"ਫੇਰ ਇੱਕ ਵਾਰ ਮੋਦੀ ਸਰਕਾਰ", ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ

By  Jashan A May 23rd 2019 05:20 PM -- Updated: May 23rd 2019 05:25 PM

"ਫੇਰ ਇੱਕ ਵਾਰ ਮੋਦੀ ਸਰਕਾਰ", ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ,7 ਪੜਾਅ 'ਚ 19 ਮਈ ਨੂੰ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ।ਜਿਸ ਦੌਰਾਨ ਇੱਕ ਵਾਰ ਤੋਂ NDA ਸਰਕਾਰ ਨੇ ਬਾਜ਼ੀ ਮਾਰ ਲਈ ਹੈ। ਲੋਕ ਸਭਾ ਦੀਆਂ 543 ਸੀਟਾਂ ਚੋਂ ਇਸ ਵਾਰ ਤੋਂ NDA ਸਰਕਾਰ ਨੇ ਬਾਜ਼ੀ ਮਾਰ ਲਈ ਹੈ।

ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੀਆਂ 13 ਸੀਟਾਂ ਵਿੱਚੋਂ 8 ਕਾਂਗਰਸ, 4 ਅਕਾਲੀ-ਭਾਜਪਾ 2 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਮਿਲੀ ਹੈ। ਇਥੇ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਉਥੇ ਹੀ ਹਰਿਆਣਾ 'ਚ ਵੀ ਭਾਜਪਾ ਦਾ ਦਬਦਬਾ ਰਿਹਾ, ਜਿਥੇ ਹਰਿਆਣਾ ਦੀਆਂ 10 ਸੀਟਾਂ 'ਤੇ ਭਾਜਪਾ ਨੇ ਬਾਜ਼ੀ ਮਾਰ ਲਈ ਹੈ।

ਉਥੇ ਹੀ ਸਭ ਤੋਂ ਮੁੱਖ ਸੀਟ ਮੰਨੀ ਜਾ ਰਹੀ ਵਾਰਾਨਸੀ ਸੀਟ ਤੋਂ ਵੀ ਭਾਜਪਾ ਨੇ ਜਿੱਤ ਦਰਜ ਕੀਤੀ, ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਸੀ।ਵਾਰਾਣਸੀ ਤੋਂ ਮੋਦੀ 4,05,992 ਵੋਟਾਂ ਨਾਲ ਜਿੱਤ ਹਾਸਲ ਕੀਤੀ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦਾ ਮੁਕਾਬਲਾ ਹੋਇਆ ਸੀ। ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦਾ ਮੁਕਾਬਲਾ ਹੋਇਆ ਸੀ। ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਥੇ ਓਨਾਵ ਤੋਂ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਪ੍ਰਚੰਡ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਗਠਜੋੜ ਉਮੀਦਵਾਰ ਅਰੁਣ ਸ਼ੰਕਰ ਸ਼ੁੱਕਲਾ ਨੂੰ 3,56,248 ਵੋਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਸਾਕਸ਼ੀ ਮਹਾਰਾਜ ਨੂੰ ਕੁੱਲ 638907 ਵੋਟ ਮਿਲੇ, ਜਦੋਂ ਕਿ ਗਠਜੋੜ ਉਮੀਦਵਾਰ ਨੂੰ ਕੁੱਲ 283659 ਵੋਟ ਮਿਲੇ ਹਨ।

ਮਥੁਰਾ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਤੋਂ ਦੂਜੀ ਵਾਰ ਚੋਣ ਮੈਦਾਨ 'ਚ ਉਤਰੀ ਮੌਜੂਦਾ ਸੰਸਦ ਮੈਂਬਰ ਹੇਮਾ ਮਾਲਿਨੀ ਆਪਣੇ ਮੁਕਾਬਲੇਬਾਜ਼ ਸਪਾ-ਬਸਪਾ ਸਹਿਯੋਗੀ ਰਾਸ਼ਟਰੀ ਲੋਕਦਲ (ਰਾਲੋਦ) ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਹਰਾ ਕੇ ਉਹਨਾਂ ਭਾਜਪਾ ਦੀ ਝੋਲੀ ਇੱਕ ਹੋਰ ਸੀਟ ਪਾਈ।

ਹੋਰ ਸੂਬਿਆਂ ਅਤੇ ਸੀਟਾਂ ਦੀ ਜਾਣਕਾਰੀ ਲਈ ਵੇਰਵੇ ਹੇਠਾਂ ਦਿੱਤੇ ਗਏ ਹਨ।

Aam Aadmi Party011
AJSU Party011
All India Anna Dravida Munnetra Kazhagam011
All India Majlis-E-Ittehadul Muslimeen022
All India Trinamool Congress02323
All India United Democratic Front011
Bahujan Samaj Party01111
Bharatiya Janata Party14288302
Biju Janata Dal01313
Communist Party of India022
Communist Party of India (Marxist)033
Dravida Munnetra Kazhagam02323
Indian National Congress14950
Indian Union Muslim League033
Jammu & Kashmir National Conference033
Janata Dal (Secular)101
Janata Dal (United)01616
Jharkhand Mukti Morcha011
Kerala Congress (M)011
Lok Jan Shakti Party066
Mizo National Front011
Naga Peoples Front011
National People's Party011
Nationalist Congress Party055
Revolutionary Socialist Party011
Samajwadi Party066
Shiromani Akali Dal022
Shivsena01818
Sikkim Krantikari Morcha011
Telangana Rashtra Samithi099
Telugu Desam033
Yuvajana Sramika Rythu Congress Party02222
Other

 

Related Post