇੱਕ ਵੱਡਾ ਮਗਰਮੱਛ ਇਕ ਘਰ ਦੀ ਛੱਤ 'ਤੇ ਚੜ੍ਹ ਗਿਆ ਹੈ। ਜਿਸ ਕਾਰਨ ਲੋਕਾਂ 'ਚ ਸਨਸਨੀ ਫੈਲ ਗਈ ਹੈ। ਇਸ ਦੌਰਾਨ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ ਹੈ। [caption id="attachment_328453" align="aligncenter" width="300"]karnataka-flood-affected-one-crocodile-lands-on-roof-of-a-house-in-belgaum ਕਰਨਾਟਕ 'ਚ ਹੜ੍ਹ ਕਾਰਨ ਘਰ ਦੀ ਛੱਤ 'ਤੇ ਚੜ੍ਹਿਆ ਮਗਰਮੱਛ , ਲੋਕਾਂ ਦੇ ਉੱਡੇ ਹੋਸ਼[/caption] ਦੱਸ ਦੇਈਏ ਕਿ ਕਰਨਾਟਕ, ਕੇਰਲ ਤੇ ਗੁਜਰਾਤ 'ਚ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਨ੍ਹਾਂ ਸੂਬਿਆਂ 'ਚ ਹੁਣ ਤੱਕ ਲੱਗਭਗ 150 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ 'ਚ ਰਹਿਣ ਲਈ ਮਜਬੂਰ ਹਨ। -PTCNews

Related Post