ਲੋਕ ਸਭਾ ਚੋਣਾਂ 2019 : ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਵਿਖੇ ਪਾਈ ਵੋਟ

By  Shanker Badra May 19th 2019 10:09 AM -- Updated: May 19th 2019 12:19 PM

ਲੋਕ ਸਭਾ ਚੋਣਾਂ 2019 : ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਵਿਖੇ ਪਾਈ ਵੋਟ:ਪਟਿਆਲਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਵੋਟਾਂ ਪੈ ਰਹੀਆਂ ਹਨ।ਜਿਸ ਵਿੱਚ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ (ਰਿਜ਼ਰਵ), ਹੁਸ਼ਿਆਰਪੁਰ (ਰਿਜ਼ਰਵ), ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫ਼ਤਿਹਗੜ ਸਾਹਿਬ (ਰਿਜ਼ਰਵ), ਫ਼ਰੀਦਕੋਟ (ਰਿਜ਼ਰਵ), ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਪਟਿਆਲਾ ਤੇ ਚੰਡੀਗੜ ਦੀ ਇੱਕ ਲੋਕ ਸਭਾ ਸੀਟ 'ਤੇ ਵੋਟਾਂ ਪੈ ਰਹੀਆਂ ਹਨ।

Lok Sabha elections 2019: pda candidate dr. dharamveer gandhi Vote At Patiala
ਲੋਕ ਸਭਾ ਚੋਣਾਂ 2019 : ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਵਿਖੇ ਪਾਈ ਵੋਟ

ਪੰਜਾਬ ਜਮਹੂਰੀਅਤ ਗੱਠਜੋੜ ਅਤੇ ਨਵਾਂ ਪੰਜਾਬ ਪਾਰਟੀ ਦੇ ਸਾਂਝੇ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਲੋਂ ਸਤਾਰਵੀਂ ਲੋਕ ਸਭਾ ਲਈ ਅੱਜ ਸਵੇਰੇ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ ਹੈ।ਆਪਣੀ ਪਤਨੀ ਪਦਮਾ ਗਾਂਧੀ ਨਾਲ ਸਰਕਾਰੀ ਕਾਲਜ ਵਿੱਚ ਵੋਟ ਪਾਉਣ ਪੁੱਜੇ ਡਾਕਟਰ ਧਰਮਵੀਰ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸ ਹੈ ਕਿ ਅੱਜ ਲੋਕਾਂ ਨੂੰ ਉਨ੍ਹਾਂ ਦੀ ਸ਼ਕਤੀ ਦੀ ਵਰਤੋਂ ਕਰਨ ਦੀ ਖੁੱਲ੍ਹੀ ਆਜ਼ਾਦੀ ਮਿਲੇਗੀ ਅਤੇ ਉਹ ਆਸ ਕਰਦੇ ਹਨ ਕਿ ਬਿਨਾਂ ਕਿਸੇ ਧੱਕੇ ਤੋਂ ਅੱਜ ਦੀ ਵੋਟਿੰਗ ਦਾ ਕੰਮ ਮੁਕੰਮਲ ਹੋਵੇਗਾ।

 Lok Sabha elections 2019: pda candidate dr. dharamveer gandhi Vote At Patiala
ਲੋਕ ਸਭਾ ਚੋਣਾਂ 2019 : ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਵਿਖੇ ਪਾਈ ਵੋਟ

ਇਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 254 ਮਰਦ ਅਤੇ 24 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

Lok Sabha elections 2019: pda candidate dr. dharamveer gandhi Vote At Patiala ਲੋਕ ਸਭਾ ਚੋਣਾਂ 2019 : ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਵਿਖੇ ਪਾਈ ਵੋਟ

ਹੋਰ ਖਬਰਾਂ: ਲੋਕ ਸਭਾ ਚੋਣਾਂ 2019 : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਜੱਦੀ ਪਿੰਡ ਉਭਾਵਾਲ ਵਿਖੇ ਪਾਈ ਵੋਟ

ਇਸੇ ਤਰ੍ਹਾਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਲੜ ਰਹੇ ਹਨ।ਜਿਨ੍ਹਾਂ ਵਿਚ 9 ਔਰਤਾਂ ਵੀ ਸ਼ਾਮਲ ਹਨ।ਇਸ ਹਲਕੇ ਵਿਚ ਵੋਟਿੰਗ ਲਈ ਕੁੱਲ 597 ਪੋਲਿੰਗ ਬੂਥ ਬਣਾਏ ਗਏ।ਚੰਡੀਗੜ੍ਹ ਵਿਚ ਕੁੱਲ ਵੋਟਰਾਂ ਜੀ ਗਿਣਤੀ 6,46,084 ਹੈ।ਜਿਨ੍ਹਾਂ ਵਿਚ 3,41,640 ਪੁਰਸ਼ ਵੋਟਰ ਨੇ ਅਤੇ 3,04,423 ਮਹਿਲਾ ਵੋਟਰ ਜਦਕਿ 21 ਵੋਟਰ ਤੀਜੇ ਲਿੰਗ ਦੇ ਸ਼ਾਮਲ ਹਨ।ਇਨ੍ਹਾਂ ਵੋਟਾਂ ਤੋਂ ਬਾਅਦ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਜਾਵੇਗੀ।ਜਿਸ ਤੋਂ 23 ਮਈ ਨੂੰ ਹੀ ਪਤਾ ਚੱਲੇਗਾ ਕਿ ਕਿਸ-ਕਿਸ ਉਮੀਦਵਾਰ ਦੇ ਸਿਰ ਜਿੱਤ ਦਾ ਸਿਹਰਾ ਸਜਦਾ ਹੈ।

-PTCNews

ਹੋਰ Videos ਦੇਖਣ ਲਈ ਸਾਡਾ Youtube Channel Subscribe ਕਰੋ-

Related Post