ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ , Facebook 'ਤੇ ਪਾਈ ਪੋਸਟ

By  Shanker Badra February 19th 2021 09:51 AM

ਫਰੀਦਕੋਟ : ਫਰੀਦਕੋਟ 'ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਦਾ ਦਿਨ ਦਿਹਾੜੇ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰਨ ਦੀ ਦੁਖਦਾਇਕ ਖ਼ਬਰ ਮਿਲੀ ਸੀ। ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਗੁਰਲਾਲ ਭਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

Lawrence Bishnoi group murder Youth Congress leader Gurlal Singh Bhalwan in Faridkot ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ , Facebook 'ਤੇ ਪਾਈ ਪੋਸਟ

ਪੜ੍ਹੋ ਹੋਰ ਖ਼ਬਰਾਂ : ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨੇ ਸ਼ੋਪੀਆਂ 'ਚ ਤਿੰਨ ਅੱਤਵਾਦੀ ਕੀਤੇ ਢੇਰ, ਬਡਗਾਮ ਮੁਕਾਬਲੇ 'ਚ ਇਕ SPO ਸ਼ਹੀਦ

ਲਾਰੈਂਸ ਬਿਸ਼ਨੋਈ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਅਸੀਂ ਇਸ ਨੂੰ ਫੇਸਬੁੱਕ 'ਤੇ ਪਾ ਕੇ ਕੁਝ ਵੀ ਸਾਬਤ ਨਹੀਂ ਕਰਨਾ ਚਾਹੁੰਦੇ ਪਰ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਨਿਰਦੋਸ਼ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੇ। ਅੱਜ ਜੋ ਵੀ ਫਰੀਦਕੋਟ ਵਿੱਚ ਗੁਰਲਾਲ ਭਲਵਾਨ ਦੀ ਹੱਤਿਆ ਹੋਈ ਹੈ , ਉਸਦੀ ਜ਼ਿੰਮੇਵਾਰੀ ਮੈਂ (Bishoni) ਬਿਸ਼ਨੋਈ ਅਤੇ ਗੋਲਡੀ ਬਰਾੜ (Goldy Brar) ਲੈਂਦੇ ਹਾਂ। ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਕਰਾਰ ਦਿੱਤਾ ਹੈ।

Lawrence Bishnoi group murder Youth Congress leader Gurlal Singh Bhalwan in Faridkot ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ , Facebook 'ਤੇ ਪਾਈ ਪੋਸਟ

ਉਨ੍ਹਾਂ ਦੱਸਿਆ ਕਿ ਗੁਰਲਾਲ ਨੂੰਕਈ ਵਾਰੀ ਸਮਝਾਇਆ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ , ਸਾਡੀ ਵਿਰੋਧੀ  ਪਾਰਟੀ ਨਾਲ ਮਿਲ ਕੇ ਸਾਡੇ ਵਿਰੁੱਧ ਕੋਈ ਕੰਮ ਨਾ ਕਰੋ ਪਰ ਹਰ  ਕਿਸੇ ਨੂੰ ਸ਼ਬਦਾਂ ਦੁਆਰਾ ਸਮਝਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਮੈਨੂੰ ਬਹੁਤਾ ਬੋਲਣਾ ਆਉਂਦਾ ਹੈ। ਉਨ੍ਹਾਂ ਲਿਖਿਆ ਇਹ ਕਦਮ ਇਸ ਲਈ ਚੁੱਕਿਆ ,ਸਾਡੇ ਭਰਾ ਗੁਰਲਾਲ ਬਰਾੜ (Gurlal Brar) ਦੀ ਹੱਤਿਆ ਕੀਤੀ। ਉਸ ਨੇ ਇਹ ਵੀ ਕਿਹਾ ਜਦ ਤੱਕ ਸਾਡੇ ਭਰਾ ਗੁਰਲਾਲ ਬਰਾੜ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਨਾ ਜੀਓਗਾ ਨਾ ਜਿਉਣ ਦਵਾਂਗਾ।

Lawrence Bishnoi group murder Youth Congress leader Gurlal Singh Bhalwan in Faridkot ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ , Facebook 'ਤੇ ਪਾਈ ਪੋਸਟ

ਪੜ੍ਹੋ ਹੋਰ ਖ਼ਬਰਾਂ : ਮੱਧ ਪ੍ਰਦੇਸ਼ ਦੇ ਮੰਡਲਾ 'ਚ ਬਾਰਾਤੀਆਂ ਨਾਲ ਭਰੀ ਬੱਸ ਪਲਟੀ , ਇੱਕ ਦੀ ਮੌਤ, 12 ਜ਼ਖਮੀ

ਜਾਣਕਾਰੀ ਅਨੁਸਾਰ ਜਦੋਂ ਉਹ ਇਕ ਆਈਲੈਟਸ ਸੈਂਟਰ ਵਿੱਚੋਂ ਬਾਹਰ ਆ ਕੇ ਆਪਣੀ ਕਾਰ ਵਿੱਚ ਬੈਠਣ ਲੱਗਾ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਹਮਲਾਵਰਾਂ ਨੇ ਰਿਵਾਲਵਰਾਂ ਨਾਲ ਗੁਰਲਾਲ ਉੱਪਰ ਗੋਲੀਆਂ ਦੀ ਵਾਛੜ ਕਰ ਦਿੱਤੀ। ਓਥੇ ਮੌਜੂਦ ਲੋਕਾਂ ਨੇ ਗੁਰਲਾਲ ਨੂੰ ਜਖਮੀ ਹਾਲਤ ਵਿੱਚ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।ਪੁਲਿਸ ਨੇ ਵਾਰਦਾਤ ਸਥਾਨ ਤੋਂ ਕੁਝ ਖਾਲੀ ਰੌਂਦ ਬਰਾਮਦ ਕੀਤੇ ਹਨ।

-PTCNews

Related Post