ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਕਿਸਾਨ ਦਾ ਬਹੁਮੁੱਲਾ ਯੋਗਦਾਨ, ਬਿਨਾਂ ਸ਼ਰਤ ਦਿੱਤੀ 16 ਏਕੜ ਜ਼ਮੀਨ, ਹਰ ਪਾਸੇ ਹੋਣ ਲੱਗੀ ਪ੍ਰਸ਼ੰਸਾ

By  Jashan A March 19th 2019 06:17 PM

ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਕਿਸਾਨ ਦਾ ਬਹੁਮੁੱਲਾ ਯੋਗਦਾਨ, ਬਿਨਾਂ ਸ਼ਰਤ ਦਿੱਤੀ 16 ਏਕੜ ਜ਼ਮੀਨ, ਹਰ ਪਾਸੇ ਹੋਣ ਲੱਗੀ ਪ੍ਰਸ਼ੰਸਾ,ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ਨੂੰ ਲੈ ਕੇ ਸਥਾਨਕ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

farmer ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਕਿਸਾਨ ਦਾ ਬਹੁਮੁੱਲਾ ਯੋਗਦਾਨ, ਬਿਨਾਂ ਸ਼ਰਤ ਦਿੱਤੀ 16 ਏਕੜ ਜ਼ਮੀਨ, ਹਰ ਪਾਸੇ ਹੋਣ ਲੱਗੀ ਪ੍ਰਸ਼ੰਸਾ

ਜਿਸ ਦੌਰਾਨ ਦੁਨੀਆਂ ਭਰ 'ਚ ਬੈਠੀਆਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਅਰਦਾਸਾ ਕੀਤੀਆਂ ਜਾ ਰਹੀਆਂ ਹਨ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹ ਜਾਵੇ। ਇਥੋਂ ਦੇ ਨਾਲ ਲੱਗਦੇ ਪਿੰਡ ਪੱਖੋਕੇ ਟਾਹਲੀ ਸਾਹਿਬ (ਨੇੜੇ ਡੇਰਾ ਬਾਬਾ ਨਾਨਕ) ਦੇ ਕਿਸਾਨ ਲੱਖਾ ਸਿੰਘ ਨੇ ਵੱਖਰੀ ਮਿਸ਼ਾਲ ਪੇਸ਼ ਕਰ ਦਿੱਤੀ।

ਹੋਰ ਪੜ੍ਹੋ:ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਕਰਕੇ ਕਰਤਾਰਪੁਰ ਲਾਂਘੇ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ: ਹਰਸਿਮਰਤ ਬਾਦਲ

farmer ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਕਿਸਾਨ ਦਾ ਬਹੁਮੁੱਲਾ ਯੋਗਦਾਨ, ਬਿਨਾਂ ਸ਼ਰਤ ਦਿੱਤੀ 16 ਏਕੜ ਜ਼ਮੀਨ, ਹਰ ਪਾਸੇ ਹੋਣ ਲੱਗੀ ਪ੍ਰਸ਼ੰਸਾ

ਕਿਸਾਨ ਲੱਖਾ ਸਿੰਘ ਨੇ ਆਪਣੀ 16 ਏਕੜ ਜ਼ਮੀਨ ਬਿਨਾਂ ਸ਼ਰਤ ਦਿੱਤੀ ਹੈ। ਜਿਸ ਸਦਕਾ ਹੀ ਆਈਸੀਪੀ (ਇੰਟੇਗ੍ਰੇਟਿਡ ਚੈੱਕ ਪੋਸਟ) ਦਾ ਕੰਮ ਸ਼ੁਰੂ ਹੋ ਗਿਆ ਹੈ।

farmer ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਕਿਸਾਨ ਦਾ ਬਹੁਮੁੱਲਾ ਯੋਗਦਾਨ, ਬਿਨਾਂ ਸ਼ਰਤ ਦਿੱਤੀ 16 ਏਕੜ ਜ਼ਮੀਨ, ਹਰ ਪਾਸੇ ਹੋਣ ਲੱਗੀ ਪ੍ਰਸ਼ੰਸਾ

ਕਿਸਾਨ ਲੱਖਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਲਾਲਚ ਤੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸੰਗਤ ਦੀ ਆਸ ਨੂੰ ਬੂਰ ਪਏਗਾ ਤੇ ਇਸ ਨਾਲ ਉਨ੍ਹਾਂ ਨੂੰ ਖੁਸ਼ੀ ਹੈ।

-PTC News

Related Post