ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਦਾ ਕੋਵਿਡ-19 ਇਨਸੈਨਟਿਵ ਹੋਇਆ ਬੰਦ

By  Ravinder Singh May 31st 2022 07:05 PM

ਚੰਡੀਗੜ੍ਹ : ਪੰਜਾਬ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਨੂੰ ਕੋਵਿਡ -19 ਅਧੀਨ ਦਿੱਤੇ ਨੂੰ ਜਾਣ ਵਾਲਾ ਇਨਸੈਨਟਿਵ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਕੀਤਾ ਗਿਆ ਹੈ। ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਦਾ ਕੋਵਿਡ-19 ਇਨਸੈਨਟਿਵ ਹੋਇਆ ਬੰਦ ਜ਼ਿਕਰਯੋਗ ਹੈ ਕਿ ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਨੂੰ ਕੋਵਿਡ -19 ਅਧੀਨ ਜੋ ਵੀ ਵਾਧੂ ਕੰਮ ਕਰਨ ਲਈ ਇਨਸੈਨਟਿਵ ਦਿੱਤੇ ਜਾ ਰਹੇ ( 2500 ਰੁਪਏ ਪ੍ਰਤੀ ਮਹੀਨਾ ਅਤੇ 10,000 ਰੁਪਏ ਦਾ ਸਪੈਸ਼ਲ ਇਨਸੈਨਟਿਵ ਕੋਵਿਡ -19 ਨਾਲ ਸੰਕ੍ਰਮਿਤ ਹੋਣ ਉਤੇ ) ਇਨਸੈਨਟਿਵ ਹੁਣ ਸਿਰਫ 31 ਮਾਰਚ 2022 ਤੱਕ ਹੀ ਦਿੱਤਾ ਜਾਵੇਗਾ। ਨੈਸ਼ਨਲ ਹੈਲਥ ਮਿਸ਼ਨ ਵੱਲੋਂ ਆਸ਼ਾ ਵਰਕਰਾਂ ਨੂੰ ਆਰਥਿਕ ਤੌਰ ਉਤੇ ਝਟਕਾ ਦਿੱਤਾ ਗਿਆ ਹੈ। ਕੋਵਿਡ-19 ਅਧੀਨ ਦਿੱਤੇ ਜਾਣ ਵਾਲੇ ਇਨਸੈਟਿਵ ਨੂੰ ਬੰਦ ਕਰ ਦਿੱਤਾ ਗਿਆ ਹੈ। ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਦਾ ਕੋਵਿਡ-19 ਇਨਸੈਨਟਿਵ ਹੋਇਆ ਬੰਦਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੇ ਸਮੇਂ ਆਸ਼ਾ ਵਰਕਰਾਂ ਤੇ ਆਸ਼ਾ ਫੈਸਲੀਟੇਟਰਾਂ ਦੀ ਡਿਊਟੀ ਕਾਫੀ ਚੁਣੌਤੀਪੂਰਨ ਹੋ ਗਈ ਸੀ। ਉਨ੍ਹਾਂ ਨੂੰ ਘਰ-ਘਰ ਜਾ ਕੇ ਮਰੀਜ਼ਾਂ ਨੂੰ ਦਵਾਈ ਦੇਣੀ ਪੈਂਦੀ ਸੀ ਅਤੇ ਹੋਰ ਸਰਵੇ ਵੀ ਕਰਨੇ ਪੈਂਦੇ ਸਨ। ਇਸ ਤੋਂ ਬਾਅਦ ਲੋਕਾਂ ਨੂੰ ਕੋਰੋਨਾ ਟੀਕਾਕਰਨ ਲਈ ਉਤਸ਼ਾਹਤ ਕਰਨ ਲਈ ਆਸ਼ਾ ਵਰਕਰਾਂ ਦੀ ਤਾਇਨਾਤੀ ਕਰ ਦਿੱਤੀ ਸੀ। ਇਸ ਕਾਰਨ ਮਹਾਮਾਰੀ ਦੌਰਾਨ ਆਸ਼ਾ ਵਰਕਰਾਂ ਦੀ ਡਿਊਟੀ ਕਾਫੀ ਚੁਣੌਤੀਪੂਰਨ ਬਣ ਗਈ ਸੀ। ਆਸ਼ਾ ਤੇ ਆਸ਼ਾ ਫੈਸਲੀਟੇਟਰਾਂ ਦਾ ਕੋਵਿਡ-19 ਇਨਸੈਨਟਿਵ ਹੋਇਆ ਬੰਦ ਇਸ ਚੁਣੌਤੀ ਨੂੰ ਵੇਖਦੇ ਹੋਏ ਪੰਜਾਬ ਦੇ ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਨਸੈਨਟਿਵ ਸ਼ੁਰੂ ਕੀਤਾ ਸੀ। ਇਸ ਤਹਿਤ 2500 ਰੁਪਏ ਪ੍ਰਤੀ ਮਹੀਨਾ ਅਤੇ ਕੋਵਿਡ ਲਾਗ ਦੀ ਲਪੇਟ ਵਿੱਚ ਆਉਣ ਉਤੇ 10,000 ਰੁਪਏ ਦਾ ਸਪੈਸ਼ਲ ਇਨਸੈਨਟਿਵ ਸ਼ੁਰੂ ਕੀਤਾ ਸੀ ਪਰ ਹੁਣ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਹ ਇਨਸੈਨਟਿਵ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਆਸ਼ਾ ਵਰਕਰਾਂ ਲਈ ਵੱਡਾ ਝਟਕਾ ਹੈ। ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ 'ਚ ਕਿਸੇ ਬੰਦੀ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਬਣਾਇਆ ਜਾਵੇ ਪੰਥ ਦਾ ਸਾਂਝਾ ਉਮੀਦਵਾਰ

Related Post