ਚਾਰਾ ਘੁਟਾਲੇ ਮਾਮਲੇ 'ਚ ਰਾਹਤ , ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਮਿਲੀ ਜ਼ਮਾਨਤ   

By  Shanker Badra April 17th 2021 05:34 PM

ਰਾਂਚੀ : ਚਾਰਾ ਘੁਟਾਲੇ ਮਾਮਲੇ 'ਚ ਸਜ਼ਾ ਭੁਗਤ ਰਹੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਅੱਜ ਜ਼ਮਾਨਤ ਦੇ ਦਿਤੀ। ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਮੁਚਲਕਾ ਅਤੇ 10 ਲੱਖ ਰੁਪਏ ਜੁਰਮਾਨਾ ਦੇਣਾ ਪਏਗਾ। ਬੇਲ ਬਾਂਡ ਭਰਨ ਤੋਂ ਬਾਅਦ ਉਹ ਇੱਕ ਜਾਂ ਦੋ ਦਿਨਾਂ ਵਿੱਚ ਜੇਲ੍ਹ 'ਚੋਂ ਬਾਹਰ ਆ ਜਾਣਗੇ। ਲਾਲੂ ਪ੍ਰਸਾਦ ਯਾਦਵਨੂੰ ਸਾਢੇ ਤਿੰਨ ਸਾਲ ਬਾਅਦ ਜ਼ਮਾਨਤ ਮਿਲ ਗਈ। [caption id="attachment_490087" align="aligncenter" width="300"]Lalu Prasad gets bail in Dumka treasury case, likely to walk out of prison ਚਾਰਾ ਘੁਟਾਲੇ ਮਾਮਲੇ 'ਚ ਰਾਹਤ , ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਮਿਲੀ ਜ਼ਮਾਨਤ[/caption] ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   ਲਾਲੂ ਨੂੰ ਚਾਰਾ ਘੁਟਾਲੇ ਨਾਲ ਜੁੜੇ ਇੱਕ ਕੇਸ ਵਿੱਚ 23 ਦਸੰਬਰ 2017 ਨੂੰ ਜੇਲ੍ਹ ਭੇਜਿਆ ਗਿਆ ਸੀ। ਇਸ ਦੌਰਾਨ ਅਦਾਲਤ ਵੱਲੋਂ ਲਾਲੂ ਪ੍ਰਸਾਦ ਨੂੰ ਸਖ਼ਤ ਹਦਾਇਤ ਦਿਤੀ ਗਈ ਹੈ ਕਿ ਉਹ ਬਗ਼ੈਰ ਇਜਾਜ਼ਤ ਦੇਸ਼ ਛੱਡ ਕੇ ਨਹੀਂ ਜਾਣਗੇ ਅਤੇ ਆਪਣੇ ਰਿਹਾਇਸ਼ੀ ਪਤੇ ਤੇ ਮੋਬਾਈਲ ਨੰਬਰ ਵਿਚ ਕੋਈ ਤਬਦੀਲੀ ਨਹੀਂ ਕਰਨਗੇ। ਡਮਕਾ ਖਜ਼ਾਨਾ ਮਾਮਲੇ ਵਿੱਚ ਲਾਲੂ ਯਾਦਵ ਨੂੰ ਅੱਧੀ ਸਜ਼ਾ ਪੂਰੀ ਹੋਣ ਤੋਂ ਬਾਅਦ ਜ਼ਮਾਨਤ ਦਿੱਤੀ ਗਈ ਹੈ। [caption id="attachment_490088" align="aligncenter" width="300"]Lalu Prasad gets bail in Dumka treasury case, likely to walk out of prison ਚਾਰਾ ਘੁਟਾਲੇ ਮਾਮਲੇ 'ਚ ਰਾਹਤ , ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਮਿਲੀ ਜ਼ਮਾਨਤ[/caption] ਇਸ ਤੋਂ ਪਹਿਲਾਂ ਲਾਲੂ ਯਾਦਵ ਨੂੰ ਅਕਤੂਬਰ 2020 ਵਿਚ ਚਾਈਬਾਸਾ ਖਜ਼ਾਨਾ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ, ਪਰ ਦੁਮਕਾ ਖਜ਼ਾਨਾ ਕੇਸ ਕਾਰਨ ਉਸ ਨੂੰ ਰਿਹਾ ਨਹੀਂ ਕੀਤਾ ਗਿਆ ਸੀ। ਉਸੇ ਸਮੇਂ, ਡੋਰਾਂਡਾ ਖਜ਼ਾਨੇ ਤੋਂ ਵਾਪਸੀ ਦਾ ਕੇਸ ਅਜੇ ਪੂਰਾ ਨਹੀਂ ਹੋਇਆ ਹੈ. ਇਸ ਕੇਸ ਵਿਚ ਬਹਿਸ ਹੋ ਰਹੀ ਸੀ, ਪਰ ਕੋਵਿਦ ਦੇ ਕਾਰਨ ਸੀਬੀਆਈ ਅਦਾਲਤ ਵਿਚ ਸੁਣਵਾਈ 'ਤੇ ਪਾਬੰਦੀ ਲਗਾਈ ਗਈ ਹੈ। [caption id="attachment_490085" align="aligncenter" width="277"]Lalu Prasad gets bail in Dumka treasury case, likely to walk out of prison ਚਾਰਾ ਘੁਟਾਲੇ ਮਾਮਲੇ 'ਚ ਰਾਹਤ , ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਮਿਲੀ ਜ਼ਮਾਨਤ[/caption] ਜਾਣਕਾਰੀ ਅਨੁਸਾਰ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਨਾਲ ਸਬੰਧਤ ਤਿੰਨ ਮਾਮਲਿਆਂ ਵਿਚ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਹੁਣ ਦੁਮਕਾ ਟ੍ਰੈਜ਼ਰੀ ਮਾਮਲੇ ਵਿਚ ਅਦਾਲਤ ਨੇ ਬਾਸ਼ਰਤ ਜ਼ਮਾਨਤ ਦੇ ਦਿਤੀ ਹੈ। ਦੁਮਕਾ ਟ੍ਰੈਜ਼ਰੀ ਮਾਮਲੇ ਵਿਚ ਲਾਲੂ ਅੱਧੀ ਸਜ਼ਾ ਪੂਰੀ ਕਰ ਚੁੱਕੇ ਹਨ ,ਜੋ ਉਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ 3 ਕਰੋੜ ਰੁਪਏ ਤੋਂ ਵੱਧ ਰਕਮ ਸਰਕਾਰੀ ਖ਼ਜ਼ਾਨੇ ਵਿਚੋਂ ਕਢਵਾਉਣ ਦੇ ਦੋਸ਼ ਹੇਠ ਸੁਣਾਈ ਗਈ ਸੀ। [caption id="attachment_490086" align="aligncenter" width="300"]Lalu Prasad gets bail in Dumka treasury case, likely to walk out of prison ਚਾਰਾ ਘੁਟਾਲੇ ਮਾਮਲੇ 'ਚ ਰਾਹਤ , ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਮਿਲੀ ਜ਼ਮਾਨਤ[/caption] ਦੂਜੇ ਪਾਸੇ ਡੋਰੰਡਾ ਟ੍ਰੈਜ਼ਰੀ ਵਿਚੋਂ ਸਰਕਾਰੀ ਪੈਸਾ ਕਢਵਾਉਣ ਦੇ ਮਾਮਲੇ ਦੀ ਸੁਣਵਾਈ ਹਾਲੇ ਮੁਕੰਮਲ ਨਹੀਂ ਹੋਈ। ਇਸ ਬਾਰੇ ਬਹਿਸ ਚੱਲ ਰਹੀ ਸੀ ਪਰ ਕੋਰੋਨਾ ਕਾਰਨ ਸੀ.ਬੀ.ਆਈ. ਅਦਾਲਤ ਨੇ ਸੁਣਵਾਈ 'ਤੇ ਰੋਕ ਲਾ ਦਿਤੀ।ਲਾਲੂ ਯਾਦਵ ਦੇ ਬੇਟੇ ਤੇਜ ਪ੍ਰਤਾਪ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਗਰੀਬਾਂ, ਵਾਂਝਿਆਂ, ਪਿੱਛੜਿਆਂ ਦਾ ਰਹਿਨੁਮਾ ਆ ਰਿਹਾ ਹੈ। ਦੱਸ ਦਿਓ ਬੇਇਨਸਾਫ਼ੀ ਕਰਨ ਵਾਲਿਆਂ ਨੂੰ ਸਾਡਾ ਨੇਤਾ ਆ ਰਿਹਾ ਹੈ। [caption id="attachment_490087" align="aligncenter" width="300"]Lalu Prasad gets bail in Dumka treasury case, likely to walk out of prison ਚਾਰਾ ਘੁਟਾਲੇ ਮਾਮਲੇ 'ਚ ਰਾਹਤ , ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਮਿਲੀ ਜ਼ਮਾਨਤ[/caption] ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਮੁੜ ਕੀਤਾ ਗ੍ਰਿਫ਼ਤਾਰ  ਦੱਸਣਯੋਗ ਹੈ ਕਿ ਲਾਲੂ ਪ੍ਰਸਾਦ ਦਾ ਇਲਾਜ ਦਿੱਲੀ ਦੇ ਏਮਜ਼ ਹਸਪਤਾਲ ਤੋਂ ਚੱਲ ਰਿਹਾ ਹੈ। ਤਕਰੀਬਨ ਢਾਈ ਸਾਲ ਰਾਂਚੀ ਦੇ ਹਸਪਤਾਲ ਵਿਚ ਇਲਾਜ ਕਰਵਾਉਣ ਮਗਰੋਂ ਜਨਵਰੀ ਵਿਚ ਲਾਲੂ ਦੀ ਸਿਹਤ ਵਿਗੜ ਗਈ ਸੀ। ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ਼ ਦੇ ਚਲਦਿਆਂ 23 ਜਨਵਰੀ 2021 ਨੂੰ ਦਿੱਲੀ ਦੇ ਏਮਜ਼ ਵੱਲ ਰੈਫ਼ਰ ਕੀਤਾ ਗਿਆ। -PTCNews

Related Post