ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਦਿਸ਼ਾ ਰਾਵੀ ਸਮੇਤ ਹੋਰਨਾਂ ਕਿਸਾਨ ਹਿਮਾਇਤੀਆਂ ਦੀ ਰਿਹਾਈ ਦੀ ਮੰਗ

By  Jagroop Kaur February 15th 2021 09:44 PM

ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਆਪਣੀਆਂ ਮੰਗਾਂ ‘ਤੇ ਡਟੇ ਹੋਏ ਹਨ। ਉਥੇ ਹੀ ਮੋਦੀ ਸਰਕਾਰ ਵੱਲੋਂ ਕਿਸਾਨੀ ਹਿਮਾਇਤੀਆਂ ਨੂੰ ਗਿਰਫ਼ਤਾਰ ਕਰਵਾ ਰਹੀ ਹੈ ਅਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਉਥੇ ਹੀ ਹੁਣ ਇਸ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 5 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਹੈ। ਉਸ ਸਮੇਂ ਤੋਂ, ਇਹ ਮਾਮਲਾ ਰਾਜਨੀਤਿਕ ਤੌਰ ‘ਤੇ ਵੀ ਭੱਖਦਾ ਜਾ ਰਿਹਾ ਹੈ। ਕਈ ਵਿਰੋਧੀ ਨੇਤਾਵਾਂ, ਸਮਾਜ ਸੇਵੀਆਂ, ਸੰਗਠਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ |Kisan mazdoor sangarsh committee said

ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ

ਉਥੇ ਹੀ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਜ ਸਕੱਤਰ ਸਰਵਣ ਸਿੰਘ ਪੰਧੇਰ,ਜਸਬੀਰ ਸਿੰਘ ਪਿੱਦੀ ਤੇ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਕਿਹਾ ਕਿ ਅੰਦੋਲਨ ਅੱਗੇ ਨਾਲੋਂ ਹੋਰ ਮਜ਼ਬੂਤ ਹੋ ਕੇ ਆਪਣਾ ਘੇਰਾ ਵਿਸ਼ਾਲ ਕਰਦਾ ਹੋਇਆ ਅੱਜ ਜਨ-ਅੰਦੋਲਨ ਦਾ ਰੂਪ ਧਾਰਨ ਕਰ ਦੇਸ਼ ਵਿਆਪੀ ਹੋ ਗਿਆ ਹੈ। ਕੌਮਾਂਤਰੀ ਪੱਧਰ ਤੇ ਭਾਰਤ ਸਰਕਾਰ ਦੀ ਵੀ ਕਾਫ਼ੀ ਕਿਰਕਰੀ ਹੋਈ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਦਿਸ਼ਾ ਰਵੀ ਦੀ ਕੀਤੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਤੇ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

Kisan mazdoor sangarsh committee said

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

ਉਨ੍ਹਾਂ ਕਿਹਾ ਕਿ ਟਵੀਟ ਸਾਂਝਾ ਕਰਨਾ ਉਸ ਦਾ ਜਮਹੂਰੀਅਤ ਹੱਕ ਹੈ। ਘਬਰਾਈ ਹੋਈ ਮੋਦੀ ਸਰਕਾਰ 22 ਸਾਲ ਦੀ ਕੁੜੀ ਨੂੰ ਗ੍ਰਿਫਤਾਰ ਕਰਕੇ ਮਨੁੱਖਤਾ ਦਾ ਘਾਣ ਕਰ ਰਹੀ ਹੈ, 8 ਪੱਤਰਕਾਰਾਂ ਖ਼ਿਲਾਫ਼ ਕੀਤੇ ਦੇਸ਼ ਧ੍ਰੋਹ ਦੇ ਕੇਸ ਵੀ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕੇ 18 ਫਰਵਰੀ ਦੇ ਦੇਸ਼ ਪੱਧਰੀ ਰੇਲ ਪਹੀਆ ਜਾਮ ਅੰਦੋਲਨ ਵਿੱਚ ਕਰੋੜਾਂ ਦੇਸ਼ ਵਾਸੀ ਸ਼ਾਮਿਲ ਹੋਣਗੇ |

ਜੋ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ MSP ਲਿਆਉਣ ਲਈ ਮਜਬੂਰ ਕਰੇਗਾ। ਆਗੂਆਂ ਨੇ ਕਿਹਾ ਨਾਜਾਇਜ਼ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ 25 ਫਰਵਰੀ ਨੂੰ ਤਰਨਤਾਰਨ ਦਾਣਾ ਮੰਡੀ ਵਿਖੇ ਹੋਣ ਵਾਲੀ ਮਹਾਂ ਰੈਲੀ ਰਹੀ ਸਮਾਜਿਕ ਏਕਤਾ ਮਜ਼ਬੂਤ ਕਰਨ ਦਾ ਵੀ ਸੰਦੇਸ਼ ਦਿੱਤਾ ਜਾਵੇਗਾ।

Related Post