ਲੁਧਿਆਣਾ 'ਚ ਗੁਆਂਢੀ ਨੇ ਦਿਖਾਈ ਦਰਿੰਦਗੀ, 9 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ

By  Joshi May 31st 2018 01:42 PM -- Updated: May 31st 2018 01:44 PM

ਲੁਧਿਆਣਾ 'ਚ ਗੁਆਂਢੀ ਨੇ ਦਿਖਾਈ ਦਰਿੰਦਗੀ, 9 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਨਾਹ ਲੁਧਿਅਣਾ 'ਚ ਮਹਿਜ਼ 9 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ 20 ਸਾਲ ਦੇ ਨੌਜਵਾਨ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਦੋਸ਼ੀ ਨੂੰ ਗੁਨਾਹ ਕਰਨ ਦੇ ਇੱਕ ਦਿਨ ਬਾਅਦ ਪੁਲਿਸ ਵੱਲੋਂ ਧਰ ਦਬੋਚਿਆ ਗਿਆ ਹੈ। ਫੜਿਆ ਗਿਆ ਦੋਸ਼ੀ ਰਾਜੂ ਨਾਮੀ 20 ਸਾਲਾ ਨੌਜਵਾਨ ਹੈ, ਜੋ ਕਿ ਪੀੜਤ ਦੇ ਗੁਆਂਢੀ ਕੁਆਰਟਰ 'ਚ ਰਹਿੰਦਾ ਹੈ। ludhiana 9 yo girl raped by neighborਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ, ਪੀੜਤ ਦੇ ਪਿਤਾ ਨੇ ਜਾਣਕਾਰੀ ਦਿੱਤੀ ਕਿ ਉਸਦੇ 2 ਲੜਕੇ ਅਤੇ 1 ਲੜਕੀ ਹਨ, ਜੋ ਕਿ ਇੱਕ ਵਿਹੜੇ 'ਚ ਬਣੇ ਕਮਰੇ 'ਚ ਰਹਿੰਦੇ ਹਨ। ਦੋਸ਼ੀ ਵੀ ਉਸੇ ਵਿਹੜੇ 'ਚ ਰਹਿੰਦਾ ਹੈ। ਪਹਿਲਾਂ ਰਾਤ ਸਮੇਂ ਸਾਰਾ ਪਰਿਵਾਰ ਸੌਣ ਚਲੇ ਗਿਆ ਅਤੇ ਫਿਰ ਸਵੇਰੇ ਆਪਣੇ ਬੇਟਿਆਂ ਨਾਲ ਉਹ ਹੇਠਾਂ ਕਮਰੇ 'ਚ ਸੌਣ ਲਈ ਆ ਗਿਆ। ਉਸ ਸਮੇਂ ਬੇਟੀ ਜੋ ਕਿ ਅਜੇ ਵੀ ਛੱਤ 'ਤੇ ਹੀ ਸੀ ਦੇ ਰੋਣ ਦੀਆਂ ਆਵਾਜ਼ਾਂ ਆਈਆਂ ਤਾਂ ਉਹ ਉਪਰ ਭੱਜੇ ਗਏ। ludhiana 9 yo girl raped by neighborਜਦ ਉਹ ਭੱਜ ਕੇ ਉਪਰ ਗਏ ਤਾਂ ਬੱਚੀ ਨਗਨ ਹਾਲਤ 'ਚ ਲੇਟੀ ਸੀ ਜਦਕਿ ਜਦਕਿ ਦੋਸ਼ੀ ਭੀੜ ਇੱਕਠੀ ਹੁੰਦੀ ਦੇਖ ਕੇ aਹੁ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਇੱਕ ਦਿਨ ਬਾਅਦ ਦੋਸ਼ੀ ਨੂੰ ਧਰ ਦਬੋਚਿਆ ਗਿਆ ਅਤੇ ਬੱਚੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ। —PTC News

Related Post