ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਇਸ ਸੂਬੇ ਦੀ ਸਰਕਾਰ ਨੇ ਲਗਾ ਦਿੱਤਾ ਮੁਕੰਮਲ ਲਾਕਡਾਊਨ 

By  Shanker Badra March 11th 2021 05:21 PM

ਨਾਗਪੁਰ : ਦੇਸ਼ ਭਰ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ।  ਜਿਨ੍ਹਾਂ ਛੇ ਰਾਜਾਂ ਵਿੱਚ ਕੇਸ ਵੱਧ ਰਹੇ ਹਨ, ਉਨ੍ਹਾਂ ਵਿੱਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ।ਮਹਾਰਾਸ਼ਟਰ ਵਿਚ ਲਗਾਤਾਰ ਵਧ ਰਹੇ ਕੋਰੋਨਾ ਕਾਰਨ ਹਾਲਾਤ ਦਿਨ-ਬ-ਦਿਨ ਭਿਆਨਕ ਹੁੰਦੇ ਜਾ ਰਹੇ ਹਨ। ਕੋਰੋਨਾ ਦੀ ਬੇਕਾਬੂ ਸਥਿਤੀ ਦੇ ਮੱਦੇਨਜ਼ਰ ਮਹਾਰਾਸ਼ਟਰ ਸਰਕਾਰ ਨੇ ਨਾਗਪੁਰ ਵਿੱਚ ਇੱਕ ਮੁਕੰਮਲ ਲਾਕਡਾਊਨ ਲਗਾ ਦਿੱਤਾ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ 26 ਮਾਰਚ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਕੀਤਾ ਐਲਾਨ [caption id="attachment_480916" align="aligncenter" width="300"]Lockdown imposed in Maharashtra’s Nagpur from March 15 to 21 for COVID-19 cases ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਇਸ ਸੂਬੇ ਦੀ ਸਰਕਾਰ ਨੇ ਲਗਾ ਦਿੱਤਾ ਮੁਕੰਮਲ ਲਾਕਡਾਊਨ[/caption] ਜਿਸ ਕਾਰਨ ਹੁਣ ਰਾਜ ਦੀ ਊਧਵ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਿਤਿਨ ਰਾਊਤ ਨੇ ਵੀਰਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ 15 ਤੋਂ 21 ਮਾਰਚ ਤੱਕ ਪੂਰਨ ਤਾਲਾਬੰਦੀ ਰਹੇਗੀ। ਇਸ ਸਮੇਂ ਦੌਰਾਨ ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। [caption id="attachment_480917" align="aligncenter" width="300"]Lockdown imposed in Maharashtra’s Nagpur from March 15 to 21 for COVID-19 cases ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਇਸ ਸੂਬੇ ਦੀ ਸਰਕਾਰ ਨੇ ਲਗਾ ਦਿੱਤਾ ਮੁਕੰਮਲ ਲਾਕਡਾਊਨ[/caption] ਦੱਸ ਦੇਈਏ ਕਿ ਮਹਾਰਾਸ਼ਟਰ, ਕੇਰਲ, ਪੰਜਾਬ, ਤਾਮਿਲਨਾਡੂ, ਗੁਜਰਾਤ ਅਤੇ ਕਰਨਾਟਕ 'ਚ ਕੋਵਿਡ-19 ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ। ਇਨ੍ਹਾਂ 6 ਸੂਬਿਆਂ 'ਚੋਂ ਕੋਵਿਡ-19 ਦੇ ਕੇਸ ਮਹਾਰਾਸ਼ਟਰ 'ਚ ਸਭ ਤੋਂ ਵਧੇਰੇ ਹਨ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਸੂਬੇ ਦੇ ਊਧਵ ਠਾਕਰੇ ਸਰਕਾਰ ਨੇ ਨਾਗਪੁਰ ਸ਼ਹਿਰ 'ਚ ਤਾਲਾਬੰਦੀ ਲਾਉਣ ਦਾ ਵੱਡਾ ਫ਼ੈਸਲਾ ਲਿਆ ਹੈ। [caption id="attachment_480915" align="aligncenter" width="300"]Lockdown imposed in Maharashtra’s Nagpur from March 15 to 21 for COVID-19 cases ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਇਸ ਸੂਬੇ ਦੀ ਸਰਕਾਰ ਨੇ ਲਗਾ ਦਿੱਤਾ ਮੁਕੰਮਲ ਲਾਕਡਾਊਨ[/caption] ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਚ ਇਕ ਦਿਨ 'ਚ 13,659 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਪੀੜਤਾਂ ਦੀ ਗਿਣਤੀ 22,52,057 ਹੋ ਗਈ ਹੈ। ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 54 ਹੋਰ ਰੋਗੀਆਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ 52,610 ਹੋ ਗਈ ਹੈ। ਉੱਥੇ ਹੀ ਨਾਗਪੁਰ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 2,43,726 ਕੇਸ ਸਾਹਮਣੇ ਆ ਚੁੱਕੇ ਹਨ। -PTCNews

Related Post