ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਭਲਕੇ ਅਤੇ 12 ਨਵੰਬਰ ਨੂੰ ਨਹੀਂ ਲਈ ਜਾਵੇਗੀ 20 ਡਾਲਰ ਫ਼ੀਸ :ਮੁਹੰਮਦ ਫੈਜ਼ਲ

By  Shanker Badra November 8th 2019 06:21 PM -- Updated: November 8th 2019 06:23 PM

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਭਲਕੇ ਅਤੇ 12 ਨਵੰਬਰ ਨੂੰ ਨਹੀਂ ਲਈ ਜਾਵੇਗੀ 20 ਡਾਲਰ ਫ਼ੀਸ :ਮੁਹੰਮਦ ਫੈਜ਼ਲ:ਅੰਮ੍ਰਿਤਸਰ : ਭਾਰਤ ਦੀਆਂ ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ 2019 ਨੂੰ ਯਾਨੀ ਭਲਕੇ ਉਦਘਾਟਨ ਕਰਨਗੇ। ਇਸ ਮੌਕੇ ਭਾਰਤ ਦੀਆਂ ਪ੍ਰਸਿੱਧ ਸ਼ਖਸੀਅਤਾਂ ਤੇ ਸਿਆਸੀ ਨੇਤਾ ਇਸ ਉਦਘਾਟਨ ਵਿਚ ਸ਼ਾਮਲ ਹੋਣਗੇ ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਲੱਗਣ ਵਾਲੀ 20 ਡਾਲਰ ਫ਼ੀਸ ਦਾ ਮੁੱਦਾ ਗਰਮਾਇਆ ਹੋਇਆ ਹੈ। [caption id="attachment_357786" align="aligncenter" width="300"]Kartarpur Sahib going to Pilgrims 9 and 12 November will be not $ 20 Fees :Foreign minister ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਭਲਕੇ ਅਤੇ 12 ਨਵੰਬਰ ਨੂੰ ਨਹੀਂ ਲਈ ਜਾਵੇਗੀ 20 ਡਾਲਰ ਫ਼ੀਸ :ਮੁਹੰਮਦ ਫੈਜ਼ਲ[/caption] ਮਿਲੀ ਜਾਣਕਾਰੀ ਅਨੁਸਾਰ ਹੁਣ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫ਼ੀਸ ਲੈਣ 'ਤੇ ਸਫਾਈ ਦਿੱਤੀ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਜਾਣਕਾਰੀ ਦਿੱਤੀ ਹੈ ਕਿ 9 ਅਤੇ 12 ਨਵੰਬਰ ਨੂੰ ਸ਼ਰਧਾਲੂਆਂ ਤੋਂ 20 ਡਾਲਰ ਫ਼ੀਸ ਨਹੀਂ ਲਈ ਜਾਵੇਗੀ। [caption id="attachment_357787" align="aligncenter" width="300"]Kartarpur Sahib going to Pilgrims 9 and 12 November will be not $ 20 Fees :Foreign minister ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੋਂ ਭਲਕੇ ਅਤੇ 12 ਨਵੰਬਰ ਨੂੰ ਨਹੀਂ ਲਈ ਜਾਵੇਗੀ 20 ਡਾਲਰ ਫ਼ੀਸ :ਮੁਹੰਮਦ ਫੈਜ਼ਲ[/caption] ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੀਤੇ ਵਾਅਦੇ ਮੁਤਾਬਿਕ ਦੋਵੇਂ ਦਿਨ ਫ਼ੀਸ ਨਾ ਲਏ ਜਾਣ 'ਤੇ ਪਾਕਿ ਕਾਇਮ ਹੈ। ਇਮਰਾਨ ਖਾਨ ਨੇ ਟਵੀਟ ਜ਼ਰੀਏ 9 ਤੇ 12 ਨਵੰਬਰ ਨੂੰ ਫੀਸ ਨਾ ਵਸੂਲਣ ਦਾ ਐਲਾਨ ਕੀਤਾ ਸੀ। -PTCNews

Related Post