Lala Lajpat Rai Birth Anniversary: PM ਮੋਦੀ ਨੇ ਲਾਲਾ ਲਾਜਪਤ ਰਾਏ ਨੂੰ ਕੀਤਾ ਨਮਨ

By  Jashan A January 28th 2020 11:42 AM -- Updated: January 28th 2020 11:43 AM

Lala Lajpat Rai Birth Anniversary: PM ਮੋਦੀ ਨੇ ਲਾਲਾ ਲਾਜਪਤ ਰਾਏ ਨੂੰ ਕੀਤਾ ਨਮਨ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਸਿੱਧ ਸੁਤੰਤਰਤਾ ਸੇਨਾਨੀ ਲਾਲਾ ਲਾਜਪਤ ਰਾਏ ਦੀ ਜਯੰਤੀ 'ਤੇ ਉਹਨਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਲਿਖਿਆ ਕਿ "ਮਾਂ ਭਾਰਤੀ ਦੇ ਬਹਾਦਰ ਪੁੱਤਰ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਨਮਸਕਾਰ। ਉਨ੍ਹਾਂ ਦੀ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਗਾਥਾ ਹਮੇਸ਼ਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰੇਗੀ"। ਤੁਹਾਨੂੰ ਦੱਸ ਦੇਈਏ ਕਿ ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਮੋਗਾ ਦੇ ਪਿੰਡ ਢੁਡੀਕੇ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਧਾਕ੍ਰਿਸ਼ਨ ਤੇ ਮਾਤਾ ਜੀ ਦਾ ਨਾਂ ਗੁਲਾਬੀ ਦੇਵੀ ਸੀ। ਲਾਲ, ਬਾਲ, ਪਾਲ ਨੇ ਸਭ ਤੋਂ ਪਹਿਲਾਂ ਭਾਰਤ ਦੀ ਪੂਰਨ ਤੌਰ 'ਤੇ ਆਜ਼ਾਦੀ ਦੀ ਮੰਗ ਚੁੱਕੀ ਸੀ। ਹੋਰ ਪੜ੍ਹੋ: ਸਾਬਕਾ PM ਮਨਮੋਹਨ ਸਿੰਘ ਦਾ ਬਿਆਨ ਗਾਂਧੀ ਪਰਿਵਾਰ ਨੂੰ ਦੋਸ਼ ਮੁਕਤ ਕਰਨ ਦੀ ਮੰਦਭਾਗੀ ਕੋਸ਼ਿਸ਼ : ਸੁਖਬੀਰ ਬਾਦਲ https://twitter.com/narendramodi/status/1221990360068415488?s=20 ਲਾਲਾ ਲਾਜਪਤ ਰਾਏ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿਤਾ ਜੀ ਤੋਂ ਹੀ ਹਾਸਲ ਕੀਤੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਲਾਲਾ ਜੀ ਨੇ ਰੋਪੜ ਦੇ ਸਰਕਾਰੀ ਮਿਡਲ ਸਕੂਲ ਅਤੇ ਅੱਠਵੀਂ ਦੀ ਪੜਾਈ ਜਗਰਾਊਂ ਸਕੂਲ ਤੋਂ ਕੀਤੀ। ਮਹਿਜ਼ 12 ਸਾਲ ਦੀ ਉਮਰ 'ਚ ਸਾਲ 1867 'ਚ ਲਾਲਾ ਲਾਜਪਤ ਰਾਏ ਦਾ ਰਾਧਾ ਦੇਵੀ ਨਾਲ ਵਿਆਹ ਹੋ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਲਈ ਲੜਾਈ 'ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। 30 ਅਕਤੂਬਰ 1928 ਨੂੰ ਲਾਲਾ ਲਾਜਪਤ ਰਾਏ ਲਾਹੌਰ ;ਚ ਸਾਈਮਨ ਕਮਿਸ਼ਨ ਦੇ ਖਿਲਾਫ ਆਯੋਜਿਤ ਇਕ ਪ੍ਰਦਰਸ਼ਨ 'ਚ ਲਾਠੀਚਾਰਜ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ 18 ਦਿਨ ਬਾਅਦ 17 ਨਵੰਬਰ 1928 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। -PTC News

Related Post