ਪੰਜਾਬ ਪਹੁੰਚੇ ਕੇਜਰੀਵਾਲ, ਨਹੀਂ ਦੇ ਸਕੇ ਮੀਡੀਆ ਦੇ ਸਵਾਲਾਂ ਦਾ ਜਵਾਬ - ਪੰਜਾਬ ਸੰਕਟ 'ਤੇ ਕਿਹਾ 'ਪਰਿਵਾਰ ਮੇਂ ਯਹ ਸਭ ਹੋਤਾ ਰਹਿਤਾ ਹੈ' 

By  Joshi August 19th 2018 02:41 PM -- Updated: August 20th 2018 01:32 PM

ਪੰਜਾਬ ਪਹੁੰਚੇ ਕੇਜਰੀਵਾਲ, ਨਹੀਂ ਦੇ ਸਕੇ ਮੀਡੀਆ ਦੇ ਸਵਾਲਾਂ ਦਾ ਜਵਾਬ - ਪੰਜਾਬ ਸੰਕਟ 'ਤੇ ਕਿਹਾ 'ਪਰਿਵਾਰ ਮੇਂ ਯਹ ਸਭ ਹੋਤਾ ਰਹਿਤਾ ਹੈ'

"ਆਪ" ਪੰਜਾਬ 'ਚ ਘਮਾਸਾਣ ਚੱਲਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ, ਜਿੱਥੇ ਉਹ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ।

Kejriwal reaches punjab, calls khaira trouble family matterਕੇਜਰੀਵਾਲ ਨੇ ਗੱਲ ਕਰਦਿਆਂ ਕਿਹਾ ਕਿ ਉਹ ਸ: ਕਾਕਾ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਭੋਗ ਅੰਤਮ ਅਰਦਾਸ 'ਤੇ ਆਏ ਹਨ, ਜੋ ਕਿ ਉਹਨਾਂ ਦੇ ਐਮ.ਐਲ.ਏ ਕੁਲਵੰਤ ਸਿੰਘ ਦੇ ਪਿਤਾ ਸਨ।

ਸੁਖਪਾਲ ਖਹਿਰਾ ਨਾਲ ਚੱਲ ਰਹੇ ਝਗੜੇ ਅਤੇ ਤਣਾਅ ਬਾਰੇ ਗੱਲ ਕਰਦਿਆਂ ਉਹ "ਪਰਿਵਾਰ ਮੇਂ ਯਹ ਸਭ ਹੋਤਾ ਰਹਿਤਾ ਹੈ" ਕਹਿ ਕੇ ਪੱਲਾ ਝਾੜਦੇ ਨਜ਼ਰ ਆਏ। ਖਹਿਰਾ ਅਤੇ ਉਹਨਾਂ ਵਿੱਚ ਪਈ ਸਾਫ ਦਿਸਦੀ ਫਿੱਕ ਬਾਰੇ ਜਦੋਂ ਕੇਜਰੀਵਾਲ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਮੀਡੀਆ ਤੋਂ ਬਚ ਕੇ ਨਿਕਲਣਾ ਜ਼ਰੂਰੀ ਸਮਝਿਆ।

—PTC News

Related Post