ਪੰਜਾਬ 'ਚ ਭਾਰੀ ਬਾਰਿਸ਼ ਦਾ ਕਹਿਰ, ਘਰਾਂ 'ਚ ਵੜਿਆ ਪਾਣੀ, ਛੱਤਾਂ 'ਤੇ ਚੜ੍ਹੇ ਲੋਕ

By  Jashan A August 19th 2019 03:07 PM

ਪੰਜਾਬ 'ਚ ਭਾਰੀ ਬਾਰਿਸ਼ ਦਾ ਕਹਿਰ, ਘਰਾਂ 'ਚ ਵੜਿਆ ਪਾਣੀ, ਛੱਤਾਂ 'ਤੇ ਚੜ੍ਹੇ ਲੋਕ,ਕੁਰਾਲੀ: ਭਾਖੜਾ ਡੈਮ ਵਿੱਚੋਂ ਛੱਡੇ ਗਏ ਪਾਣੀ ਅਤੇ ਪੈ ਰਹੀ ਭਾਰੀ ਬਾਰਿਸ਼ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਕੋਹਰਾਮ ਮਚਾਇਆ ਹੋਇਆ ਹੈ। ਜਿਸ ਦਾ ਅਸਰ ਰੋਪੜ, ਸ਼ਾਹਕੋਟ, ਜਲੰਧਰ ਮੋਹਾਲੀ 'ਚ ਦੇਖਣ ਨੂੰ ਮਿਲ ਰਿਹਾ ਹੈ।

rainfallਇਹਨਾਂ ਹਲਕਿਆਂ 'ਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਘਰੇ ਬੇਘਰ ਹੋ ਗਏ ਅਤੇ ਕਈਆਂ ਦੇ ਘਰ ਪਾਣੀ 'ਚ ਰੁੜ ਰਹੇ ਹਨ, ਜਿਸ ਦਾ ਤਾਜ਼ਾ ਮਾਮਲਾ ਮੋਹਾਲੀ ਅਧੀਨ ਪੈਂਦੇ ਮਾਡਲ ਟਾਊਨ 'ਚ ਬਣੀ ਬਾਰਾ ਪਿੰਡੀ ਮੰਦਰ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿਥੇ ਹੜ੍ਹ ਦੇ ਪਾਣੀ ਨੇ 3 ਮਕਾਨ ਲਪੇਟ 'ਚ ਲੈ ਲਿਆ ਹੈ।

ਹੋਰ ਪੜ੍ਹੋ:ਹਿਮਾਚਲ 'ਚ ਭਾਰੀ ਬਾਰਿਸ਼ ਦਾ ਕਹਿਰ, ਇਹਨਾਂ 2 ਜ਼ਿਲ੍ਹਿਆਂ 'ਚ ਸੋਮਵਾਰ ਦੀ ਛੁੱਟੀ ਦਾ ਐਲਾਨ

rainfallਪਾਣੀ ਦਾ ਵਹਾਅ ਇਨ੍ਹਾਂ ਤੇਜ਼ ਸੀ ਕਿ ਮਕਾਨ ਪਾਣੀ 'ਚ ਰੁੜ ਗਏ। ਲੋਕਾਂ ਨੇ ਘਰਾਂ 'ਚੋਂ ਨਿਕਲ ਕੇ ਆਪਣੀ ਜਾਨ ਬਚਾਈ, ਜਦੋਂ ਕਿ ਕਾਲੋਨੀ ਦੇ ਹੋਰ ਘਰਾਂ ਨੂੰ ਖਾਲੀ ਕਰਵਾਇਆ ਗਿਆ।

rainfallਦਰਜਨਾਂ ਘਰਾਂ 'ਚ ਕਈ-ਕਈ ਫੁੱਟ ਪਾਣੀ ਭਰ ਗਿਆ। ਘਰ ਦੇ ਅੰਦਰ ਪਾਣੀ ਭਰਨ ਕਾਰਨ ਲੋਕ ਛੱਤਾਂ 'ਤੇ ਚੜ੍ਹ ਗਏ ਅਤੇ ਲੱਖਾਂ ਦਾ ਨੁਕਸਾਨ ਹੋ ਗਿਆ।

-PTC News

Related Post