ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਵੱਲੋਂ ਸੱਦੀ ਮੀਟਿੰਗ 'ਚ ਨਾ ਜਾਣ ਦਾ ਕੀਤਾ ਫ਼ੈਸਲਾ

By  Shanker Badra December 1st 2020 01:39 PM

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਵੱਲੋਂ ਸੱਦੀ ਮੀਟਿੰਗ 'ਚ ਨਾ ਜਾਣ ਦਾ ਕੀਤਾ ਫ਼ੈਸਲਾ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪਿਛਲੇ 5 ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ 'ਚ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਤੇ ਦੂਜੇ ਸੂਬਿਆਂ ਤੋਂ ਕਿਸਾਨ ਵੀ ਦਿੱਲੀ ਕੂਚ ਕਰ ਰਹੇ ਹਨ। ਅਜੇ ਵੀ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਜਾ ਰਹੇ ਹਨ।  ਇਨ੍ਹਾਂ 'ਚ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ,ਯੂਪੀ ,ਹਰਿਆਣਾ ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਵੀ ਸ਼ਾਮਲ ਹਨ। [caption id="attachment_453907" align="aligncenter" width="297"]Kisan-Mazdoor Sangharsh Committee Punjab decides to be elected by the Center in its annual meeting ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਵੱਲੋਂ ਸੱਦੀ ਮੀਟਿੰਗ 'ਚਨਾ ਜਾਣ ਦਾ ਕੀਤਾ ਫ਼ੈਸਲਾ[/caption] ਕੇਂਦਰ ਸਰਕਾਰ ਵਲੋਂ ਅੱਜ ਦੁਪਹਿਰ 3 ਵਜੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਵਿਗਿਆਨ ਭਵਨ ਵਿਖੇ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ 'ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਨਾ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦੇਰ ਰਾਤ ਕੇਂਦਰ ਸਰਕਾਰ ਵਲੋਂ ਚਿੱਠੀ ਆਈ, ਜਿਸ 'ਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ। [caption id="attachment_453913" align="aligncenter" width="300"]Kisan-Mazdoor Sangharsh Committee Punjab decides to be elected by the Center in its annual meeting ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਵੱਲੋਂ ਸੱਦੀ ਮੀਟਿੰਗ 'ਚਨਾ ਜਾਣ ਦਾ ਕੀਤਾ ਫ਼ੈਸਲਾ[/caption] ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਭੇਜਿਆ ਗਿਆ, ਇਹ ਦੇਸ਼ ਦੇ ਕਿਸਾਨਾਂ 'ਚ ਫੁੱਟ ਪਾਉਣ ਵਾਲੀ ਗੱਲ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਕਰਕੇ ਅਸੀਂ ਮੀਟਿੰਗ 'ਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਿਚਕਾਰ ਫੁੱਟ ਪਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਦੀ ਪੈਰਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਖੁਦ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨ। [caption id="attachment_453912" align="aligncenter" width="300"]Kisan-Mazdoor Sangharsh Committee Punjab decides to be elected by the Center in its annual meeting ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਵੱਲੋਂ ਸੱਦੀ ਮੀਟਿੰਗ 'ਚਨਾ ਜਾਣ ਦਾ ਕੀਤਾ ਫ਼ੈਸਲਾ[/caption] ਦੱਸ ਦੇਈਏ ਕਿ ਸਿੰਘੂ ਬਾਰਡਰ 'ਤੇ 27 ਨਵੰਬਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਭੀੜ ਕੰਟਰੋਲ ਕਰਨ ਲਈ ਅੱਥਰੂ ਗੈਸ ਤੇ ਬਲ ਦਾ ਇਸਤੇਮਾਲ ਕੀਤਾ ਸੀ। ਕਿਸਾਨਾਂ ਨੇ ਦਿੱਲੀ 'ਚ ਦਾਖ਼ਲ ਹੋਣ ਵਾਲੇ ਤਿੰਨ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਬਾਰਡਰਾਂ 'ਤੇ ਅਣਗਿਣਤ ਕਿਸਾਨ ਡਟੇ ਹੋਏ ਹਨ। ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਥੇ ਹੀ ਗਾਜ਼ੀਆਬਾਦ ਬਾਰਡਰ 'ਤੇ ਵੀ ਸੈਂਕੜਿਆਂ ਦੀ ਤਾਦਾਤ 'ਚ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਦਿੱਲੀ ਨੂੰ ਹੋਰ ਸੂਬਿਆਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦੇਣਗੇ। -PTCNews

Related Post