ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਅੱਜ 28ਵੇਂ ਆਰਮੀ ਚੀਫ਼ ਵਜੋਂ ਸੰਭਾਲਣਗੇ ਕਮਾਨ ,ਜਨਰਲ ਵਿਪਿਨ ਰਾਵਤ ਦੀ ਲੈਣਗੇ ਥਾਂ 

By  Shanker Badra December 31st 2019 09:44 AM -- Updated: December 31st 2019 10:01 AM

ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਅੱਜ 28ਵੇਂ ਆਰਮੀ ਚੀਫ਼ ਵਜੋਂ ਸੰਭਾਲਣਗੇ ਕਮਾਨ ,ਜਨਰਲ ਵਿਪਿਨ ਰਾਵਤ ਦੀ ਲੈਣਗੇ ਥਾਂ :ਨਵੀਂ ਦਿੱਲੀ : ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਅੱਜ 28ਵੇਂ ਆਰਮੀ ਚੀਫ਼ ਵਜੋਂ ਸਹੁੰ ਚੁੱਕਣਗੇ। ਮਨੋਜ ਮੁਕੰਦ ਨਰਵਾਨ ਜਨਰਲ ਵਿਪਿਨ ਰਾਵਤ ਦੀ ਥਾਂ ਲੈਣਗੇ। ਨਰਵਾਨ ਅੱਜ 13 ਲੱਖ ਦੀ ਸਮਰਥਾ ਵਾਲੀ ਭਾਰਤੀ ਸੈਨਾ ਦੇ ਚੀਫ਼ ਵਜੋਂ ਕਮਾਨ ਸੰਭਾਲਣਗੇ।ਜਨਰਲ ਰਾਵਤ ਨੂੰ ਭਾਰਤ ਦਾ ਪਹਿਲਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਨਿਯੁਕਤ ਕੀਤਾ ਗਿਆ ਹੈ। ਉਹ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ। ਲੈਫ਼ਟੀਨੈਂਟ ਜਨਰਲ ਨਰਾਵਨੇ ਇਸ ਵੇਲੇ ਥਲ ਸੈਨਾ ਦੇ ਉੱਪ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। [caption id="attachment_374587" align="aligncenter" width="300"]Lt Gen Manoj Mukund Naravane to take over as new Army chief on Today ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਅੱਜ 28ਵੇਂ ਆਰਮੀ ਚੀਫ਼ ਵਜੋਂ ਸੰਭਾਲਣਗੇ ਕਮਾਨ ,ਜਨਰਲ ਵਿਪਿਨ ਰਾਵਤ ਦੀ ਲੈਣਗੇ ਥਾਂ[/caption] ਲੈਫ਼ਟੀਨੈਂਟ ਜਨਰਲ ਨਰਾਵਨੇ ਮਰਾਠੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਭਾਰਤੀ ਹਵਾਈ ਫ਼ੌਜ ’ਚ ਅਧਿਕਾਰੀ ਰਹੇ ਹਨ ਤੇ ਉਨ੍ਹਾਂ ਦੀ ਮਾਂ ਆੱਲ ਇੰਡੀਆ ਰੇਡੀਓ ’ਤੇ ਅਨਾਊਂਸਰ ਹੁੰਦੇ ਸਨ। ਉਨ੍ਹਾਂ ਆਪਣੀ ਮੁਢਲੀ ਸਿੱਖਿਆ ਪੁਣੇ ਸਥਿਤ ਜਨਨ ਪ੍ਰਬੋਧਿਨੀ ਪ੍ਰਸ਼ਾਲਾ ਵਿਖੇ ਹਾਸਲ ਕੀਤੀ ਸੀ। ਉਹ ਯੂਨੀਵਰਸਿਟੀ ਆੱਫ਼ ਮਦਰਾਸ ਤੋਂ ਡਿਫ਼ੈਂਸ ਸਟੱਡੀਜ਼ ਵਿੱਚ ਪੋਸਟ ਗ੍ਰੈਜੂਏਟ ਹਨ। ਲੈਫ਼ਟੀਨੈਂਟ ਜਨਰਲ ਨਰਾਵ ਨੇਆਪਣੇ 37 ਸਾਲਾਂ ਦੇ ਕਾਰਜਕਾਲ ਦੌਰਾਨ ਵੱਖੋ ਵੱਖਰੀਆਂ ਕਮਾਂਡਾਂ ’ਚ ਸ਼ਾਂਤੀ, ਖੇਤਰ ਤੇ ਅੱਤਵਾਦ ਵਿਰੋਧੀ ਬੇਹੱਦ ਸਰਗਰਮ ਮਾਹੌਲ ਵਿੱਚ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। [caption id="attachment_374586" align="aligncenter" width="300"]Lt Gen Manoj Mukund Naravane to take over as new Army chief on Today ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਅੱਜ 28ਵੇਂ ਆਰਮੀ ਚੀਫ਼ ਵਜੋਂ ਸੰਭਾਲਣਗੇ ਕਮਾਨ ,ਜਨਰਲ ਵਿਪਿਨ ਰਾਵਤ ਦੀ ਲੈਣਗੇ ਥਾਂ[/caption] ਜੰਮੂ-ਕਸ਼ਮੀਰ ’ਚ ਰਾਸ਼ਟਰੀ ਰਾਈਫ਼ਲਜ਼ ਦੀ ਬਟਾਲੀਅਨ ਤੇ ਪੂਰਬੀ ਮੋਰਚੇ ਉੱਤੇ ਇਨਫ਼ੈਂਟਰੀ ਬ੍ਰਿਗੇਡ ਦੀ ਕਮਾਂਡ ਸੰਭਾਲ ਚੁੱਕੇ ਹਨ। ਉਹ ਸ੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਸੈਨਾ ਦਾ ਹਿੱਸਾ ਸਨ ਤੇ ਤਿੰਨ ਸਾਲਾਂ ਤੱਕ ਉਹ ਮਿਆਂਮਾਰ ਸਥਿਤ ਭਾਰਤੀ ਦੂਤਾਵਾਸ ’ਚ ਰੱਖਿਆ ਮਾਮਲਿਆਂ ਦੇ ਇੰਚਾਰਜ ਰਹੇ।ਦੱਸ ਦੇਈਏ ਕਿ ਲੈਫ਼ਟੀਨੈਂਟ ਜਨਰਲ ਨਰਾਵਨੇ ਰਾਸ਼ਟਰੀ ਰੱਖਿਆ ਅਕਾਦਮੀ ਤੇ ਭਾਰਤੀ ਫ਼ੌਜੀ ਅਕਾਦਮੀ ਦੇ ਵਿਦਿਆਰਥੀ ਰਹੇ ਹਨ। ਉਹ ਜੂਨ 1980 ’ਚ ਸਿੱਖ ਲਾਈਟ ਇਨਫ਼ੈਂਟਰੀ ਰੈਜਿਮੈਂਟ ’ਚ ਕਮਿਸ਼ਨ ਪ੍ਰਾਪਤ ਹੋਏ ਸਨ।ਉਨ੍ਹਾਂ ਨੂੰ ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ–ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕੇ ਹਨ। -PTCNews

Related Post