ਲੈਫਟੀਨੈਂਟ ਕਰਨਲ ‘ਭਰਤ’ ਨੇ 35 ਘੰਟੇ 32 ਮਿੰਟ ਸਾਈਕਲ ਚਲਾ ਕੇ ਬਣਾਏ ਨਵੇਂ ਰਿਕਾਰਡ

By  Jagroop Kaur April 8th 2021 04:12 PM

ਭਾਰਤੀ ਸੈਨਾ ਦੇ ਲੈਫਟੀਨੈਂਟ ਕਰਨਲ ਭਰਤ ਪਨੂੰ ਨੇ ਲੇਹ ਤੋਂ ਮਨਾਲੀ ਤੱਕ ਦੀ ਸਭ ਤੋਂ ਤੇਜ਼ ਏਕਲ ਸਾਈਕਲਿੰਗ ’ਚ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਪਹਾੜੀ ਖੇਤਰ ਨੂੰ ਪਾਰ ਕਰਨ ਲਈ ਉਸਨੇ 35 ਘੰਟੇ, 32 ਮਿੰਟ ਅਤੇ 22 ਸਕਿੰਟ ਲਈ ਸਾਈਕਲ ਚਲਾਇਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਨੂੰ ਨੇ 10 ਅਕਤੂਬਰ 2020 ਨੂੰ ਲੇਹ ਤੋਂ ਮਨਾਲੀ ਵਿਚਾਲੇ 472 ਕਿਲੋਮੀਟਰ ਦੀ ਦੂਰੀ ਮਹਿਜ 35 ਘੰਟੇ ਅਤੇ 25 ਮਿੰਟ ’ਚ ਤੈਅ ਕਰ ਕੇ ਪਹਿਲਾ ਰਿਕਾਰਡ ਆਪਣੇ ਨਾਂ ਕੀਤਾ।Lt Col Bharat Pannu creates world record

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ ‘ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ

ਉਹਨਾਂ ਦੱਸਿਆ ਕਿ “ਇਸ ਰਿਕਾਰਡ ਦੀ ਪਹਿਲਾਂ ਕਦੇ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਮੈਨੂੰ ਰਿਕਾਰਡ ਪੁਸਤਕਾਂ ਵਿਚ ਜਾਣ ਲਈ 40 ਘੰਟਿਆਂ ਦਾ ਕੱਟ-ਕੱਟ ਸਮਾਂ ਮਿਲਿਆ। ਭੂਮੀ ਮਾਫ ਨਹੀਂ ਸੀ, 40% ਸੜਕਾਂ ਖ਼ਰਾਬ ਹਾਲਤ ਵਿਚ ਸਨ ਅਤੇ ਰਾਤ ਨੂੰ ਘੱਟ ਤਾਪਮਾਨ ਨੇ ਸਾਡੇ ਪੱਕੇ ਇਮਤਿਹਾਨ ਦੀ ਜਾਂਚ ਕੀਤੀ। ਪੱਟੂ ਨੇ ਆਪਣੀ ਵੈੱਬਸਾਈਟ 'ਤੇ ਕਿਹਾ। ਸਭ ਤੋਂ ਘੱਟ ਤਾਪਮਾਨ ਜਿਸਦਾ ਉਸਨੇ ਸਾਹਮਣਾ ਕੀਤਾ ਸਰਚੂ ਵਿਖੇ ਮਾਇਨ੍ਸ 12 ਡਿਗਰੀ ਸੈਲਸੀਅਸ ਸੀ।Lt Col Bharat Pannu creates world record

ਪੜ੍ਹੋ ਹੋਰ ਖ਼ਬਰਾਂ : ਹੁਣ ਪੂਰੇ ਪੰਜਾਬ ‘ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ ‘ਤੇ ਪੂਰੀ ਤਰ੍ਹਾਂ ਪਾਬੰਦੀ

ਅਧਿਕਾਰੀਆਂ ਮੁਤਾਬਕ ਪਨੂੰ ਨੇ ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਨੂੰ ਜੋੜਨ ਵਾਲੇ 5,942 ਕਿਲੋਮੀਟਰ ਲੰਬੇ ‘ਸੁਨਹਿਰੀ ਚਤੁਰਭੁਜ’ ’ਤੇ ਸਾਈਕਲ ਨਾਲ 14 ਦਿਨ, 23 ਘੰਟੇ ਅਤੇ 52 ਮਿੰਟ ’ਚ ਯਾਤਰਾ ਪੂਰੀ ਕਰ ਕੇ ਦੂਜਾ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ। ਅਧਿਕਾਰੀਆਂ ਨੇ ਕਿਹਾ ਕਿ ਇਹ ਸਾਈਕਲ ਯਾਤਰਾ 16 ਅਕਤੂਬਰ ਨੂੰ ਨਵੀਂ ਦਿੱਲੀ ਦੇ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ 30 ਅਕਤੂਬਰ ਨੂੰ ਉਸੇ ਸਥਾਨ ’ਤੇ ਖ਼ਤਮ ਹੋਈ ਸੀ।

ਉਨ੍ਹਾਂ ਨੇ ਕਿਹਾ ਕਿ ਪਨੂੰ ਨੂੰ ਕੁਝ ਦਿਨ ਪਹਿਲਾਂ ਗਿਨੀਜ ਵਰਲਡ ਰਿਕਾਰਡ ਦੇ ਦੋ ਸਰਟੀਫ਼ਿਕੇਟ ਪ੍ਰਾਪਤ ਹੋਏ ਹਨ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਰਤ ਆਪਣੇ ਦੇਸ਼ ਲਈ ਅਜਿਹਾ ਕਰਦੇ ਰਹਿੰਦੇ ਹਨ ਅਤੇ ਹੁਣ ਤਕ ਕਈ ਇਨਾਮ ਆਪਣੇ ਨਾਮ ਕਰ ਚੁਕੇ ਹਨ ਇਹ ਵੀ ਉੰਨਾ ਵਿਚੋਂ ਹੀ ਹਨ , ਇਸ ਦੇ ਨਾਲ ਹੀ ਭਰਤ ਦਾ ਕਹਿਣਾ ਹੈ ਕੇ ਅੱਗੇ ਵੀ ਉਹ ਆਪਣੇ ਦੇਸ਼ ਲਈ ਹੀਲੇ ਕਰਦੇ ਰਹਿਣਗੇ।

Related Post