ਹਿਮਾਚਲ ਪ੍ਰਦੇਸ਼ 'ਚ ਲਾਹੌਲ ਦੇ ਗਲੇਸ਼ੀਅਰ 'ਚ ਫਸੇ ਟਰੈਕਰਾਂ ਸਮੇਤ 14 ਲੋਕ, ਦੋ ਦੀ ਮੌਤ

By  Riya Bawa September 28th 2021 11:36 AM

Lahaul Spiti: ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ-ਸਪਿਤੀ ਦੇ ਖੰਮੀਗਰ ਗਲੇਸ਼ੀਅਰ ਵਿੱਚ ਟ੍ਰੈਕਿੰਗ ਕਰਨ ਗਏ ਦੋ ਲੋਕਾਂ ਦੀ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਠੰਢ ਕਾਰਨ ਮੌਤ ਹੋ ਗਈ ਹੈ ਪਰ ਅਜੇ ਵੀ ਲਾਹੌਲ ਦੇ ਗਲੇਸ਼ੀਅਰ 'ਚ ਟਰੈਕਰਾਂ ਸਮੇਤ 14 ਲੋਕ ਫਸੇ ਹੋਏ ਹਨ। ਦੱਸ ਦੇਈਏ ਕਿ 18 ਮੈਂਬਰੀ ਟੀਮ ਵਿੱਚੋਂ ਦੋ ਲੋਕ ਵਾਪਸ ਪਰਤੇ ਹਨ ਜਦੋਂਕਿ 14 ਅਜੇ ਵੀ ਗਲੇਸ਼ੀਅਰ ਵਿੱਚ ਫਸੇ ਹੋਏ ਹਨ।

ਭੂਗੋਲਿਕ ਸਥਿਤੀਆਂ ਕਾਰਨ ਹੈਲੀਕਾਪਟਰ ਦੀ ਮਦਦ ਸੰਭਵ ਨਹੀਂ। ਇਸ ਲਈ ਉਨ੍ਹਾਂ ਨੂੰ ਬਚਾਉਣ ਲਈ 32 ਮੈਂਬਰੀ ਬਚਾਅ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਨੂੰ ਗਲੇਸ਼ੀਅਰ ਤੱਕ ਪਹੁੰਚਣ ਵਿੱਚ ਤਿੰਨ ਦਿਨ ਲੱਗਣਗੇ। ਜਾਣਕਾਰੀ ਮੁਤਾਬਕ, 15 ਸਤੰਬਰ ਨੂੰ ਇੰਡੀਅਨ ਮਾਉਂਟੇਨਿਅਰਿੰਗ ਫਾਉਂਡੇਸ਼ਨ, ਪੱਛਮੀ ਬੰਗਾਲ ਦੀ ਛੇ ਮੈਂਬਰੀ ਟੀਮ ਬਟਾਲ ਤੋਂ ਖੰਮੀਗਰ ਗਲੇਸ਼ੀਅਰ ਟ੍ਰੈਕ (ਲਗਪਗ 5034 ਮੀਟਰ ਉਚਾਈ) ਰਾਹੀਂ ਕਾਜ਼ਾ ਪਾਰ ਕਰਨ ਲਈ ਰਵਾਨਾ ਹੋਏ ਸੀ।

ਟੀਮ ਦੇ ਨਾਲ 11 ਪੋਰਟਰ (ਲਿਫਟਰ) ਤੇ ਇੱਕ ਸਥਾਨਕ ਗਾਈਡ (ਸ਼ੇਰਪਾ) ਸੀ। ਇਹ ਟੀਮ ਤਿੰਨ ਦਿਨ ਪਹਿਲਾਂ ਤਾਜ਼ਾ ਬਰਫ਼ਬਾਰੀ ਕਾਰਨ ਗਲੇਸ਼ੀਅਰ ਵਿੱਚ ਫਸ ਗਈ ਸੀ। ਭਾਸਕਰ ਦੇਵ ਮੁਖੋਪਾਧਿਆਏ (61) ਸਨਰਾਈਜ਼ ਅਪਾਰਟਮੈਂਟ 87ਡੀ ਅਨੰਦਪੁਰ ਬੈਰਕਪੁਰ ਕੋਲਕਾਤਾ ਪੱਛਮੀ ਬੰਗਾਲ ਅਤੇ ਸੰਦੀਪ ਕੁਮਾਰ ਠਾਕੁਰਾਤਾ (38) ਥ੍ਰੀ ਰਾਈਫਲ ਰੇਂਜ ਰੋਡ ਪਲਾਟ ਨੰਬਰ ਜ਼ੈਡਏ, ਪੂਵੀਆਨ ਅਵਾਸਨ ਬੇਲਗੋਰਿਆ ਪੱਛਮੀ ਬੰਗਾਲ ਨੇ ਬਹੁਤ ਜ਼ਿਆਦਾ ਠੰਢ ਕਾਰਨ ਦਮ ਤੋੜ ਗਿਆ।

ਅਤੁਲ (42) ਤੇ ਪੱਛਮੀ ਬੰਗਾਲ ਦੇ ਇੱਕ ਪੋਰਟਰ ਕਾਜ਼ਾ ਪਹੁੰਚੇ ਤੇ ਉਸ ਨੇ ਸੋਮਵਾਰ ਨੂੰ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਲਾਹੌਲ-ਸਪਿਤੀ ਦੇ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਦੱਸਿਆ ਕਿ ਬਚਾਅ ਟੀਮ ਵਿੱਚ 16 ਆਈਟੀਬੀਪੀ ਤੇ 6 ਡੋਗਰਾ ਸਕਾਊਟ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਵਿੱਚ ਇੱਕ ਡਾਕਟਰ ਵੀ ਹੈ। ਇੱਥੇ 10 ਪੋਰਟਰ ਵੀ ਹਨ।

Related Post