ਸਿੱਖ ਧਰਮ ਤੋਂ ਸਿੱਖੀ ਸੇਵਾ ਭਾਵਨਾ, ਗਣਪਤੀ ਵਿਸਰਜਨ ਤੋਂ ਬਾਅਦ ਕੀਤੀ ਜੂਹੂ ਬੀਚ ਦੀ ਸਫਾਈ

By  Joshi September 6th 2017 07:45 PM -- Updated: September 6th 2017 10:10 PM

ਗਣਪਤੀ ਵਿਸਰਜਨ ਦੇ ਇਕ ਦਿਨ ਤੋਂ ਬਾਅਦ, ਅਭਿਨੇਤਾ ਰਣਦੀਪ ਹੁੱਡਾ ਨੂੰ ਬੁੱਧਵਾਰ ਸਵੇਰੇ ਜੂਹੂ ਬੀਚ ਦੇ ਐਨ ਜੀ ਓ ਅਫ਼ਰਾਜ਼ ਦੇ ਮੈਂਬਰਾਂ ਦੇ ਨਾਲ ਸਫਾਈ ਕਰਦੇ ਦੇਖਿਆ ਗਿਆ।

ਐਕਟਰ ਨੇ ਕੇਸਰੀ ਦਸਤਾਰ ਦੇ ਨਾਲ ਕਾਲੇ ਰੰਗ ਦੀ ਟੀ-ਸ਼ਰਟ ਅਤੇ ਨੀਲੀ ਜੀਨਸ ਪਾਈ ਹੋਈ ਹੈ ਅਤੇ ਬੀਚ 'ਤੇ ਸਫਾਈ ਕਰ ਰਿਹਾ ਸੀ।

Learning from Sikhism, Randeep Hooda wears turban and cleans Juhu Beach"ਇਹ ਸੇਵਾ ਭਾਵਨਾ ਉਸ ਨੇ ਸਿੱਖ ਧਰਮ ਤੋਂ ਸਿੱਖੀ ਹੈ ਅਤੇ ਪਿਛਲੇ ਇਕ ਸਾਲ ਤੋਂ ਉਹ ਸਿੱਖ ਧਰਮ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਅਨੁਸਾਰ "ਸੇਵਾ ਭਾਵ" ਸਾਰੇ ਧਰਮਾਂ ਨੂੰ ਸਿੱਖਣਾ ਚਾਹੀਦਾ ਹੈ" ਸੂਤਰਾਂ ਨੇ ਕਿਹਾ।

Learning from Sikhism, Randeep Hooda wears turban and cleans Juhu Beachਦੱਸਣਯੋਗ ਹੈ ਕਿ ਰਾਜੂ ਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ ਫਿਲਮ "ਬੈਟਲ ਆਫ ਸਾਰਾਗੜੀ" 'ਚ ਵੀ ਹੁੱਡਾ ਨੂੰ ਦੇਖਿਆ ਜਾਵੇਗਾ।

Learning from Sikhism, Randeep Hooda wears turban and cleans Juhu Beachਇਹ ਫ਼ਿਲਮ " ਬੈਟਲ ਆਫ ਸਾਰਾਗੜੀ", ਸਿੱਖਾਂ ਅਤੇ ਅਫਗਾਨਾਂ ਵਿੱਚ ਹੋਈ ਲੜਾਈ ਬਾਰੇ ਹੈ ਜੋ ੧੮੯੭ ਵਿਚ ਬ੍ਰਿਟਿਸ਼ ਭਾਰਤੀ ਫ਼ੌਜ ਅਤੇ ਅਫਗਾਨ ਓਰਕਾਜ਼ੀ ਕਬੀਲੇ ਦੇ ਵਿਚਕਾਰ ਉੱਤਰੀ-ਪੱਛਮੀ ਸਰਹੱਦੀ ਪ੍ਰਾਂਤ (ਹੁਣ ਖੈਬਰ ਪਖਤੂਨਖਵਾ, ਪਾਕਿਸਤਾਨ) ਵਿਚ ਹੋਈ ਸੀ।

—PTC News

Related Post