ਵੱਡੀ ਖੁਸ਼ਖ਼ਬਰੀ : ਹੁਣੇ-ਹੁਣੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਹੋਇਆ ਵੱਡਾ ਐਲਾਨ ,ਪੜ੍ਹੋ ਪੂਰੀ ਖ਼ਬਰ

By  Shanker Badra July 1st 2019 12:16 PM -- Updated: July 1st 2019 01:22 PM

ਵੱਡੀ ਖੁਸ਼ਖ਼ਬਰੀ : ਹੁਣੇ-ਹੁਣੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਹੋਇਆ ਵੱਡਾ ਐਲਾਨ ,ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਬਿਨਾਂ ਸਬਸਿਡੀ ਵਾਲੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ।ਇਹ ਕਟੌਤੀ 100.50 ਰੁਪਏ ਦੀ ਕੀਤੀ ਗਈ ਹੈ। ਹੁਣ 1 ਜੁਲਾਈ ਤੋਂ ਘਰੇਲੂ ਵਰਤੋਂ ਦਾ ਸਿਲੰਡਰ 637 ਰੁਪਏ ਚ ਮੁਹੱਈਆ ਹੋਵੇਗਾ। ਤੇਲ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

LPG Gas Cylinde Big cuts in price
ਵੱਡੀ ਖੁਸ਼ਖ਼ਬਰੀ : ਹੁਣੇ-ਹੁਣੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਹੋਇਆ ਵੱਡਾ ਐਲਾਨ ,ਪੜ੍ਹੋ ਪੂਰੀ ਖ਼ਬਰ

ਬਿਨ੍ਹਾਂ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਬਾਜ਼ਾਰ ਮੁੱਲ 'ਚ ਕਮੀ ਆਉਣ ਕਾਰਨ ਹੀ ਸਬਸਿਡੀ ਵਾਲੇ ਘਰੇਲੂ ਸਿਲੰਡਰ ਦੇ ਲਈ ਵੀ ਰਿਫੀਲ ਲੈਂਦੇ ਸਮੇਂ 100.50 ਰੁਪਏ ਘੱਟ ਦੇਣੇ ਹੋਣਗੇ।ਸਬਸਿਡੀ ਵਾਲੇ ਸਿਲੰਡਰ ਦੇ ਘਰੇਲੂ ਖਪਤਕਾਰਾਂ ਨੂੰ 1 ਜੁਲਾਈ ਤੋਂ ਰਿਫੀਲ ਪ੍ਰਾਪਤ ਹੋਣ ’ਤੇ 737.50 ਰੁਪਏ ਦੀ ਥਾਂ 637 ਰੁਪਏ ਦਾ ਭੁੱਗਤਾਨ ਕਰਨਾ ਹੋਵੇਗਾ।

LPG Gas Cylinde Big cuts in price
ਵੱਡੀ ਖੁਸ਼ਖ਼ਬਰੀ : ਹੁਣੇ-ਹੁਣੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਹੋਇਆ ਵੱਡਾ ਐਲਾਨ ,ਪੜ੍ਹੋ ਪੂਰੀ ਖ਼ਬਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ ਬੱਸ, ਦੋ ਬੱਚਿਆਂ ਸਮੇਤ 3 ਦੀ ਮੌਤ , 7 ਵਿਦਿਆਰਥੀ ਜ਼ਖ਼ਮੀ

ਜ਼ਿਕਰਯੋਗ ਹੈ ਕਿ ਖਪਤਕਾਰਾਂ ਨੂੰ ਇਕ ਸਾਲ 'ਚ 12 ਸਿਲੰਡਰ ਸਬਸਿਡੀ 'ਤੇ ਮਿਲਦੇ ਹਨ।ਸਬਸਿਡੀ ਵਾਲੇ ਸਿਲੰਡਰ ਦੇ ਘਰੇਲੂ ਖਪਤਕਾਰਾਂ ਨੂੰ ਇੱਕ ਜੁਲਾਈ ਤੋਂ ਰਿਫਿਲ ਮਿਲਣ 'ਤੇ 737.50 ਰੁਪਏ ਦੀ ਬਜਾਏ 637 ਰੁਪਏ ਦਾ ਭੁਗਤਾਣ ਕਰਨਾ ਪਵੇਗਾ।ਇਸ ਤਰ੍ਹਾਂ ਖਪਤਕਾਰ ਨੂੰ ਸਬਸਿਡੀ ਤੋਂ ਬਾਅਦ 494.35 ਰੁਪਏ ਦੇ ਕੇ ਸਿਲੰਡਰ ਲੈਣਾ ਪਵੇਗਾ ਅਤੇ ਬਾਕੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਸਬਸਿਡੀ (142.65/ਸਿਲੰਡਰ) ਦੇ ਰੂਪ 'ਚ ਦਿੱਤੀ ਜਾਵੇਗੀ।

-PTCNews

Related Post