ਲਖੀਮਪੁਰ ਖੇੜੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ , ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ

By  Shanker Badra October 20th 2021 10:41 AM

ਨਵੀਂ ਦਿੱਲੀ : ਲਖੀਮਪੁਰ ਖੇੜੀ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਵਿੱਚ ਹੋਵੇਗੀ। ਇਸ ਹਿੰਸਾ ਵਿੱਚ 4 ਕਿਸਾਨਾਂ ਸਮੇਤ ਕੁੱਲ 8 ਲੋਕ ਮਾਰੇ ਗਏ ਸਨ। ਚੀਫ ਜਸਟਿਸ ਐਨਵੀ ਰਮਨ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਹਿਮਾ ਕੋਹਲੀ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗਾ। ਇਸੇ ਬੈਂਚ ਨੇ 8 ਅਕਤੂਬਰ ਨੂੰ ਅੱਠ ਲੋਕਾਂ ਦੀ ਹੱਤਿਆ ਵਿੱਚ ਯੂਪੀ ਸਰਕਾਰ ਦੀ ਕਾਰਵਾਈ ਉੱਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ।

ਲਖੀਮਪੁਰ ਖੇੜੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ , ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ

ਇਸ ਮਾਮਲੇ ਵਿੱਚ ਹੁਣ ਤੱਕ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਭਾਰਤ ਦੇ ਚੀਫ ਜਸਟਿਸ ਨੂੰ ਲਿਖੇ ਇੱਕ ਪੱਤਰ ਵਿੱਚ ਦੋ ਵਕੀਲਾਂ ਨੇ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਅਤੇ ਸੀਬੀਆਈ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸ ਤੋਂ ਬਾਅਦ ਹੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਸੁਣਵਾਈ ਸ਼ੁਰੂ ਕੀਤੀ।

ਲਖੀਮਪੁਰ ਖੇੜੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ , ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ

ਜ਼ਿਕਰਯੋਗ ਹੈ ਕਿ ਕਿਸਾਨਾਂ ਦਾ ਇੱਕ ਸਮੂਹ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਦਾ ਵਿਰੋਧ ਕਰ ਰਿਹਾ ਸੀ। ਜਦੋਂ ਲਖਿਮਪੁਰ ਖੇੜੀ ਵਿੱਚ ਇੱਕ ਐਸਯੂਵੀ (ਕਾਰ) ਨੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਇਸ ਤੋਂ ਬਾਅਦ ਹਿੰਸਾ ਹੋਰਾਂ 3 ਹੋਰ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਇੱਕ ਸਥਾਨਕ ਪੱਤਰਕਾਰ ਵੀ ਹਿੰਸਾ ਵਿੱਚ ਮਾਰਿਆ ਗਿਆ ਸੀ।

ਲਖੀਮਪੁਰ ਖੇੜੀ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ , ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ

ਇਸ ਤੋਂ ਬਾਅਦ ਹੀ ਸਿਖਰਲੀ ਅਦਾਲਤ ਨੇ ਮਾਮਲੇ 'ਤੇ ਸੁਣਵਾਈ ਸ਼ੁਰੂ ਕੀਤੀ। ਯਾਦ ਰਹੇ ਕਿ ਬੀਤੀ 3 ਅਕਤੂਬਰ ਨੂੰ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਦੀ ਯਾਤਰਾ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਮੰਤਰੀ ਦੇ ਪੁੱਤਰ ਨੇ ਤੇਜ਼ ਰਫ਼ਤਾਰ ਜੀਪ ਨਾਲ ਦਰੜ ਦਿਤਾ ਸੀ ਜਿਸ ਨਾਲ ਮੌਕੇ 'ਤੇ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੌਰਾਨ ਸਥਾਨਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ।

-PTCNews

Related Post