ਕਿਸਾਨੀ ਅੰਦੋਲਨ ਨੂੰ ਹੋਏ 8 ਮਹੀਨੇ ਪੂਰੇ, ਜੰਤਰ-ਮੰਤਰ 'ਤੇ ਅੱਜ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ

By  Jashan A July 26th 2021 11:20 AM

ਨਵੀਂ ਦਿੱਲੀ : 26 ਨਵੰਬਰ 2020 ਨੂੰ ਕੇਂਦਰ ਸਰਕਾਰ ਖਿਲਾਫ ਸ਼ੁਰੂ ਹੋਏ ਕਿਸਾਨੀ ਸੰਘਰਸ਼ (Kisan Andolan) ਨੂੰ ਅੱਜ 8 ਮਹੀਨਿਆਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ, ਪਰ ਫਿਰ ਕੇਂਦਰ ਸਰਕਾਰ (Central Government) ਵੱਲੋਂ ਕਿਸਾਨਾਂ (Farmer Protest) ਦੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਕਈ ਮੀਟਿੰਗਾਂ ਦਾ ਦੌਰ ਵੀ ਚੱਲਿਆ ਪਰ ਹਰ ਵਾਰ ਕਿਸਾਨਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਪਰ ਕਿਸਾਨਾਂ ਦੇ ਹੋਂਸਲੇ ਅਡੋਲ ਨੇ ਅੱਜ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਨਾ ਕੇਵਲ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਨੇ ਬਲਕਿ ਜੰਤਰ ਮੰਤਰ 'ਤੇ ਵੀ ਕਿਸਾਨੀ ਸੰਸਦ ਚਲਾ ਰਹੇ ਨੇ, ਜਿਸ 'ਚ ਰੋਜ਼ਾਨਾ 200 ਦੇ ਕਰੀਬ ਕਿਸਾਨ ਹਿੱਸਾ ਲੈਂਦੇ ਨੇ ਤੇ ਆਪਣੇ ਹੱਕਾਂ ਲਈ ਸਰਕਾਰੀ ਤੰਤਰ ਖਿਲਾਫ ਆਵਾਜ਼ ਬੁਲੰਦ ਕਰਦੇ ਹਨ। ਅਜਿਹੇ ਇਕੱਲੇ ਮਰਦ ਕਿਸਾਨ ਨਹੀਂ ਹੁਣ ਤਾਂ ਔਰਤਾਂ (Kisan Parliament) ਨੇ ਵੀ ਜੰਤਰ ਮੰਤਰ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਘਰ ਦੀ ਚਾਰ ਦੀਵਾਰੀ ਤੋਂ ਉੱਠ ਕੇ ਔਰਤਾਂ ਵੀ ਆਪਣੀ ਹੋਂਦ ਬਚਾਉਣ ਲਈ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੀਆਂ। ਹੋਰ ਪੜ੍ਹੋ: ਬਾਬਾ ਲਾਭ ਸਿੰਘ ਨੇ ਬਣਾਈ ਚੰਡੀਗੜ੍ਹ ਦੇ ਦਿਲ ‘ਚ ਥਾਂ, ਗੂਗਲ ਨੇ ਰੱਖਿਆ ਮਟਕਾ ਚੌਂਕ ਦਾ ਨਾਮ ਬਾਬਾ ਲਾਭ ਸਿੰਘ ਚੌਂਕ ਦਰਅਸਲ, ਅੱਜ ਜੰਤਰ-ਮੰਤਰ ਵਿਖੇ ਜੁੜਨ ਵਾਲੀ ਕਿਸਾਨ ਸੰਸਦ (Kisan Parliament) ਦੀ ਕਮਾਨ ਕਿਸਾਨ ਬੀਬੀਆਂ ਦੇ ਹੱਥ ਹੋਵੇਗੀ। ਅੱਜ ਕਿਸਾਨ ਸੰਸਦ ਦੀ ਸਾਰੀ ਕਾਰਵਾਈ ਔਰਤਾਂ ਹੀ ਚਲਾਉਣਗੀਆਂ। ਕਿਸਾਨ ਸੰਸਦ ’ਚ ਅੱਜ ਜ਼ਰੂਰੀ ਵਸਤਾਂ ਕਾਨੂੰਨ 1955 ਵਿੱਚ ਕੀਤੀ ਗਈ ਸੋਧ ਉੱਤੇ ਚਰਚਾ ਹੋਵੇਗੀ। ਕਿਸਾਨਾਂ ਮੁਤਾਬਕ ਇਸ ਖਤਰਨਾਕ ਸੋਧ ਦਾ ਜਿੱਥੇ ਅਨਾਜ ਦੀ ਜ਼ਖੀਰੇਬਾਜ਼ੀ ਅਤੇ ਭੰਡਾਰਨ ਹੋਣ ਕਰਕੇ ਆਮ ਲੋਕਾਂ ਉੱਤੇ ਮਹਿੰਗਾਈ ਦਾ ਭਾਰ ਪਵੇਗਾ ਉੱਥੇ ਰਸੋਈ ਗੈਸ ਅਤੇ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਔਰਤਾਂ ਨੂੰ ਪ੍ਰਭਾਵਿਤ ਕਰੇਗੀ। ਕਿਸਾਨ ਆਗੂਆਂ ਮੁਤਾਬਕ 26 ਜੁਲਾਈ ਨੂੰ ਕਿਸਾਨ ਸੰਸਦ ਵਿੱਚ ਬਲਵੀਰ ਕੌਰ ਮਾਨਸਾ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਜੁਝਾਰੂ ਕਿਸਾਨ ਔਰਤਾਂ ਦਾ ਕਾਫ਼ਲਾ ਜਾਵੇਗਾ ਜਿਸ ਵਿੱਚ ਮਨਜੀਤ ਕੌਰ ਮਹਿਲਕਲਾਂ, ਜਸਵੀਰ ਕੌਰ ਮਹਿਲਕਲਾਂ, ਰਣਜੀਤ ਕੌਰ ਫਿਰੋਜ਼ਪੁਰ, ਪਰਵਿੰਦਰ ਕੌਰ ਫਿਰੋਜ਼ਪੁਰ ਆਦਿ ਸ਼ਮੂਲੀਅਤ ਕਰਨਗੀਆਂ। -PTC News

Related Post