ਯੂਪੀ ਦੇ ਲਖੀਮਪੁਰ ਖੇੜੀ 'ਚ ਕਿਸਾਨਾਂ ਉਪਰ ਗੱਡੀ ਚੜ੍ਹਾਉਣ ਦੀ ਵੀਡੀਓ ਹੋਈ ਵਾਇਰਲ

By  Shanker Badra October 5th 2021 09:20 AM

ਨਵੀਂ ਦਿੱਲੀ : ਲਖੀਮਪੁਰ ਖੇੜੀ ਵਿੱਚ ਹੋਈ ਹਿੰਸਾ ਤੋਂ ਬਾਅਦ ਵਿਵਾਦ ਦੇ ਵਿਚਕਾਰ ਕਾਂਗਰਸ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਕਾਂਗਰਸ ਨੇ ਸੋਮਵਾਰ ਨੂੰ ਸਾਂਝਾ ਕੀਤਾ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਲਖੀਮਪੁਰ ਘਟਨਾ ਦਾ ਵੀਡੀਓ ਹੈ। ਇਸ ਵੀਡੀਓ ਵਿੱਚ ਦੋ ਵਾਹਨ ਕੁਝ ਲੋਕਾਂ ਨੂੰ ਕੁਚਲਦੇ ਹੋਏ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਹਨ।

ਯੂਪੀ ਦੇ ਲਖੀਮਪੁਰ ਖੇੜੀ 'ਚ ਕਿਸਾਨਾਂ ਉਪਰ ਗੱਡੀ ਚੜ੍ਹਾਉਣ ਦੀ ਵੀਡੀਓ ਹੋਈ ਵਾਇਰਲ

ਵੀਡੀਓ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਦੇ ਇੱਕ ਸਮੂਹ ਨੂੰ ਸੜਕ ਉੱਤੇ ਚੱਲਦੇ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਇੱਕ ਜੀਪ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਚਿੱਟੀ ਕਮੀਜ਼ ਅਤੇ ਹਰੀ ਪੱਗ ਵਾਲਾ ਇੱਕ ਆਦਮੀ ਜੀਪ ਦੇ ਬੋਨਟ 'ਤੇ ਡਿੱਗ ਰਿਹਾ ਹੈ ਅਤੇ ਦੂਸਰੇ ਆਪਣੇ ਆਪ ਨੂੰ ਬਚਾਉਣ ਲਈ ਸੜਕ ਕਿਨਾਰੇ ਵੱਲ ਛਾਲ ਮਾਰ ਰਹੇ ਹਨ। ਹਾਲਾਂਕਿ, ਇਸ ਵੀਡੀਓ ਦੀ ਸੱਚਾਈ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਨਾਲ ਹੀ ਕਾਰ ਕੌਣ ਚਲਾ ਰਿਹਾ ਹੈ, ਇਹ ਵੀ ਵੀਡੀਓ ਵਿੱਚ ਸਪੱਸ਼ਟ ਰੂਪ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ।

ਯੂਪੀ ਦੇ ਲਖੀਮਪੁਰ ਖੇੜੀ 'ਚ ਕਿਸਾਨਾਂ ਉਪਰ ਗੱਡੀ ਚੜ੍ਹਾਉਣ ਦੀ ਵੀਡੀਓ ਹੋਈ ਵਾਇਰਲ

'ਆਪ' ਨੇਤਾ ਸੰਜੇ ਸਿੰਘ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਇਹੀ ਵੀਡੀਓ ਸਾਂਝੀ ਕੀਤੀ ਹੈ। ਐਤਵਾਰ ਨੂੰ ਲਖੀਮਪੁਰ ਵਿੱਚ ਵਾਪਰੀ ਇਸ ਘਟਨਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਸਮੇਤ 15 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

ਯੂਪੀ ਦੇ ਲਖੀਮਪੁਰ ਖੇੜੀ 'ਚ ਕਿਸਾਨਾਂ ਉਪਰ ਗੱਡੀ ਚੜ੍ਹਾਉਣ ਦੀ ਵੀਡੀਓ ਹੋਈ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀਆਂ ਆਸ਼ੀਸ਼ ਮਿਸ਼ਰਾ ਦੇ ਲੋਕਾਂ ਦੀਆਂ ਸਨ, ਜੋ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਲਿਆਉਣ ਜਾ ਰਹੇ ਸਨ। ਦੋਸ਼ ਹੈ ਕਿ ਆਸ਼ੀਸ਼ ਮਿਸ਼ਰਾ ਵੀ ਮੌਕੇ 'ਤੇ ਮੌਜੂਦ ਸਨ। ਹਾਲਾਂਕਿ, ਆਸ਼ੀਸ਼ ਨੇ ਦਾਅਵਾ ਕੀਤਾ ਹੈ ਕਿ ਉਹ ਘਟਨਾ ਦੇ ਸਮੇਂ ਕਾਫਲੇ ਦੇ ਕਿਸੇ ਵੀ ਵਾਹਨ ਵਿੱਚ ਮੌਜੂਦ ਨਹੀਂ ਸੀ।

ਯੂਪੀ ਦੇ ਲਖੀਮਪੁਰ ਖੇੜੀ 'ਚ ਕਿਸਾਨਾਂ ਉਪਰ ਗੱਡੀ ਚੜ੍ਹਾਉਣ ਦੀ ਵੀਡੀਓ ਹੋਈ ਵਾਇਰਲ

ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਤੋਂ ਇਸ ਘਟਨਾ ਦੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਯੂਪੀ ਸਰਕਾਰ ਨੇ ਘਟਨਾ ਵਿੱਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 45-45 ਲੱਖ ਰੁਪਏ ਅਤੇ ਜ਼ਖਮੀਆਂ ਨੂੰ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

-PTCNews

Related Post