ਮਾਸਕ ਨਾ ਪਾਉਣ 'ਤੇ ਲੋਕਾਂ ਨੂੰ ਡਾਂਟਦਿਆਂ ਛੋਟੋ ਜਿਹੇ ਮੁੰਡੇ ਦੀ ਵੀਡੀਓ ਵਾਇਰਲ

By  Baljit Singh July 6th 2021 05:19 PM

ਧਰਮਸ਼ਾਲਾ: ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਸ਼ਾਇਦ ਖਤਮ ਹੋ ਗਈ ਹੋ ਸਕਦੀ ਹੈ, ਹਾਲਾਂਕਿ ਘਾਤਕ ਬਿਮਾਰੀ ਦੇ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ। ਜਿਵੇਂ ਕਿ ਕਿਹਾ ਜਾ ਰਿਹਾ ਹੈ ਕਿ ਦੇਸ਼ ਵਿਚ COVID-19 ਦੀ ਤੀਜੀ ਲਹਿਰ ਆਉਣ ਵਾਲੀ ਹੈ ਤੇ ਲੱਖਾਂ ਸੈਲਾਨੀ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹਿਮਾਚਲ ਪ੍ਰਦੇਸ਼ ਪਹੁੰਚੇ ਹਨ। ਸ਼ਿਮਲਾ, ਮਨਾਲੀ, ਧਰਮਸ਼ਾਲਾ, ਡਲਹੌਜ਼ੀ ਅਤੇ ਨਰਕੰਡਾ ਜਿਹੇ ਸੈਰ-ਸਪਾਟਾ ਸਥਾਨਾਂ 'ਤੇ ਰਹਿਣ ਲਈ ਹੋਟਲ ਬੁੱਕ ਕੀਤੇ ਜਾਂਦੇ ਹਨ।

ਪੜੋ ਹੋਰ ਖਬਰਾਂ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬਦਲੇ 8 ਸੂਬਿਆਂ ਦੇ ਰਾਜਪਾਲ

ਇਸ ਦੌਰਾਨ ਅਜਿਹੀਆਂ ਕਈ ਫੋਟੋਆਂ ਤੇ ਵੀਡੀਓਜ਼ ਵਿਚ ਦਿਖਾਈ ਦਿੰਦਾ ਹੈ ਕਿ ਲੋਕ ਅਕਸਰ ਦੀ ਕੋਰੋਨਾ ਦੇ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰਦੇ। ਅਜਿਹੀ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿਥੇ ਧਰਮਸ਼ਾਲਾ ਵਿਚ ਭੀੜ ਵਾਲੀ ਗਲੀ ਵਿਚ ਇਕ ਛੋਟਾ ਲੜਕਾ ਚਿਹਰੇ ਦੇ ਮਾਸਕ ਨਾ ਪਾਉਣ ਉੱਤੇ ਲੋਕਾਂ ਨੂੰ ਡਾਂਟਦਾ ਦਿਖਾਈ ਦਿੰਦਾ ਹੈ।

ਪੜੋ ਹੋਰ ਖਬਰਾਂ: ਕੀ ਭਾਰਤ ਵਿਚ ਆਉਣ ਵਾਲੀ ਹੈ ਕੋਰੋਨਾ ਵਾਇਰਸ ਦੀ ਤੀਜੀ ਲਹਿਰ? ਰਿਪੋਰਟ ਵਿਚ ਖੁਲਾਸਾ

ਇਹ ਛੋਟਾ ਬੱਚਾ ਧਰਮਸ਼ਾਲਾ ਦੀਆਂ ਸੜਕਾਂ 'ਤੇ ਦੇਖਿਆ ਗਿਆ, ਜੋ ਲੋਕਾਂ ਨੂੰ ਮਾਸਕ ਪਹਿਨਣ ਲਈ ਕਹਿ ਰਿਹਾ ਸੀ। ਉਸ ਕੋਲ ਪਹਿਨਣ ਲਈ ਜੁੱਤੇ ਵੀ ਨਹੀਂ ਹਨ। ਇਸ ਦੌਰਾਨ ਲੋਕਾਂ ਦੇ ਚਿਹਰੇ ਦੇਖੇ ਜਾ ਸਕਦੇ ਹਨ। ਕੌਣ ਪੜਿਆ-ਲਿਖਿਆ ਹੈ ਤੇ ਕੌਣ ਅਨਪੜ੍ਹ। ਇਸ ਕੈਪਸ਼ਨ ਨਾਲ ਇੰਸਟਾਗ੍ਰਾਮ 'ਤੇ ਇਸ ਦੀ ਵੀਡੀਓ ਸਾਂਝੀ ਕੀਤੀ ਗਈ ਹੈ।

ਪੜੋ ਹੋਰ ਖਬਰਾਂ: ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

ਵੀਡੀਓ ਵਿਚ ਛੋਟੇ ਲੜਕੇ ਨੂੰ ਚਿਹਰੇ ਉੱਤੇ ਮਾਸਕ ਪਾਇਆਂ ਤੇ ਹੱਥ ਵਿਚ ਇਕ ਸੋਟੀ ਫੜੇ ਦੇਖਿਆ ਜਾ ਸਕਦਾ ਹੈ। ਉਹ ਉਸ ਪਾਸੋਂ ਲੰਘਣ ਵਾਲੇ ਹਰ ਵਿਅਕਤੀ ਨੂੰ ਪੁੱਛਦਾ ਹੈ, "ਤੁਹਾਡਾ ਮਾਸਕ ਕਿਥੇ ਹੈ?" ਉਹ ਉਨ੍ਹਾਂ ਨੂੰ ਸੋਟੀ ਨਾਲ ਵੀ ਟੋਹੰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਲੋਕ ਮੁੰਡੇ ਦੀ ਗੱਲ਼ ਵੱਲ ਕੋਈ ਧਿਆਨ ਨਹੀਂ ਦਿੰਦੇ।

ਹਾਲਾਂਕਿ ਇਸ ਵੀਡੀਓ ਨੂੰ 2.47 ਲੱਖ ਤੋਂ ਵੱਧ ਵਾਰ ਦੇਖਿਆ ਗਿਆ। ਨੈਟਿਜ਼ਨਜ਼ ਨੇ ਲੋਕਾਂ ਨੂੰ ਮਾਸਕ ਪਹਿਨਣ ਲਈ ਕਹਿਣ ਲਈ ਛੋਟੇ ਮੁੰਡੇ ਦੀ ਪ੍ਰਸ਼ੰਸਾ ਕੀਤੀ ਅਤੇ ਕੋਵੀਡ-19 ਸੁਰੱਖਿਆ ਉਪਾਵਾਂ ਦੀ ਪਾਲਣਾ ਨਾ ਕਰਨ ਲਈ ਲੋਕਾਂ ਦੀ ਅਲੋਚਨਾ ਕੀਤੀ। ਇਸ ਦੌਰਾਨ ਲੋਕਾਂ ਨੇ ਛੋਟੇ ਲੜਕੇ ਨੂੰ ਅਸੀਸਾਂ ਵੀ ਦਿੱਤੀਆਂ।

-PTC News

Related Post