Lok Sabha Election 2019: ਦਲਬੀਰ ਕੌਰ ਨੇ ਭਾਜਪਾ ਦੀ ਟਿਕਟ ਤੋਂ ਚੋਣ ਲੜਨ ਲਈ ਪੇਸ਼ ਕੀਤੀ ਦਾਅਵੇਦਾਰੀ

By  Jashan A March 27th 2019 12:43 PM

Lok Sabha Election 2019: ਦਲਬੀਰ ਕੌਰ ਨੇ ਭਾਜਪਾ ਦੀ ਟਿਕਟ ਤੋਂ ਚੋਣ ਲੜਨ ਲਈ ਪੇਸ਼ ਕੀਤੀ ਦਾਅਵੇਦਾਰੀ,ਸਿਰਸਾ: ਪਿਛਲੇ ਕੁਝ ਸਮਾਂ ਪਹਿਲਾਂ ਪਾਕਿ 'ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਲਈ ਸਿਰਸਾ ਤੋਂ ਭਾਜਪਾ ਤੋਂ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। [caption id="attachment_275050" align="aligncenter" width="300"]bjp Lok Sabha Election 2019: ਦਲਬੀਰ ਕੌਰ ਨੇ ਭਾਜਪਾ ਦੀ ਟਿਕਟ ਤੋਂ ਚੋਣ ਲੜਨ ਲਈ ਪੇਸ਼ ਕੀਤੀ ਦਾਅਵੇਦਾਰੀ[/caption] ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਨੇ ਕਿਹਾ ਕਿ ਇਕ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਉਨ੍ਹਾਂ ਦੇ ਗੋਤ ਦੇ ਲੋਕਾਂ ਕਾਰਨ ਉਨ੍ਹਾਂ ਨੇ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਦੀ ਮੈਨੀਫੈਸਟੋ ਕਮੇਟੀ ਨੇ ਕਿਸਾਨ ਆਗੂਆਂ ਨਾਲ ਕੀਤੀ ਗੱਲਬਾਤ ਦੱਸ ਦੇਈਏ ਕਿ ਦਲਬੀਰ ਕੌਰ 2016 'ਚ ਭਾਜਪਾ 'ਚ ਸ਼ਾਮਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਪਰ ਸਿਰਸਾ ਦੇ ਲੋਕ ਹੀ ਚਾਹੁੰਦੇ ਹਨ ਕਿ ਮੈਂ ਭਾਜਪਾ ਵੱਲੋਂ ਸਿਰਸਾ ਤੋਂ ਲੋਕ ਸਭਾ ਚੋਣਾਂ 'ਚ ਹਿੱਸਾ ਲਵਾਂ ਅਤੇ ਪਿਛਲੇ 2 ਸਾਲ ਤੋਂ ਮੈਂ ਸਿਰਸਾ ਦੇ ਲੋਕਾਂ ਨਾਲ ਜੁੜੀ ਹੋਈ ਹਾਂ ਅਤੇ ਉਨ੍ਹਾਂ ਦੇ ਕੰਮ ਕਰ ਰਹੀ ਹਾਂ। [caption id="attachment_275048" align="aligncenter" width="300"]bjp Lok Sabha Election 2019: ਦਲਬੀਰ ਕੌਰ ਨੇ ਭਾਜਪਾ ਦੀ ਟਿਕਟ ਤੋਂ ਚੋਣ ਲੜਨ ਲਈ ਪੇਸ਼ ਕੀਤੀ ਦਾਅਵੇਦਾਰੀ[/caption] ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਛੱਡ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ ਤਾਂ ਮੈਂ ਪਾਰਟੀ ਦੇ ਨਾਲ ਹਾਂ ਅਤੇ ਕਿਸੇ ਨੂੰ ਵੀ ਟਿਕਟ ਮਿਲੇ ਮੈਂ ਉਸ ਦੇ ਲਈ ਪ੍ਰਚਾਰ ਜ਼ਰੂਰ ਕਰਾਂਗੀ ਅਤੇ ਪਾਰਟੀ ਦਾ ਸਮਰਥਨ ਕਰਾਂਗੀ। -PTC News

Related Post