ਇਸ ਪਿੰਡ 'ਚ ਕੋਰੋਨਾ ਜਿਹੇ ਲੱਛਣਾਂ ਨਾਲ 40 ਮੌਤਾਂ , ਡਾਕਟਰ ਘਰੇ ਸਿਰਫ ਇਕੋ ਮੈਂਬਰ ਬਚਿਆ

By  Shanker Badra May 25th 2021 11:59 AM

ਲਖਨਊ : ਉੱਤਰ ਪ੍ਰਦੇਸ਼ ਵਿੱਚ ਚਾਹੇ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਸੂਬੇ ਦੇ ਪਿੰਡਾਂ ਵਿਚ ਇਸ ਵੇਲੇ ਹਾਲਾਤ ਬਹੁਤ ਖਤਰਨਾਕ ਹੋ ਗਏ ਹਨ। ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਪੇਂਡੂ ਇਲਾਕੇ ਵੀ ਇਸ ਵੇਲੇ ਕੋਰੋਨਾ ਦੀ ਮਾਰ ਝੱਲ ਰਹੇ ਹਨ। ਇਥੇ ਚਿਨਹਟ ਬਲਾਕ ਦੇ ਅਮਰਾਈ ਪਿੰਡ ਵਿਚ ਕੋਰੋਨਾ ਦੇ ਕਾਰਨ ਤਬਾਹੀ ਮਚੀ ਹੋਈ ਹੈ। ਹਾਲ ਇਹ ਹੈ ਕਿ ਇਥੇ ਇਕ ਪਰਿਵਾਰ ਦੇ ਚਾਰ ਲੋਕਾਂ ਦੀ ਇਕ ਹਫਤੇ ਦੇ ਅੰਦਰ ਮੌਤ ਹੋ ਗਈ। ਜਦਕਿ ਪੂਰੇ ਪਿੰਡ ਵਿਚ ਕਰੀਬ 40 ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਵਿਚ ਕੋਰਨਾ ਜਿਹੇ ਲੱਛਣ ਸਨ।

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

lucknow amrai village grappling in covid fear homeopathic doctor dies along with three family members ਇਸ ਪਿੰਡ 'ਚ ਕੋਰੋਨਾ ਜਿਹੇ ਲੱਛਣਾਂ ਨਾਲ 40 ਮੌਤਾਂ , ਡਾਕਟਰ ਘਰੇ ਸਿਰਫ ਇਕੋ ਮੈਂਬਰ ਬਚਿਆ

ਪਿੰਡ ਵਿਚ ਕੋਰੋਨਾ ਦਾ ਕਹਿਰ ਝੱਲਣ ਵਾਲਾ ਇਹ ਪਰਿਵਾਰ ਇਕ ਹੋਮੀਓਪੈਥਿਕ ਡਾਕਟਰ ਦਾ ਸੀ, ਜੋ ਕੋਰੋਨਾ ਕਾਲ ਵਿਚ ਲੋਕਾਂ ਦੀ ਸੇਵਾ ਕਰਨ ਵਿਚ ਲੱਗਿਆ ਹੋਇਆ ਸੀ। ਅਮਰਾਈ ਪਿੰਡ ਦੇ ਡਾਕਟਰ ਹਰਿਰਾਮ ਯਾਦਵ ਦੀ ਤਬੀਅਤ ਅਚਾਨਕ ਹੀ ਵਿਗੜੀ, ਉਨ੍ਹਾਂ ਦੇ ਭਰਾ ਅਵਧੇਸ਼ ਦੇ ਮੁਤਾਬਕ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਈ, ਹਸਪਤਾਲ ਲੈ ਗਏ ਤਾਂ ਜਾਂਚ ਹੋਈ ਪਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।ਅਵਧੇਸ਼ ਨੇ ਦੱਸਿਆ ਕਿ ਸ਼ਾਮੀਂ ਹਰਿਰਾਮ ਯਾਦਵ ਦਾ ਦੇਹਾਂਤ ਹੋਇਆ, ਉਸ ਦੇ ਅਗਲੇ ਦਿਨ 62 ਸਾਲ ਦੀ ਚਾਚੀ ਦੀ ਵੀ ਮੌਤ ਹੋ ਗਈ।

lucknow amrai village grappling in covid fear homeopathic doctor dies along with three family members ਇਸ ਪਿੰਡ 'ਚ ਕੋਰੋਨਾ ਜਿਹੇ ਲੱਛਣਾਂ ਨਾਲ 40 ਮੌਤਾਂ , ਡਾਕਟਰ ਘਰੇ ਸਿਰਫ ਇਕੋ ਮੈਂਬਰ ਬਚਿਆ

ਇੰਨਾ ਹੀ ਨਹੀਂ ਦੋ ਦਿਨ ਬਾਅਦ ਹਰਿਰਾਮ ਯਾਦਵ ਦੀ ਪਤਨੀ ਸਿਜਮਾ ਯਾਦਵ, ਨੁੰਹ ਸੰਧਿਆ ਯਾਦਵ ਦੀ ਤਬੀਅਤ ਵਿਗੜੀ ਤੇ ਦੇਖਦੇ ਹੀ ਦੇਖਦੇ ਦੋਵਾਂ ਨੇ ਦੰਮ ਤੋੜ ਦਿੱਤਾ। ਕੋਰੋਨਾ ਜਿਹੇ ਲੱਛਣਾਂ ਦੇ ਵਿਚਾਲੇ ਇਕ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ।ਹੁਣ ਪਰਿਵਾਰ ਵਿਚ ਸਿਰਫ ਇਕ 22 ਸਾਲ ਦਾ ਮਨੀਸ਼ ਬਚਿਆ ਹੈ, ਜਿਸ ਨੂੰ ਕਾਲਜ ਦੀ ਢਾਈ ਲੱਖ ਦੀ ਫੀਸ ਭਰਨੀ ਹੈ ਪਰ ਉਹ ਵੀ ਬੇਵੱਸ ਹੋ ਗਿਆ ਹੈ। ਮਨੀਸ਼ ਨੇ ਟਵਿੱਟਰ ਦੇ ਰਾਹੀਂ ਮੁੱਖ ਮੰਤਰੀ ਨੂੰ ਮਦਦ ਦੀ ਅਪੀਲ ਕੀਤੀ ਹੈ ਹਾਲਾਂਕਿ ਉਸ ਦਾ ਟਵਿੱਟਰ ਅਕਾਊਂਟ ਵੀ ਬਲਾਕ ਹੋ ਗਿਆ ਹੈ।

lucknow amrai village grappling in covid fear homeopathic doctor dies along with three family members ਇਸ ਪਿੰਡ 'ਚ ਕੋਰੋਨਾ ਜਿਹੇ ਲੱਛਣਾਂ ਨਾਲ 40 ਮੌਤਾਂ , ਡਾਕਟਰ ਘਰੇ ਸਿਰਫ ਇਕੋ ਮੈਂਬਰ ਬਚਿਆ

ਪਿੰਡ ਵਾਲਿਆਂ ਦੀ ਮੰਨੀਏ ਤਾਂ ਜਦੋਂ ਕੋਰੋਨਾ ਆਪਣੇ ਪੀਕ ਉੱਤੇ ਸੀ ਤਾਂ ਤਕਰੀਬਨ 40 ਲੋਕਾਂ ਦੀ ਜਾਨ ਚਲੀ ਗਈ ਸੀ। ਸਾਰਿਆਂ ਵਿਚ ਕੋਰੋਨਾ ਜਿਹੇ ਲੱਛਣ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸ਼ੁਰੂ ਤੋਂ ਹੀ ਜਾਂਚ ਤੇ ਹੋਰ ਕਦਮ ਚੁੱਕੇ ਗਏ ਹੁੰਦੇ ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ। ਹਾਲਾਂਕਿ ਇਥੋਂ ਦੇ ਡਾ. ਸੁਰੇਸ਼ ਪਾਂਡੇ ਦਾ ਕਹਿਣਾ ਹੈ ਕਿ ਸਿਹਤ ਉਪ-ਕੇਂਦਰ ਦਾ ਜ਼ਿਆਦਾਤਰ ਸਟਾਫ ਇਸ ਵੇਲੇ ਵੈਕਸੀਨੇਸ਼ਨ ਦੇ ਕੰਮ ਵਿਚ ਲੱਗਿਆ ਹੈ, ਅਜਿਹੇ ਵਿਚ ਮਹੀਨੇ ਵਿਚ ਇਕ ਬੁੱਧਵਾਰ ਨੂੰ ਇਹ ਹਸਪਤਾਲ ਖੁੱਲਦਾ ਹੈ ਤੇ ਬੱਚਿਆਂ ਦਾ ਇਲਾਜ ਹੁੰਦਾ ਹੈ।

lucknow amrai village grappling in covid fear homeopathic doctor dies along with three family members ਇਸ ਪਿੰਡ 'ਚ ਕੋਰੋਨਾ ਜਿਹੇ ਲੱਛਣਾਂ ਨਾਲ 40 ਮੌਤਾਂ , ਡਾਕਟਰ ਘਰੇ ਸਿਰਫ ਇਕੋ ਮੈਂਬਰ ਬਚਿਆ

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ   

ਤੁਹਾਨੂੰ ਦੱਸ ਦਈਏ ਕਿ ਯੂਪੀ ਵਿਚ ਬੀਤੇ ਕੁਝ ਦਿਨਾਂ ਤੋਂ ਨਵੇਂ ਕੇਸਾਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪੇਂਡੂ ਇਲਾਕੇ ਅਜੇ ਵੀ ਦਹਿਸ਼ਤ ਵਿਚ ਹਨ। ਇਕ ਵੇਲੇ ਯੂਪੀ ਵਿਚ ਐਕਟਿਵ ਕੇਸਾਂ ਦੀ ਗਿਣਤੀ ਤਿੰਨ ਲੱਖ ਤੱਕ ਪਹੁੰਚ ਗਈ ਸੀ, ਉਥੇ ਹੀ ਇਹ ਹੁਣ ਘੱਟ ਕੇ 80 ਹਜ਼ਾਰ ਤੋਂ ਹੇਠਾਂ ਆ ਗਈ ਹੈ।

-PTCNews

Related Post