Lakhimpur Kheri : ਕੀ ਆਸ਼ੀਸ਼ ਮਿਸ਼ਰਾ ਦੇਸ਼ ਛੱਡ ਕੇ ਨੇਪਾਲ ਭੱਜ ਗਿਆ ? ਜਾਣੋ ਚਚੇਰੇ ਭਰਾ ਨੇ ਕੀ ਕਿਹਾ

By  Shanker Badra October 8th 2021 12:41 PM

ਨਵੀਂ ਦਿੱਲੀ : ਲਖੀਮਪੁਰ ਖੇੜੀ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ (Ashish Mishra) ਅੱਜ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਨਹੀਂ ਹੋਇਆ ਹੈ। ਆਸ਼ੀਸ਼ ਮਿਸ਼ਰਾ ਕਿੱਥੇ ਲਾਪਤਾ ਹਨ ? ਇਸ ਵੇਲੇ ਕਿਸੇ ਨੂੰ ਇਹ ਨਹੀਂ ਪਤਾ। ਆਸ਼ੀਸ਼ ਦੇ ਲੁਕੇ ਹੋਣ ਦੇ ਖਦਸ਼ੇ ਦੇ ਵਿਚਕਾਰ ਉਸਦੇ ਭਰਾ ਅਮਿਤ ਮਿਸ਼ਰਾ ਦਾ ਬਿਆਨ ਆਇਆ ਹੈ। ਅਮਿਤ ਨੇ ਦਾਅਵਾ ਕੀਤਾ ਕਿ ਜਲਦੀ ਹੀ ਆਸ਼ੀਸ਼ ਜਾਂਚ ਵਿੱਚ ਸ਼ਾਮਲ ਹੋ ਜਾਣਗੇ। [caption id="attachment_540248" align="aligncenter" width="300"] Lakhimpur Kheri : ਕੀ ਆਸ਼ੀਸ਼ ਮਿਸ਼ਰਾ ਦੇਸ਼ ਛੱਡ ਕੇ ਨੇਪਾਲ ਭੱਜ ਗਿਆ ? ਜਾਣੋ ਚਚੇਰੇ ਭਰਾ ਨੇ ਕੀ ਕਿਹਾ[/caption] ਆਸ਼ੀਸ਼ ਮਿਸ਼ਰਾ ਦੇ ਚਚੇਰੇ ਭਰਾ ਅਮਿਤ ਮਿਸ਼ਰਾ ਨੇ ਕਿਹਾ ਕਿ ਭੱਜਣ ਦਾ ਕੋਈ ਮਤਲਬ ਨਹੀਂ ਹੈ। ਆਸ਼ੀਸ਼ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ ਨਹੀਂ ਤਾਂ ਸ਼ਾਮ ਤੱਕ ਆਸ਼ੀਸ਼ ਐਸਆਈਟੀ ਦੇ ਕੋਲ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਲੁਕਾਉਣ ਵਾਲੀ ਕੋਈ ਗੱਲ ਨਹੀਂ, ਆਸ਼ੀਸ਼ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ। ਅਮਿਤ ਨੇ ਕਿਹਾ ਕਿ ਇਹ ਕਾਂਗਰਸ ਵੱਲੋਂ ਫੈਲਾਇਆ ਗਿਆ ਪ੍ਰਚਾਰ ਹੈ, ਆਸ਼ੀਸ਼ ਉਸ ਸਮੇਂ (ਘਟਨਾ ਦੇ ਸਮੇਂ) ਬਨਵੀਰਪੁਰ ਵਿੱਚ ਸਨ, ਭਾਵ ਉਹ ਮੌਕੇ 'ਤੇ ਨਹੀਂ ਸਨ। [caption id="attachment_540252" align="aligncenter" width="300"] Lakhimpur Kheri : ਕੀ ਆਸ਼ੀਸ਼ ਮਿਸ਼ਰਾ ਦੇਸ਼ ਛੱਡ ਕੇ ਨੇਪਾਲ ਭੱਜ ਗਿਆ ? ਜਾਣੋ ਚਚੇਰੇ ਭਰਾ ਨੇ ਕੀ ਕਿਹਾ[/caption] ਅਮਿਤ ਨੇ ਕਿਹਾ ਕਿ ਆਸ਼ੀਸ਼ ਦੇ ਭੱਜਣ ਦੀਆਂ ਸਾਰੀਆਂ ਗੱਲਾਂ ਮਨਘੜਤ ਹਨ। ਉਹ ਅਪਰਾਧੀ ਨਹੀਂ , ਜੋ ਭੱਜ ਜਾਵੇ ਅਤੇ ਵੀਡੀਓ ਵਿੱਚ ਕੁਝ ਵੀ ਦਿਖਾਈ ਨਹੀਂ ਦੇ ਰਿਹਾ, ਇਹ ਥਾਰ ਦਾ ਡਰਾਈਵਰ ਸੀ, ਜਿਸਦੀ ਮੌਤ ਹੋ ਚੁੱਕੀ ਹੈ। ਅਮਿਤ ਨੇ ਅੱਗੇ ਕਿਹਾ, 'ਉਸ ਨੇ ਉਹ ਸਬੂਤ ਦਿੱਤੇ ਹਨ, ਜੋ ਆਸ਼ੀਸ਼ ਨੇ ਦੇਣੇ ਸਨ। ਪੁਲਿਸ ਨੇ ਦੇਰ ਰਾਤ ਸੰਮਨ ਜਾਰੀ ਕੀਤੇ ਹਨ, ਸਾਡਾ ਉਨ੍ਹਾਂ ਨਾਲ ਸੰਪਰਕ ਨਹੀਂ ਹੈ ਪਰ ਆਸ਼ੀਸ਼ ਨਿਸ਼ਚਿਤ ਤੌਰ 'ਤੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣਗੇ। [caption id="attachment_540250" align="aligncenter" width="300"] Lakhimpur Kheri : ਕੀ ਆਸ਼ੀਸ਼ ਮਿਸ਼ਰਾ ਦੇਸ਼ ਛੱਡ ਕੇ ਨੇਪਾਲ ਭੱਜ ਗਿਆ ? ਜਾਣੋ ਚਚੇਰੇ ਭਰਾ ਨੇ ਕੀ ਕਿਹਾ[/caption] ਆਸ਼ੀਸ਼ ਮਿਸ਼ਰਾ ਦੇ ਦੂਜੇ ਭਰਾ ਅਭਿਜਾਤ ਮਿਸ਼ਰਾ ਨੇ ਵੀ ਕਿਹਾ ਕਿ ਫਿਲਹਾਲ ਆਸ਼ੀਸ਼ ਲਖੀਮਪੁਰ ਖੇੜੀ ਵਿੱਚ ਮੌਜੂਦ ਨਹੀਂ ਹੈ ਪਰ ਉਹ ਆਉਂਦੇ ਹੀ ਪੁਲਿਸ ਦਾ ਸਹਿਯੋਗ ਕਰਨਗੇ। ਆਸ਼ੀਸ਼ ਮਿਸ਼ਰਾ ਦੇ ਨਾਲ ਸੁਮੀਤ ਜੈਸਵਾਲ ਦੀ ਵੀ ਲਖੀਮਪੁਰ ਪੁਲਿਸ ਨੂੰ ਤਲਾਸ਼ ਹੈ। ਆਸ਼ੀਸ਼ ਪਾਂਡੇ ਅਤੇ ਲਵ ਕੁਸ਼ ਦੇ ਬਿਆਨਾਂ ਦੇ ਆਧਾਰ 'ਤੇ ਸੁਮਿਤ ਜੈਸਵਾਲ ਦੀ ਭਾਲ ਵੀ ਸ਼ੁਰੂ ਕੀਤੀ ਗਈ ਹੈ। ਆਸ਼ੀਸ਼ ਮਿਸ਼ਰਾ ਅਤੇ ਸੁਮਿਤ ਜੈਸਵਾਲ ਤੋਂ ਉਨ੍ਹਾਂ 7 ਮੁਲਜ਼ਮਾਂ ਵਿੱਚੋਂ ਵੀ ਪੁੱਛਗਿੱਛ ਕੀਤੀ ਜਾਵੇਗੀ ,ਜੋ ਹੁਣ ਤੱਕ ਅੱਗੇ ਆ ਚੁੱਕੇ ਹਨ। -PTCNews

Related Post