ਰੰਜਿਸ਼ ਨੇ ਉਜਾੜਿਆ ਪਰਿਵਾਰ, ਦਿਨ ਦਿਹਾੜੇ ਚਾਕੂਆਂ ਨਾਲ ਵਿੰਨਿਆ ਵਿਅਕਤੀ

By  Jagroop Kaur February 11th 2021 11:18 AM -- Updated: February 11th 2021 11:24 AM

ਲੁਧਿਆਣਾ : ਸੂਬੇ ਵਿਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਨਾਲ ਸ਼ਹਿਰ ਦਹਿਲਿਆ ਹੋਇਆ ਹੈ , ਤਾਜ਼ਾ ਘਟਨਾ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ , ਜੋ ਕਿਸੇ ਨੂੰ ਵੀ ਵਿਚਲਿਤ ਕਰ ਸਕਦੀਆਂ ਹਨ| ਦਰਅਸਲ ਕੋਰੋਨਾ ਕਾਲ 'ਚ ਲਗਾਈ ਗਈ ਤਾਲਾਬੰਦੀ ਦੌਰਾਨ ਜ਼ੋਰਾ ਸਿੰਘ 'ਚ ਕਿਸੇ ਗੱਲ ਨੂੰ ਲੈਕੇ ਰੰਜਿਸ਼ ਪੈਦਾ ਹੋ ਗਈ। ਜਿਸ ਦਾ ਅੰਜਾਮ ਇੰਨਾ ਮਾੜਾ ਹੋ ਵਾਪਰਿਆ। ਦੱਸਣਯੋਗ ਹੈ ਕਿ ਜ਼ੋਰਾ ਸਿੰਘ ਨੂੰ ਬਰੋਟਾ ਰੋਡ ’ਤੇ ਘਰ ਦੇ ਬਾਹਰ ਇਕੱਲਾ ਦੇਖ ਕਤਲ ਕਰ ਦਿੱਤਾ ਗਿਆ।

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਜ਼ੋਰਾ ਸਿੰਘ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਤੇਜ਼ਧਾਰ ਰਫ਼ਤਾਰ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਗਲੀ 'ਚੋਂ ਲੰਘ ਰਿਹਾ ਸੀ। ਉਸ ਨੂੰ ਦੇਖ ਕੇ ਇਕ ਅਵਾਰਾ ਕੁੱਤਾ ਭੌਂਕਣ ਲੱਗਾ ਤਾਂ ਉਸ ਨੇ ਗੁੱਸੇ 'ਚ ਕੁੱਤੇ ਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਜ਼ੋਰਾ ਸਿੰਘ ਨੇ ਉਸ ਨੂੰ ਇੰਝ ਕਰਨ ਤੋਂ ਰੋਕਿਆ ਤਾਂ ਉਕਤ ਨੌਜਵਾਨ ਨੇ ਜ਼ੋਰਾ ਸਿੰਘ ਨਾਲ ਹੱਥੋਪਾਈ ਕਰਦੇ ਹੋਏ ਚਾਕੂਆਂ ਨਾਲ ਬੁਰੀ ਤਰ੍ਹਾਂ ਵਾਰ ਕਰ ਕੇ ਉਸ ਨੂੰ ਲਹੂ-ਲੁਹਾਣ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।

ਪੜ੍ਹੋ ਹੋਰ ਖ਼ਬਰਾਂ : ਭਾਰਤ ‘ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ

ਜ਼ਖਮੀ ਜ਼ੋਰਾ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੇਰ ਸ਼ਾਮ 6.30 ਵਜੇ ਦੀ ਹੈ, ਜਦੋਂ ਕਿ ਥਾਣਾ ਸ਼ਿਮਲਾਪੁਰੀ ਪੁਲਸ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਅਤੇ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।ਗਲੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਇਹ ਸਾਰੀ ਖ਼ੌਫਨਾਕ ਵਾਰਦਾਤ ਕੈਦ ਹੋ ਗਈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਪੁਲਸ ਨੂੰ ਕਈ ਸ਼ਿਕਾਇਤਾਂ ਹੋਈਆਂ ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਨਤੀਜੇ ਵੱਜੋਂ ਜ਼ੋਰਾ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ।ਘਟਨਾ ਦਾ ਮੁਆਇਨਾ ਕਰਨ ਪੁੱਜੇ ਏ. ਸੀ. ਪੀ. ਸੰਦੀਪ ਵਢੇਰਾ, ਸਬ-ਇੰਸ. ਬਲਕਾਰ ਸਿੰਘ ਅਤੇ ਚੌਂਕੀ ਇੰਚਾਰਜ ਗੁਰਬਖਸ਼ੀਸ਼ ਸਿੰਘ ਨੇ ਹਰ ਪਹਿਲੂ ਤੋਂ ਜਾਂਚ ਕੀਤੀ ਅਤੇ ਮੁਲਜ਼ਮਾਂ ਨੂੰ ਜਲਦ ਫੜ੍ਹਨ ਲਈ ਪਰਿਵਾਰ ਨੂੰ ਭਰੋਸਾ ਦਿੱਤਾ। ਮ੍ਰਿਤਕ ਜ਼ੋਰਾ ਸਿੰਘ ਆਪਣੇ ਪਿੱਛੇ ਆਪਣੀ ਪਤਨੀ, 2 ਪੁੱਤਰ ਅਤੇ 1 ਧੀ ਛੱਡ ਗਿਆ ਹੈ। ਥਾਣਾ ਸ਼ਿਮਲਾਪੁਰੀ ਪੁਲਸ ਨੇ ਮ੍ਰਿਤਕ ਦੇ ਪੁੱਤਰ ਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਰਿੰਕੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੇ ਘਰ ਪੁਲਸ ਨੇ ਛਾਪੇਮਾਰੀ ਕੀਤੀ, ਜਿਥੋਂ ਉਹ ਫ਼ਰਾਰ ਹੋ ਗਿਆ।

Related Post