ਲੋਕ ਸਭਾ ਚੋਣਾਂ 2019 : ਕਾਂਗਰਸ ਦੇ ਦਿੱਗਜ ਨੇਤਾ ਅਤੇ ਫਤਿਹਪੁਰ ਸੀਕਰੀ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਪਾਈ ਵੋਟ

By  Shanker Badra April 18th 2019 11:26 AM

ਲੋਕ ਸਭਾ ਚੋਣਾਂ 2019 : ਕਾਂਗਰਸ ਦੇ ਦਿੱਗਜ ਨੇਤਾ ਅਤੇ ਫਤਿਹਪੁਰ ਸੀਕਰੀ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਪਾਈ ਵੋਟ:ਆਗਰਾ : ਅੱਜ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਵੋਟਾਂ ਪੈ ਰਹੀਆਂ ਹਨ।ਉੱਥੇ ਹੀ, ਅੱਜ 95 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਕਿਉਂਕਿ ਤ੍ਰਿਪੁਰਾ ਸੀਟ 'ਤੇ ਦੁਬਾਰਾ ਵੋਟਿੰਗ ਹੋਵੇਗੀ।ਇਸ ਦੌਰਾਨ ਯੂ.ਪੀ. ਕਾਂਗਰਸ ਦੇ ਮੁਖੀ ਰਾਜ ਬੱਬਰ ਅਤੇ ਫ਼ਤਿਹਪੁਰ ਸੀਕਰੀ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਰਾਧਾ ਬੱਲਭ ਇੰਟਰ ਕਾਲਜ 'ਚ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ ਹੈ। [caption id="attachment_284194" align="aligncenter" width="300"]ok Sabha elections 2019 UP Congress chief Raj Babbar Radha Ballabh vote
ਲੋਕ ਸਭਾ ਚੋਣਾਂ 2019 : ਕਾਂਗਰਸ ਦੇ ਦਿੱਗਜ ਨੇਤਾ ਅਤੇ ਫਤਿਹਪੁਰ ਸੀਕਰੀ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਪਾਈ ਵੋਟ[/caption] ਇਸ ਤੋਂ ਇਲਾਵਾ ਓਡੀਸ਼ਾ ਦੇ 35 ਵਿਧਾਨ ਸਭਾ ਖੇਤਰ 'ਚ ਵੀ ਵੋਟਿੰਗ ਹੋ ਰਹੀ ਹੈ।ਅੱਜ ਹੋਣ ਵਾਲੀਆਂ ਸੀਟਾਂ ਵਿਚ ਉਤਰ ਪ੍ਰਦੇਸ਼ ਦੀਆਂ 8, ਬਿਹਾਰ 'ਚ 5, ਤਮਿਲਨਾਡੂ 38, ਕਰਨਾਟਕ 14, ਮਹਾਰਾਸ਼ਟਰ 10, ਉੜੀਸਾ 5, ਅਸਾਮ 5, ਪੱਛਮੀ ਬੰਗਾਲ 3, ਛੱਤੀਸਗੜ੍ਹ 3, ਜੰਮੂ ਕਸ਼ਮੀਰ 2, ਮਣੀਪੁਰ 1 ਅਤੇ ਪੁਡੁਚੇਰੀ 1 ਸੀਟ ਸ਼ਾਮਲ ਹੈ। [caption id="attachment_284193" align="aligncenter" width="300"]ok Sabha elections 2019 UP Congress chief Raj Babbar Radha Ballabh vote
ਲੋਕ ਸਭਾ ਚੋਣਾਂ 2019 : ਕਾਂਗਰਸ ਦੇ ਦਿੱਗਜ ਨੇਤਾ ਅਤੇ ਫਤਿਹਪੁਰ ਸੀਕਰੀ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਪਾਈ ਵੋਟ[/caption] ਅੱਜ ਦੂਜੇ ਪੜਾਅ ਵਿਚ ਕਈ ਦਿੱਗਜ ਆਗੂਆਂ ਦੀ ਕਿਸਮਤ ਦਾਅ ਉਤੇ ਲੱਗੀ ਹੈ।ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਐਚ.ਡੀ.ਦੇਵੇਗੋੜਾ, ਭਾਜਪਾ ਆਗੂ ਹੇਮਾ ਮਾਲਿਨੀ, ਡੀਐਮਕੇ ਆਗੂ ਦਿਆਨਿਧੀ ਮਾਰਨ, ਕਾਂਗਰਸ ਦੇ ਰਾਜ ਬੱਬਰ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਤੋਂ ਇਲਾਵਾ ਅਨੇਕਾਂ ਪ੍ਰਮੁੱਖ ਉਮੀਦਵਾਰ ਆਪਣੀ ਕਿਸ਼ਮਤ ਅਜਮਾ ਰਹੇ ਹਨ। [caption id="attachment_284192" align="aligncenter" width="300"]
ਲੋਕ ਸਭਾ ਚੋਣਾਂ 2019 : ਕਾਂਗਰਸ ਦੇ ਦਿੱਗਜ ਨੇਤਾ ਅਤੇ ਫਤਿਹਪੁਰ ਸੀਕਰੀ ਤੋਂ ਪਾਰਟੀ ਦੇ ਉਮੀਦਵਾਰ ਰਾਜ ਬੱਬਰ ਨੇ ਪਾਈ ਵੋਟ[/caption] ਅੱਜ ਹੋਣ ਵਾਲੀਆਂ ਦੂਜੇ ਪੜਾਅ ਦੀਆਂ ਚੋਣਾਂ ਵਿਚ 1596 ਉਮੀਦਵਾਰ ਮੈਦਾਨ ਵਿਚ ਹਨ, ਜਿਸ ਵਿਚ 15।5 ਕਰੋੜ ਵੋਟਰ ਹਨ ਅਤੇ 1।8 ਲੱਖ ਬੂਥ ਕੇਂਦਰ ਬਣਾਏ ਗਏ ਹਨ।ਜ਼ਿਕਰਯੋਗ ਹੈ ਕਿ ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਲੋਕ ਸਭਾ ਦੀ 91 ਸੀਟਾਂ 'ਤੇ 20 ਸੂਬਿਆਂ 'ਚ ਵੋਟਿੰਗ ਹੋਈ ਸੀ। -PTCNews

Related Post