ਲਾਰੈਂਸ ਬਿਸ਼ਨੋਈ ਨੂੰ ਮਲੋਟ ਦੀ ਅਦਾਲਤ 'ਚ ਕੀਤਾ ਪੇਸ਼, ਪੁਲਿਸ ਨੂੰ ਮਿਲਿਆ ਮੁੜ 4 ਦਿਨ ਦਾ ਰਿਮਾਂਡ

By  Pardeep Singh July 28th 2022 07:55 AM -- Updated: July 28th 2022 07:56 AM

ਸ੍ਰੀ ਮੁਕਤਸਰ ਸਾਹਿਬ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੁੜ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਲਾਰੈਂਸ ਦਾ ਰਿਮਾਂਡ ਲੈਣ ਲਈ ਮੋਗਾ ਪੁਲਿਸ ਪਹੁੰਚੀ ਸੀ। ਕੋਰਟ ਨੇ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਵਿੱਚ 4 ਦਿਨ ਹੋਰ ਵਾਧਾ ਕੀਤਾ ਹੈ। ਲਾਰੈਂਸ ਬਿਸ਼ਨੋਈ ਨੂੰ ਪੂਰੀ ਸੁਰੱਖਿਆ ਹੇਠ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 21 ਜੁਲਾਈ ਨੂੰ  ਰਿਮਾਂਡ ਖ਼ਤਮ ਹੋਣ ਤੋਂ ਬਾਅਦ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ | ਜਿੱਥੇ ਅਦਾਲਤ ਨੇ ਇਕ ਕਤਲ ਦੇ ਕੇਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਪੁਲਿਸ ਨੂੰ ਟਰਾਂਜਿਟ ਰਿਮਾਂਡ ਦਿੱਤਾ ਸੀ ਹੁਣ ਫਿਰ ਅਦਾਲਤ ਨੇ 4 ਦਿਨ ਦਾ ਰਿਮਾਂਡ ਦੇ ਦਿੱਤਾ ਹੈ।ਲਾਰੈਂਸ ਬਿਸ਼ਨੋਈ ਨੂੰ ਮੁੜ ਅੱਜ ਅੰਮ੍ਰਿਤਸਰ ਅਦਾਲਤ 'ਚ ਕੀਤਾ ਜਾਵੇਗਾ ਪੇਸ਼, ਵੱਡੀ ਗਿਣਤੀ 'ਚ ਪੁਲੀਸ ਫੋਰਸ ਤੈਨਾਤ ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਦੀ ਸ਼ਾਮ 5.30 ਵਜੇ ਗੋਲੀਆ ਮਾਰ ਕਰ ਦਿੱਤਾ ਸੀ। ਉਸ ਤੋਂ ਲਾਰੈਂਸ ਬਿਸ਼ਨੋਈ ਗੁਰੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਪੰਜਾਬ ਪੁਲਿਸ ਲਾਰੈਸ਼ ਬਿਸਨੋਈ ਨੂੰ ਰਿਮਾਡ ਉੱਤੇ ਪੰਜਾਬ ਲੈ ਕੇ ਆਈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਪ੍ਰਿਆਵਰਤ ਫੌਜ਼ੀ, ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਵੀ ਵਾਰੰਟ ਉੱਤੇ ਪੰਜਾਬ ਲੈ ਕੇ ਆਈ ਸੀ। ਲਾਰੈਂਸ ਬਿਸ਼ਨੋਈ ਨੂੰ ਮੁੜ ਅੱਜ ਅੰਮ੍ਰਿਤਸਰ ਅਦਾਲਤ 'ਚ ਕੀਤਾ ਜਾਵੇਗਾ ਪੇਸ਼, ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀ ਗੈਂਗਸਟਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾਂ ਦਾ ਐਨਕਾਊਂਟਰ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਗੈਂਗਸਟਰ ਦੀਪਕ ਮੁੰਡੀ ਦੀ ਭਾਲ ਕਰ ਰਹੀ ਹੈ।

Related Post