ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤੇ ਖਰੜੇ ਦੀ ਕਾਪੀ ਹੋਈ ਲੀਕ

By  Shanker Badra December 29th 2018 04:10 PM

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤੇ ਖਰੜੇ ਦੀ ਕਾਪੀ ਹੋਈ ਲੀਕ:ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਭਾਰਤ ਨੂੰ ਇਕ ਪ੍ਰਸਤਾਵ ਭੇਜਣ ਲਈ ਜੋ ਖਰੜਾ ਤਿਆਰ ਕੀਤਾ ਸੀ ,ਉਸ ਖਰੜੇ ਦੀ ਕਾਪੀ ਲੀਕ ਹੋ ਗਈ ਹੈ।ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਕਰਤਾਰਪੁਰ ਡਵੈਲਪਮੈਂਟ ਐਗਰੀਮੈਂਟ ਦੇ ਖਰੜੇ ਦੀ ਕਾਪੀ ਲੀਕ ਹੋਈ ਹੈ, ਜਿਸ ਪ੍ਰਸਤਾਵ 'ਚ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੇ ਭਾਰਤ ਸਾਹਮਣੇ ਕੁੱਝ ਸ਼ਰਤਾਂ ਰੱਖਦੇ ਹੋਏ ਨਿਯਮ ਤਿਆਰ ਕੀਤੇ ਹਨ।

kartarpur Sahib corridor pakistan Government Ready Manuscript Leak
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤੇ ਖਰੜੇ ਦੀ ਕਾਪੀ ਹੋਈ ਲੀਕ

ਇਸ ਖਰੜੇ ਦੀ ਕਾਪੀ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆ ਲਈ ਨਿਯਮ ਬਣਾਏ ਗਏ ਹਨ,ਜਿਨ੍ਹਾਂ 'ਚ ਉਨ੍ਹਾਂ ਦੇ ਦਾਖ਼ਲੇ ਸੰਬੰਧੀ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲਾਜ਼ਮੀ ਹੋਣਗੇ।ਜਿਸ 'ਚ ਕੋਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ ਸਗੋਂ ਖਾਸ ਪਰਮਿਟ ਦੀ ਲੋੜ ਪਵੇਗੀ।

kartarpur Sahib corridor pakistan Government Ready Manuscript Leak
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤੇ ਖਰੜੇ ਦੀ ਕਾਪੀ ਹੋਈ ਲੀਕ

ਇਸ 'ਚ ਪਾਕਿਸਤਾਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪ੍ਰਤੀ ਦਿਨ ਸਿਰਫ਼ 500 ਸ਼ਰਧਾਲੂਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ।ਇਸ ਦੌਰਾਨ ਦਰਸ਼ਨਾਂ ਦਾ ਸਮਾਂ ਸਵੇਰ 8 ਤੋਂ ਸ਼ਾਮ 5 ਵਜੇ ਤੱਕ ਹੀ ਹੋਵੇਗਾ।

kartarpur Sahib corridor pakistan Government Ready Manuscript Leak
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਤਿਆਰ ਕੀਤੇ ਖਰੜੇ ਦੀ ਕਾਪੀ ਹੋਈ ਲੀਕ

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਜਾਣਕਾਰੀ ਭਾਰਤ ਨੂੰ ਘੱਟੋ-ਘੱਟ ਤਿੰਨ ਦਿਨ ਪਹਿਲਾਂ ਪਾਕਿਸਤਾਨ ਨੂੰ ਦੇਣੀ ਹੋਵੇਗੀ, ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਸ਼ਰਧਾਲੂਆਂ ਨੂੰ ਪਰਮਿਟ ਜਾਰੀ ਕਰੇਗੀ।ਇਸ ਸਾਰੀ ਪ੍ਰਕਿਰਿਆ ਨਾਲ ਬਾਕੀ ਦੇ ਬਾਰਡਰ ਸੁਰੱਖਿਆ ਨਿਯਮ ਪ੍ਰਭਾਵਿਤ ਨਹੀਂ ਹੋਣਗੇ।

-PTCNews

Related Post